ਸਲਾਖ਼ਾਂ ਪਿੱਛੇ ਬੰਦ ਕੈਦੀ ਤੇ ਹਵਾਲਾਤੀ ਦੇਣਗੇ BA ਤੇ ਬਾਰਵ੍ਹੀਂ ਦੀਆਂ ਪ੍ਰੀਖਿਆਵਾਂ

Monday, Feb 28, 2022 - 04:22 PM (IST)

ਸਲਾਖ਼ਾਂ ਪਿੱਛੇ ਬੰਦ ਕੈਦੀ ਤੇ ਹਵਾਲਾਤੀ ਦੇਣਗੇ BA ਤੇ ਬਾਰਵ੍ਹੀਂ ਦੀਆਂ ਪ੍ਰੀਖਿਆਵਾਂ

ਲੁਧਿਆਣਾ (ਸਿਆਲ) : ਕੈਦੀਆਂ ਨੂੰ ਜੀਵਨ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਜੇਲ੍ਹ ਪ੍ਰਸ਼ਾਸਨ ਇਨ੍ਹਾਂ ਨੂੰ ਸਿੱਖਿਆ ਲਈ ਪ੍ਰੇਰਿਤ ਕਰ ਰਿਹਾ ਹੈ, ਉੱਥੇ ਜੇਲ੍ਹ ਦੀਆਂ ਸਲਾਖ਼ਾਂ ਦੇ ਪਿੱਛੇ ਬੰਦ ਇਛੁੱਕ ਕੈਦੀ ਹਵਾਲਾਤੀ ਵਿਦਿਆਰਥੀ ਵੀ ਇਸ ਮੌਕੇ ਦਾ ਫ਼ਾਇਦਾ ਚੁੱਕਣ ਲਈ ਯਤਨਸ਼ੀਲ ਹਨ। ਇਸੇ ਲੜੀ ਤਹਿਤ ਤਾਜਪੁਰ ਰੋਡ ਦੀ ਸੈਂਟਰਲ ਜੇਲ੍ਹ ’ਚ ਇਸ ਵਾਰ ਬੀ. ਏ. ਅਤੇ ਬਾਰ੍ਹਵੀਂ ਦੀਆਂ ਸਲਾਨਾ ਪ੍ਰੀਖਿਆਵਾਂ ਵਿਚ ਕੈਦੀ ਅਤੇ ਹਵਾਲਾਤੀ ਹਿੱਸਾ ਲੈ ਰਹੇ ਹਨ।

ਉਕਤ ਜਾਣਕਾਰੀ ਦਿੰਦਿਆਂ ਸਹਾਇਕ ਸੁਪਰੀਡੈਂਟ ਸੁਖਪਾਲ ਸਿੰਘ ਨੇ ਦੱਸਿਆ ਕਿ ਬੀ. ਏ. ਦੀਆਂ ਪ੍ਰੀਖਿਆਵਾਂ ਵਿਚ 5 ਕੈਦੀ ਹਿੱਸਾ ਲੈ ਰਹੇ ਹਨ, ਜਦੋਂ ਕਿ ਬਾਰ੍ਹਵੀਂ ਦੀ ਪ੍ਰੀਖਿਆ ਵਿਚ ਹਿੱਸਾ ਲੈਣ ਵਾਲੇ ਕੈਦੀਆਂ ਦੀ ਗਿਣਤੀ ਕਿੰਨੀ ਹੋਵੇਗੀ, ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਵੱਖ-ਵੱਖ ਬੈਰਕਾਂ ਵਿਚ ਸੂਚਨਾ ਦੇ ਦਿੱਤੀ ਗਈ ਹੈ।


author

Babita

Content Editor

Related News