ਖੁਸ਼ੀਆਂ ''ਚ ਡੁੱਬੇ ਪਰਿਵਾਰ ਨੂੰ ਤਕਦੀਰ ਇਹ ਦਿਨ ਵੀ ਦਿਖਾਵੇਗੀ, ਕੋਈ ਸੁਫ਼ਨੇ ''ਚ ਵੀ ਨਹੀਂ ਸੀ ਸੋਚ ਸਕਦਾ

Friday, Jan 20, 2023 - 04:17 PM (IST)

ਖੁਸ਼ੀਆਂ ''ਚ ਡੁੱਬੇ ਪਰਿਵਾਰ ਨੂੰ ਤਕਦੀਰ ਇਹ ਦਿਨ ਵੀ ਦਿਖਾਵੇਗੀ, ਕੋਈ ਸੁਫ਼ਨੇ ''ਚ ਵੀ ਨਹੀਂ ਸੀ ਸੋਚ ਸਕਦਾ

ਲੁਧਿਆਣਾ : ਲੁਧਿਆਣੇ ਦੇ ਪਿੰਡ ਅੱਬੂਵਾਲ ਦਾ ਇਕ ਪਰਿਵਾਰ ਚਾਵਾਂ ਨਾਲ ਧੀਆਂ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ। ਇਸੇ ਦੌਰਾਨ ਭੈਣਾਂ ਦੇ ਵਿਆਹ ਲਈ 4 ਸਾਲਾਂ ਬਾਅਦ ਪੁੱਤ ਕੈਨੇਡਾ ਤੋਂ ਵਾਪਸ ਆਇਆ ਸੀ। ਇੰਨੀਆਂ ਖ਼ੁਸ਼ੀਆਂ 'ਚ ਡੁੱਬੇ ਪਰਿਵਾਰ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੀ ਤਕਦੀਰ 'ਚ ਅਜਿਹਾ ਦਿਨ ਵੀ ਆਵੇਗਾ, ਜਿਸ ਨੂੰ ਉਨ੍ਹਾਂ 'ਚੋਂ ਕਿਸੇ ਨੇ ਕਦੇ ਸੁਫ਼ਨੇ 'ਚ ਵੀ ਨਹੀਂ ਸੋਚਿਆ ਸੀ। ਕੈਨੇਡਾ ਤੋਂ 4 ਸਾਲਾਂ ਬਾਅਦ ਪਰਤੇ ਪੁੱਤ ਦੀ ਹਾਦਸੇ ਦੌਰਾਨ ਮੌਤ ਹੋ ਗਈ ਤਾਂ ਵਿਆਹ ਵਾਲੇ ਘਰ ਮੌਤ ਦੇ ਸੱਥਰ ਵਿੱਛ ਗਏ। ਮ੍ਰਿਤਕ ਬਲਰਾਜ ਸਿੰਘ ਦੇ ਨਾਲ ਉਸ ਦੇ ਰਿਸ਼ਤੇ 'ਚ ਲੱਗਦੇ ਭਰਾ ਮਨਦੀਪ ਸਿੰਘ ਦੀ ਵੀ ਮੌਤ ਹੋ ਗਈ।

ਇਹ ਵੀ ਪੜ੍ਹੋ : ਗੁੰਡਾਗਰਦੀ ਦੀਆਂ ਮੂੰਹ ਬੋਲਦੀਆਂ ਤਸਵੀਰਾਂ, ਚੱਲਦੀ ਜੀਪ 'ਚੋਂ ਸੁੱਟਿਆ ਲਹੂ-ਲੁਹਾਨ ਮੁੰਡਾ, ਵਾਇਰਲ ਕੀਤੀ ਵੀਡੀਓ

ਮ੍ਰਿਤਕ ਬਲਰਾਜ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬਲਰਾਜ 4 ਸਾਲਾਂ ਬਾਅਦ ਭੈਣਾਂ ਦੇ ਵਿਆਹ ਦੀਆਂ ਤਿਆਰੀਆਂ ਕਰਾਉਣ ਲਈ ਕੈਨੇਡਾ ਤੋਂ ਵਾਪਸ ਆਇਆ ਸੀ। ਉਹ ਆਪਣੇ ਕਿਸੇ ਦੋਸਤ ਦੇ ਵਿਆਹ 'ਚ ਰਿਸ਼ਤੇ 'ਚ ਲੱਗਦੇ ਭਰਾ ਮਨਦੀਪ ਸਿੰਘ ਨਾਲ ਗਿਆ ਸੀ ਅਤੇ ਦੋਵੇਂ ਮਾਨਸਾ ਤੋਂ ਵਾਪਸ ਆਉਂਦੇ ਸਮੇਂ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ ਦੌਰਾਨ ਦੋਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਨੌਜਵਾਨਾਂ ਦਾ ਬੇਹੱਦ ਡਰਾਉਣਾ ਸੱਚ, ਹੈਰਾਨ-ਪਰੇਸ਼ਾਨ ਕਰ ਦੇਵੇਗੀ ਰਿਪੋਰਟ

ਪਿਤਾ ਨੇ ਦੱਸਿਆ ਕਿ ਬਲਰਾਜ ਇਹ ਕਹਿੰਦਾ ਹੁੰਦਾ ਸੀ ਕਿ ਉਹ ਆਪਣੀਆਂ ਭੈਣਾਂ ਦਾ ਵਿਆਹ ਬਹੁਤ ਵਧੀਆ ਤਰੀਕੇ ਨਾਲ ਕਰੇਗਾ ਅਤੇ ਹੁਣ ਭੈਣਾਂ ਦਾ ਵਿਆਹ ਕਰਕੇ ਹੀ ਵਾਪਸ ਕੈਨੇਡਾ ਜਾਵੇਗਾ। ਪਿਤਾ ਨੇ ਇਹ ਵੀ ਦੱਸਿਆ ਕਿ ਬਲਰਾਜ ਨੇ ਵਾਪਸੀ ਦੀ ਟਿਕਟ ਨਹੀਂ ਕਰਵਾਈ ਸੀ ਅਤੇ ਉਸ ਨੇ ਕਿਹਾ ਸੀ ਕਿ ਉਹ ਸਾਰੀ ਜ਼ਿੰਮੇਵਾਰੀ ਨਿਭਾ ਕੇ ਹੀ ਵਾਪਸ ਜਾਵੇਗਾ ਪਰ ਇਸ ਤੋਂ ਪਹਿਲਾਂ ਹੀ ਇਹ ਭਾਣਾ ਵਰਤ ਗਿਆ। ਇਸ ਹਾਦਸੇ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News