ਗੁਆਂਢੀ ਦਾ ਸ਼ਰਮਨਾਕ ਕਾਰਾ: 3 ਬੱਚਿਆਂ ਦੀ ਮਾਂ ਨੂੰ 2 ਸਾਲ ਤੱਕ ਬਣਾਇਆ ਹਵਸ ਦਾ ਸ਼ਿਕਾਰ

Friday, Jul 17, 2020 - 05:58 PM (IST)

ਗੁਆਂਢੀ ਦਾ ਸ਼ਰਮਨਾਕ ਕਾਰਾ: 3 ਬੱਚਿਆਂ ਦੀ ਮਾਂ ਨੂੰ 2 ਸਾਲ ਤੱਕ ਬਣਾਇਆ ਹਵਸ ਦਾ ਸ਼ਿਕਾਰ

ਲੁਧਿਆਣਾ (ਮੋਹਿਨੀ): ਗੁਆਂਢ 'ਚ ਰਹਿਣ ਵਾਲੀ 3 ਬੱਚਿਆਂ ਦੀ ਮਾਂ ਨਾਲ ਡਰਾ-ਧਮਕਾ ਕੇ 2 ਸਾਲ ਤੱਕ ਨਾਜਾਇਜ਼ ਸਬੰਧ ਬਣਾਉਣ ਦਾ ਮਾਮਲਾ ਥਾਣਾ ਡਵੀਜ਼ਨ ਸ਼ਿਮਲਾਪੁਰੀ ਪੁਲਸ ਦੇ ਕੋਲ ਆਇਆ ਹੈ। ਪੁਲਸ ਨੇ ਡਾਬਾ ਕਾਲੋਨੀ ਦੀ ਰਹਿਣ ਵਾਲੀ ਵਿਆਹੁਤਾ ਦੇ ਬਿਆਨਾਂ 'ਤੇ ਦੋਸ਼ੀ ਬਲਦੀਪ ਸਿੰਘ ਉਰਫ ਮੋਨੂ ਵਾਸੀ ਅੱਟਾ ਪਿੰਡ, ਗੋਰਾਇਆ ਖ਼ਿਲਾਫ਼ ਧਾਰਾ 376, 506 ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਰੋਜ਼ੀ ਰੋਟੀ ਕਮਾਉਣ ਗਏ ਡੇਹਰੀਵਾਲ ਦੇ ਨੌਜਵਾਨ ਦੀ ਦੁਬਈ 'ਚ ਮੌਤ

ਜਾਣਕਾਰੀ ਮੁਤਾਬਕ ਸਬ ਇੰਸ.ਸਿਮਰਨਜੀਤ ਕੌਰ ਨੇ ਦੱਸਿਆ ਕਿ ਪੀੜਤ ਜਨਾਨੀ ਨੇ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਵਿਆਹ ਡਾਬਾ ਗੋਰਾਇਆ ਦੇ ਰਹਿਣ ਵਾਲੇ ਪ੍ਰਿਤਪਾਲ ਨਾਲ 11 ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੇ 3 ਬੱਚੇ ਹਨ। ਪੀੜਤਾ ਨੇ ਦੱਸਿਆ ਕਿ ਉਹ ਸਹੁਰੇ ਪਰਿਵਾਰ ਵਿਚ ਰਹਿੰਦੀ ਸੀ ਤਾਂ ਦੋਸ਼ੀ ਗੁਆਂਢੀ ਉਸ 'ਤੇ ਬੁਰੀ ਨਜ਼ਰ ਰੱਖਦਾ ਸੀ ਅਤੇ ਕਈ ਵਾਰ ਗੱਲ ਕਰਨ ਨੂੰ ਮਜ਼ਬੂਰ ਕਰਦਾ ਸੀ ਪਰ ਇਨਕਾਰ ਕਰਨ ਦੇ ਬਾਵਜੂਦ ਨਹੀਂ ਮੰਨਦਾ ਸੀ। ਇਕ ਦਿਨ ਜਦ ਉਹ ਘਰ ਵਿਚ ਇਕੱਲੀ ਸੀ ਤਾਂ ਬਲਦੀਪ ਉਸ ਦੇ ਘਰ ਵਿਚ ਦਾਖ਼ਲ ਹੋ ਕੇ ਕਮਰੇ ਵਿਚ ਆ ਗਿਆ। ਮਨ੍ਹਾਂ ਕਰਨ 'ਤੇ ਵੀ ਉਸ ਨਾਲ ਜ਼ਬਰਦਸਤੀ ਸਬੰਧ ਬਣਾਏ ਅਤੇ ਕਿਸੇ ਨੂੰ ਕੁੱਝ ਦੱਸਣ 'ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਜਿਸ 'ਤੇ ਉਹ ਡਰ ਗਈ, ਜਿਸ ਤੋਂ ਬਾਅਦ ਦੋਸ਼ੀ ਇਕੱਲੀ ਦੇਖ ਕਈ ਵਾਰ ਉਸ ਦਾ ਸਰੀਰਕ ਸੋਸ਼ਣ ਕਰਦਾ ਰਿਹਾ।

ਇਹ ਵੀ ਪੜ੍ਹੋ:  ਸਿਆਸੀ ਇਕੱਠ 'ਤੇ ਲੱਗੀ ਰੋਕ ਤੋਂ ਖ਼ਫ਼ਾ ਭਗਵੰਤ ਮਾਨ ਨੇ ਕੈਪਟਨ ਨੂੰ ਸੁਣਾਈਆਂ ਖਰੀਆਂ-ਖਰੀਆਂ

ਜਦ ਉਸ ਦੇ ਪਤੀ ਨੂੰ ਪਤਾ ਲੱਗਾ ਤਾਂ ਉਸ ਨੇ 1 ਸਾਲ ਪਹਿਲਾਂ ਪੀੜਤ ਨੂੰ ਮਾਪੇ ਪਰਿਵਾਰ ਲੁਧਿਆਣਾ ਛੱਡ ਦਿੱਤਾ ਅਤੇ ਉਹ 1 ਸਾਲ ਤੋਂ ਮਾਂ ਅਤੇ ਭਰਾ ਕੋਲ ਰਹਿੰਦੀ ਹੈ ਪਰ ਦੋਸ਼ੀ ਨੇ ਪਿੱਛਾ ਨਾ ਛੱਡਿਆ। ਅਕਸਰ ਗਲੀਆਂ ਵਿਚ ਚੱਕਰ ਕੱਢਦਾ ਰਹਿੰਦਾ ਸੀ। ਇਕੱਲੀ ਦੇਖ ਜ਼ਬਰਨ ਘਰ 'ਚ ਦਾਖ਼ਲ ਹੋ ਕੇ ਸਰੀਰਕ ਸ਼ੋਸ਼ਣ ਕਰਦਾ ਸੀ। ਅੱਜ ਫਿਰ ਵੀਰਵਾਰ ਨੂੰ ਦੋਸ਼ੀ ਬਲਦੀਪ ਦੁਪਹਿਰ 12 ਵਜੇ ਉਸ ਦੇ ਘਰ ਆ ਵੜਿਆ ਜਦ ਉਸ ਦੀ ਮਾਂ ਦਵਾਈ ਲੈਣ ਲਈ ਗਈ ਸੀ ਤਾਂ ਮੌਕਾ ਮਿਲਣ 'ਤੇ ਉਸ ਨੇ ਫਿਰ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਪੈਸੇ ਦੀ ਮੰਗ ਕਰਨ ਦੇ ਨਾਲ ਧਮਕੀਆਂ ਦਿੰਦਾ ਚਲਾ ਗਿਆ। ਉਸ ਦੀ ਮਾਂ ਦੇ ਘਰ ਪੁੱਜਣ 'ਤੇ ਉਸ ਨੇ ਹਿੰਮਤ ਕਰ ਕੇ ਸਾਰੀ ਗੱਲ ਦੱਸੀ, ਜਿਸ 'ਤੇ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਵਿਆਹੁਤਾ ਦੀ ਸ਼ਿਕਾਇਤ 'ਤੇ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰ ਲਿਆ। ਜਾਂਚ ਅਧਿਕਾਰੀ ਸਬ ਇੰਸ. ਸਿਮਰਨਜੀਤ ਕੌਰ ਨੇ ਦੱਸਿਆ ਕਿ ਵਿਆਹੁਤਾ ਦੇ ਬਿਆਨਾਂ 'ਤੇ ਸਰੀਰਕ ਸਬੰਧ ਬਣਾਉਣ ਅਧੀਨ ਕੇਸ ਦਰਜ ਕਰ ਲਿਆ ਅਤੇ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Shyna

Content Editor

Related News