ਲੁਧਿਆਣਾ ਸਿਵਲ ਹਸਪਤਾਲ ''ਚ ਕੋਰੋਨਾ ਵਾਇਰਸ ਦੀ ਸ਼ੱਕੀ ਔਰਤ ਦਾਖਲ
Monday, Mar 09, 2020 - 08:23 PM (IST)
ਲੁਧਿਆਣਾ, (ਰਾਜ)- ਸ਼ਹਿਰ ਦੇ ਸਿਵਲ ਹਸਪਤਾਲ 'ਚ ਕੋਰੋਨਾ ਵਾਇਰਸ ਦੀ ਇਕ ਸ਼ੱਕੀ ਔਰਤ ਨੂੰ ਦਾਖਲ ਕੀਤਾ ਗਿਆ ਹੈ। ਜਿਸ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਗਏ ਹਨ। ਫਿਲਹਾਲ ਉਹ ਠੀਕ ਹੈ, ਉਸ ਨੂੰ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ। ਇਸ ਬਾਰੇ ਪੁਸ਼ਟੀ ਕਰਦੇ ਹੋਏ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ 27 ਸਾਲਾ ਔਰਤ ਜਨਵਰੀ ਮਹੀਨੇ 'ਚ ਕੈਨੇਡਾ ਤੋਂ ਆਈ ਸੀ। ਉਸ ਨੂੰ ਆਏ 2 ਮਹੀਨੇ ਹੋ ਗਏ ਹਨ, ਔਰਤ ਨੂੰ ਖਾਂਸੀ ਸੀ, ਇਸ ਲਈ ਉਸ 'ਤੇ ਸ਼ੱਕ ਹੋਇਆ ਹੈ। ਫਿਲਹਾਲ ਸੈਂਪਲ ਟੈਸਟ ਲਈ ਭੇਜਿਆ ਗਿਆ ਹੈ ਅਤੇ ਰਿਪੋਰਟ ਦੇ ਆਉਣ ਤੋਂ ਬਾਅਦ ਹੀ ਕੁਝ ਸਪੱਸ਼ਟ ਹੋਵੇਗਾ।