ਲੁਧਿਆਣਾ ਗੈਂਗਰੇਪ ਮਾਮਲੇ ''ਚ ਨਵਾਂ ਮੋੜ, 3 ਹੋਰ ਮੁਲਜ਼ਮਾਂ ਦੀ ਪਛਾਣ

02/17/2019 6:39:51 PM

ਲੁਧਿਆਣਾ : ਹਲਕਾ ਦਾਖਾ ਦੇ ਇਸੇਵਾਲ 'ਚ ਵਾਪਰੇ ਸਮੂਹਿਕ ਜਬਰ-ਜ਼ਨਾਹ ਮਾਮਲੇ ਵਿਚ ਪੀੜਤਾ ਦੇ ਦੋਸਤ ਤੋਂ ਸ਼ਨੀਵਾਰ ਨੂੰ ਬਾਕੀ ਬਚੇ ਤਿੰਨ ਦੋਸ਼ੀਆਂ ਦੀ ਪਛਾਣ ਵੀ ਕਰਵਾਈ ਗਈ। ਇਸ ਲਈ ਪੁਲਸ ਥਾਣਾ ਦਾਖਾ ਤੋਂ ਦੂਰ ਇਕ ਸਰਕਾਰੀ ਦਫਤਰ ਦੀ ਚੋਣ ਕੀਤੀ ਗਈ ਸੀ। ਜਿਥੇ ਇਕ ਬੰਦ ਕਮਰੇ ਵਿਚ ਪੀੜਤ ਨੂੰ ਬਿਠਾਇਆ ਗਿਆ ਸੀ। ਕਮਰੇ ਦੀ ਖਿੜਕੀ ਤੋਂ ਪੀੜਤਾ ਦੇ ਦੋਸਤ ਨੂੰ ਤਿੰਨਾਂ ਦੋਸ਼ੀਆਂ ਨੂੰ ਪਛਾਣਿਆ। ਇਸ ਤੋਂ ਬਾਅਦ ਪੁਲਸ ਤਿੰਨਾਂ ਦੋਸ਼ੀਆਂ ਨੂੰ ਆਪਣੇ ਨਾਲ ਲੈ ਗਈ। ਤਿੰਨਾਂ ਦੋਸ਼ੀਆਂ ਨੂੰ ਐਤਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। 
ਸ਼ਨੀਵਾਰ ਨੂੰ ਮੁਲਜ਼ਮ ਅਜੇ, ਸੈਫ ਅਲੀ ਅਤੇ ਨਾਬਾਲਿਗ ਦੀ ਪਛਾਣ ਕਰਵਾਈ ਗਈ। ਕਿਸੇ ਨੂੰ ਇਸ ਦੀ ਭਿਨਕ ਨਾ ਲੱਗੇ, ਇਸ ਲਈ ਜ਼ਿਆਦਾਤਰ ਪੁਲਸ ਮੁਲਾਜ਼ਮ ਸਿਵਲ ਵਰਦੀ 'ਚ ਸਨ। ਤਿੰਨਾਂ ਮੁਲਜ਼ਮਾਂ ਨੂੰ ਇਕ ਦਫਤਰ 'ਚ ਲਿਜਾਇਆ ਗਿਆ। ਦਫਤਰ ਦੀ ਖਿੜਕੀ 'ਚੋਂ ਪੀੜਤਾ ਦੇ ਦੋਸਤ ਨੇ ਤਿੰਨਾਂ ਦੀ ਪਛਾਣ ਕੀਤੀ।
ਪੁਲਸ ਦੀ ਕਾਰਵਾਈ ਹੁਣ ਛੇ ਦੋਸ਼ੀਆਂ 'ਤੇ ਆ ਕੇ ਰੁਕ ਗਈ ਹੈ। ਪੀੜਤ ਦੇ ਦੋਸਤ ਅਨੁਸਾਰ ਉਸ ਨੇ ਪੁਲਸ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਉਸ ਨੂੰ ਕੁਝ ਦੇਰ ਦੋਸ਼ੀਆਂ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਉਹ ਸਾਬਤ ਕਰ ਸਕਦਾ ਹੈ ਕਿ ਉਸ ਰਾਤ ਇਸ ਵਾਰਦਾਤ ਵਿਚ 10 ਦੋਸ਼ੀ ਸ਼ਾਮਲ ਸਨ। 
ਕਾਊਂਸਲਿੰਗ ਟੀਮ ਨੇ ਦਿੱਤੀ ਪੀੜਤਾ ਨੂੰ ਹਿੰਮਤ
ਸ਼ਨੀਵਾਰ ਨੂੰ ਸਰਕਾਰ ਵਲੋਂ ਕਾਊਂਸਲਿੰਗ ਟੀਮ ਦੇ ਦੋ ਮੈਂਬਰ ਪੀੜਤਾ ਨੂੰ ਮਿਲਣ ਪਹੁੰਚੇ। ਇਸ ਚੀਮ ਵਿਚ ਹਰਮੀਤ ਕੌਰ ਅਤੇ ਰਸ਼ਿਮ ਸਾਹਨੀ ਸਨ। ਟੀਮ ਨੂੰ ਪੀੜਤਾ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਮੈਡੀਕਲ ਕਰਨ ਲਈ ਤਿੰਨ ਗੋਲੀਆਂ ਦੇ ਕੇ ਆਪਣਾ ਕੰਮ ਪੂਰਾ ਕਰ ਦਿੱਤਾ। ਇਨ੍ਹਾਂ ਦਰਮਿਆਨ ਉਹ ਕਈ ਤਰ੍ਹਾਂ ਦੇ ਦਰਦ 'ਚੋਂ ਲੰਘ ਚੁੱਕੀ ਹੈ। ਖੁਦ ਸ਼ਰਮ ਦੇ ਮਾਰੇ ਕਿਸੇ ਨਿੱਜੀ ਡਾਕਟਰ ਕੋਲ ਨਹੀਂ ਜਾ ਸਕਦੀ। ਇਸ ਹਾਦਸੇ ਤੋਂ ਬਾਅਦ ਉਸ ਦੀ ਮਾਂ ਸਦਮੇ ਵਿਚ ਹੈ। ਕਾਊਂਸਲਿੰਗ ਟੀਮ ਦੀ ਮੈਂਬਰਾਂ ਨੇ ਪੀੜਤਾ ਨੂੰ ਹਿੰਮਤ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਵਲੋਂ ਉਸ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।


Gurminder Singh

Content Editor

Related News