ESI ਹਸਪਤਾਲ ਦੀ ਵੱਡੀ ਲਾਪ੍ਰਵਾਹੀ, ਡੇਢ ਘੰਟਾ ਐਂਬੂਲੈਂਸ 'ਚ ਹੀ ਤੜਫਦਾ ਰਿਹਾ ਮਰੀਜ਼
Tuesday, Jun 02, 2020 - 08:57 AM (IST)
ਲੁਧਿਆਣਾ (ਰਾਜ) : ਈ. ਐੱਸ. ਆਈ. ਹਸਪਤਾਲ ਵੀ ਲਾਪ੍ਰਵਾਹੀਆਂ 'ਚ ਸਿਵਲ ਹਸਪਤਾਲ ਤੋਂ ਘੱਟ ਨਹੀਂ ਹੈ। ਈ. ਐੱਸ. ਆਈ. ਹਸਪਤਾਲ 'ਚ ਮਨੁੱਖ ਦੀ ਜਾਨ ਦੀ ਕੀਮਤ ਕੁਝ ਨਹੀਂ ਹੈ। ਸੋਮਵਾਰ ਨੂੰ ਹਸਪਤਾਲ 'ਚ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ, ਜਦੋਂ ਐਂਬੂਲੈਂਸ 'ਚ ਇਕ ਮਰੀਜ਼ ਆਪਣੀ ਜ਼ਿੰਦਗੀ ਅਤੇ ਮੌਤ ਨਾ ਜੂਝ ਰਿਹਾ ਸੀ। ਮਰੀਜ਼ ਤੜਫ ਰਿਹਾ ਸੀ। ਉਸ ਦੀ ਪਤਨੀ ਵੀ ਜ਼ੋਰ-ਜ਼ੋਰ ਨਾਲ ਰੋ ਰਹੀ ਸੀ ਪਰ ਹਸਪਤਾਲ ਦਾ ਸਟਾਫ ਉਸ ਨੂੰ ਦਾਖਲ ਹੀ ਨਹੀਂ ਕਰ ਰਿਹਾ ਸੀ। ਉਸ ਨੂੰ ਐਂਬੂਲੈਂਸ 'ਚ ਤੜਫਦੇ ਡੇਢ ਘੰਟਾ ਹੋ ਗਿਆ ਸੀ ਪਰ ਕੋਈ ਵੀ ਉਸ ਵੱਲ ਧਿਆਨ ਨਹੀਂ ਦੇ ਰਿਹਾ ਸੀ। ਇਸ ਤੋਂ ਬਾਅਦ ਜਦੋਂ 'ਜਗ ਬਾਣੀ' ਦੀ ਟੀਮ ਨੂੰ ਇਸ ਗੱਲ ਦਾ ਪਤਾ ਲੱਗਾ ਅਤੇ ਇਸ ਦੀ ਕਵਰੇਜ ਸ਼ੁਰੂ ਕੀਤੀ ਤਾਂ ਉਸੇ ਟਾਈਮ ਹਸਪਤਾਲ ਨੇ ਮਰੀਜ਼ ਨੂੰ ਭਰਤੀ ਕਰ ਲਿਆ। ਇਸ ਤੋਂ ਬਾਅਦ ਕੁਝ ਦੇਰ ਬਾਅਦ ਹੀ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ : ਕੋਰੋਨਾ ਸੰਕਟ ਦੌਰਾਨ ਪਠਾਨਕੋਟ ਦੇ ਸਿਵਲ ਸਰਜਨ ਡਾ. ਸਰੀਨ ਨੇ ਦਿੱਤਾ ਅਸਤੀਫਾ
ਹੈਬੋਵਾਲ ਦੀ ਮਹਾਵੀਰ ਜੈਨ ਕਾਲੋਨੀ ਦੀ ਸ਼ਾਲੂ ਨੇ ਦੱਸਿਆ ਕਿ ਉਸ ਦਾ ਪਤੀ ਪ੍ਰਦੀਪ ਕੁਮਾਰ ਨਸ਼ਾ ਕਰਨ ਦਾ ਆਦੀ ਸੀ। ਉਸ ਦੀ ਦਵਾਈ ਵੀ ਚੱਲ ਰਹੀ ਸੀ ਪਰ ਉਹ ਖਾਂਦਾ ਨਹੀਂ ਸੀ। ਉਹ ਨਸ਼ੇ ਲਈ ਪੈਸੇ ਮੰਗ ਰਿਹਾ ਸੀ ਜੋ ਕਿ ਉਸ ਨੇ ਮਨ੍ਹਾ ਕਰ ਦਿੱਤਾ ਸੀ। ਇਸ ਤੋਂ ਬਾਅਦ ਸੋਮਵਾਰ ਦੀ ਸਵੇਰੇ ਉਸ ਦੇ ਪਤੀ ਨੇ ਗੁੱਸੇ ਵਿਚ ਆ ਕੇ ਚੁੰਨੀ ਦੇ ਸਹਾਰੇ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ। ਸਮੇਂ ਸਿਰ ਉਸ ਨੂੰ ਪਤਾ ਲੱਗ ਗਿਆ। ਉਹ ਇਕ ਪ੍ਰਾਈਵੇਟ ਹਸਪਤਾਲ ਲੈ ਕੇ ਗਈ ਜਿੱਥੇ ਫਸਟ ਏਡ ਦੇ ਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉੱਥੇ ਪੁੱਜਣ ਤੋਂ ਬਾਅਦ ਉਨ੍ਹਾਂ ਨੂੰ ਈ. ਐੱਸ. ਆਈ. ਹਸਪਤਾਲ ਭੇਜਿਆ ਗਿਆ। ਉਹ ਬਿਨਾਂ ਸਮਾਂ ਖਰਾਬ ਕੀਤੇ ਈ. ਐੱਸ. ਆਈ. ਹਸਪਤਾਲ ਪੁੱਜ ਗਏ ਪਰ ਹਸਪਤਾਲ ਦੇ ਸਟਾਫ ਨੇ ਉਸ ਦੇ ਪਤੀ ਨੂੰ ਐਡਮਿਟ ਨਹੀਂ ਕੀਤਾ। ਉਹ ਅਧਾਰ ਕਾਰਡ ਦੀ ਮੰਗ ਕਰਨ ਲੱਗੇ। ਉਸ ਨੇ ਦੱਸਿਆ ਕਿ ਉਹ ਜਲਦ-ਜਲਦੀ ਵਿਚ ਆਧਾਰ ਕਾਰਡ ਨਾਲ ਨਹੀਂ ਲਿਆਈ। ਲਿਹਾਜ਼ਾ ਉਹ ਪਤੀ ਨੂੰ ਐਡਮਿਟ ਕਰ ਲੈਣ। ਉਹ ਘਰੋਂ ਆਧਾਰ ਕਾਰਡ ਲੈ ਆਉਂਦੀ ਹੈ ਪਰ ਈ. ਐੱਸ. ਆਈ. ਹਸਪਤਾਲ ਦੇ ਸਟਾਫ ਦੇ ਸਿਰ 'ਤੇ ਜੂੰ ਤੱਕ ਨਾ ਰੇਂਗੀ। ਸ਼ਾਲੂ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੀ ਸਿਹਤ ਖਰਾਬ ਸੀ। ਉਸ ਨੂੰ ਵਾਰ-ਵਾਰ ਦੌਰੇ ਪੈ ਰਹੇ ਸਨ ਅਤੇ ਉਹ ਅਰਧ ਬੇਹੋਸ਼ੀ ਦੀ ਹਾਲਤ ਵਿਚ ਸਨ। ਐਂਬੂਲੈਂਸ ਵਿਚ ਉਹ ਬੁਰੀ ਤਰ੍ਹਾਂ ਤੜਫ ਰਹੇ ਸਨ ਪਰ ਈ. ਐੱਸ. ਆਈ. ਹਸਪਤਾਲ ਵਿਚ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਭਿਖਾਰੀ ਦੇ ਹੋਏ ਮੁਰੀਦ , 'ਮਨ ਕੀ ਬਾਤ' 'ਚ ਕੀਤੀ ਤਾਰੀਫ਼