ਲੁਧਿਆਣਾ ''ਚ ਕਰਫਿਊ ਦੌਰਾਨ ਇਸ ਸਹੂਲਤ ''ਤੇ ਲੱਗੀ ਰੋਕ, ਵਾਪਸ ਲਏ ਗਏ ਹੁਕਮ
Thursday, Apr 16, 2020 - 04:26 PM (IST)
ਲੁਧਿਆਣਾ (ਹਿਤੇਸ਼) : ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦਿਆਂ ਕਰਫਿਊ ਦੌਰਾਨ ਜ਼ਿਲਾ ਪ੍ਰਸ਼ਾਸਨਾਂ ਨੂੰ ਸਮੇਂ-ਸਮੇਂ 'ਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਵਾਪਸ ਲੈਣਾ ਲੈ ਪੈ ਰਿਹਾ ਹੈ। ਲੁਧਿਆਣਾ 'ਚ ਵੀ ਵੀਰਵਾਰ ਨੂੰ ਕੁਝ ਅਜਿਹਾ ਹੋ ਹੋਇਆ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਇਕ ਫੈਸਲਾ ਲਿਆ ਸੀ, ਜਿਸ ਦੇ ਤਹਿਤ ਸ਼ਹਿਰ 'ਚ ਸ਼ਾਮ ਨੂੰ ਰੇਸਤਰਾਂ ਦੇ ਖਾਣੇ ਦੀ ਹੋਮ ਡਲਿਵਰੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਹੁਣ ਇਨ੍ਹਾਂ ਹੁਕਮਾਂ ਨੂੰ ਵਾਪਸ ਲੈ ਲਿਆ ਗਿਆ ਹੈ ਅਤੇ ਹਦਾਇਤ ਕੀਤੀ ਗਈ ਹੈ ਕਿ ਅਗਲੇ ਹੁਕਮਾਂ ਤੱਕ ਕੋਈ ਵੀ ਰੇਸਤਰਾਂ/ਸਵੀਟ ਸ਼ਾਪ ਆਦਿ ਨਹੀਂ ਖੁੱਲ੍ਹਣਗੇ ਅਤੇ ਇਨ੍ਹਾਂ ਹੁਕਮਾਂ ਦੀ ਤੁਰੰਤ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਡੀ. ਸੀ. ਲੁਧਿਆਣਾ ਵਲੋਂ ਪਹਿਲਾਂ ਜ਼ਿਲੇ ਦੇ ਕੁੱਝ ਰੇਸਤਰਾਂ ਨੂੰ ਸਵੇਰ ਦੇ ਸਮੇਂ ਖਾਣੇ ਦੇ ਡਲਿਵਰੀ ਲੋਕਾਂ ਦੇ ਘਰ ਪਹੁੰਚਾਉਣ ਦੀ ਰਾਹਤ ਦਿੱਤੀ ਸੀ, ਜਿਸ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਏ ਗਏ ਸਨ, ਜਿਸ ਤੋਂ ਬਾਅਦ ਅੱਜ ਇਨ੍ਹਾਂ ਹੁਕਮਾਂ ਨੂੰ ਰੱਦ ਕਰਦੇ ਹੋਏ ਸ਼ਹਿਰ 'ਚ ਇਸ ਤਰ੍ਹਾਂ ਦੀ ਡਲਿਵਰੀ 'ਤੇ ਫਿਰ ਤੋਂ ਰੋਕ ਲਾ ਦਿੱਤੀ ਗਈ ਹੈ।