ਕੋਰੋਨਾ ਦਰਮਿਆਨ ਲੁਧਿਆਣਾ ਦੇ ਡੀ. ਸੀ. ਨੇ ਜਾਰੀ ਕੀਤੇ ਨਵੇਂ ਹੁਕਮ

Saturday, May 08, 2021 - 01:48 PM (IST)

ਕੋਰੋਨਾ ਦਰਮਿਆਨ ਲੁਧਿਆਣਾ ਦੇ ਡੀ. ਸੀ. ਨੇ ਜਾਰੀ ਕੀਤੇ ਨਵੇਂ ਹੁਕਮ

ਲੁਧਿਆਣਾ (ਪੰਕਜ) : ਮਹਾਨਗਰ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ’ਚ ਤੇਜ਼ੀ ਨਾਲ ਹੁੰਦੇ ਜਾ ਰਹੇ ਵਾਧੇ ਨੂੰ ਦੇਖਦੇ ਹੋਏ ਡੀ. ਸੀ. ਵਰਿੰਦਰ ਸ਼ਰਮਾ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਮੁਤਾਬਕ ਸ਼ਹਿਰ ਵਿਚ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰ 5 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਹੀ ਖੁੱਲ੍ਹਣਗੀਆਂ। ਇਸ ਤੋਂ ਬਾਅਦ ਮੁਕੰਮਲ ਕਰਫਿਊ ਹੋਵੇਗਾ। ਵੀਕੈਂਡ ਸ਼ੁੱਕਰਵਾਰ ਦੁਪਹਿਰ 12 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਹੋਵੇਗਾ। ਇਹ ਹੁਕਮ 16 ਮਈ ਤੱਕ ਜਾਰੀ ਰਹਿਣਗੇ।

ਡੀ. ਸੀ. ਵੱਲੋਂ ਜਾਰੀ ਕੀਤੇ ਤਾਜ਼ਾ ਹੁਕਮ
-ਦੁੱਧ ਦੀ ਡਲਿਵਰੀ ਕਰਨ ਵਾਲਿਆਂ ਨੂੰ ਹਫਤਾ ਭਰ ਸਵੇਰੇ 5 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਦੀ ਛੋਟ ਹੋਵੇਗੀ
-ਸਾਰੇ ਬਾਰ, ਸਿਨੇਮਾ ਹਾਲਸ, ਸਪਾ, ਜਿਮ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਪੂਰੀ ਤਰ੍ਹਾਂ ਬੰਦ ਰਹਿਣਗੇ।
-ਕਰਫਿਊ ਦੌਰਾਨ ਇੰਡਸਟਰੀ ’ਚ ਕੰਮ ਕਰਦੀ ਲੇਬਰ ਨੂੰ ਪੈਦਲ ਜਾਂ ਸਾਈਕਲ ’ਤੇ ਹੀ ਚੱਲਣ ਦੀ ਛੋਟ ਹੋਵੇਗੀ। ਉਨ੍ਹਾਂ ਲਈ ਇੰਡਸਟਰੀ ਵੱਲੋਂ ਜਾਰੀ ਸ਼ਨਾਖਤੀ ਕਾਰਡ ਨੂੰ ਹੀ ਕਰਫਿਊ ਪਾਸ ਸਮਝਿਆ ਜਾਵੇਗਾ।
-ਕਰਫਿਊ ਦੌਰਾਨ ਕਿਸੇ ਵੀ ਯਾਤਰੀ ਵਾਹਨ ਨੂੰ ਸ਼ਹਿਰ ’ਚ ਚੱਲਣ ਦੀ ਇਜਾਜ਼ਤ ਨਹੀਂ ਹੋਵੇਗੀ। ਅਜਿਹਾ ਸਿਰਫ ਵਿਸ਼ੇਸ਼ ਹਾਲਾਤਾਂ ਵਿਚ ਕਰਫਿਊ ਪਾਸ ਹੋਣ ’ਤੇ ਹੀ ਹੋਵੇਗਾ।

ਇਹ ਵੀ ਪੜ੍ਹੋ : ਰੇਲ ਆਵਾਜਾਈ ’ਤੇ ‘ਕੋਰੋਨਾ’ ਦਾ ਅਸਰ ਸ਼ੁਰੂ, 12 ਜੋੜੀ ਰੇਲ ਗੱਡੀਆਂ ਕੀਤੀਆਂ ਰੱਦ

- ਹਰ ਤਰ੍ਹਾਂ ਦੇ ਧਾਰਮਿਕ, ਸਮਾਜਿਕ, ਰਾਜਨੀਤਕ ਸਮਾਗਮਾਂ ’ਤੇ ਪਾਬੰਦੀ ਹੋਵੇਗੀ। ਅਜਿਹਾ ਕਰਨ ਵਾਲਿਆਂ ’ਤੇ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ।
-ਪੰਜਾਬ ’ਚ ਕਿਸੇ ਵੀ ਬਾਹਰੀ ਵਿਅਕਤੀ ਦਾ ਦਾਖਲਾ ਤਾਂ ਹੀ ਹੋਵੇਗਾ, ਜਦੋਂ ਉਸ ਕੋਲ ਕੋਰੋਨਾ ਵੈਕਸੀਨ ਦਾ ਪ੍ਰਮਾਣ ਪੱਤਰ ਅਤੇ ਕੋਵਿਡ ਨੈਗੇਟਿਵ ਰਿਪੋਰਟ ਹੋਵੇਗੀ।
- ਸਾਰੇ ਬੈਂਕਾਂ ’ਚ 50 ਫੀਸਦੀ ਸਟਾਫ ਦੀ ਹਾਜ਼ਰੀ ਹੀ ਹੋਵੇਗੀ। ਚੌਪਹੀਆ ਵਾਹਨਾਂ ਵਿਚ ਸਿਰਫ ਦੋ ਵਿਅਕਤੀ ਹੀ ਬੈਠ ਸਕਣਗੇ।
-ਵਿਆਹ ਜਾਂ ਸਸਕਾਰ ’ਚ 10 ਵਿਅਕਤੀਆਂ ਤੋਂ ਜ਼ਿਆਦਾ ਨਹੀਂ ਜਾ ਸਕਣਗੇ। ਵਿਆਹ ਲਈ ਪਰਮਿਸ਼ਨ ਅਤੇ ਕਰਫਿਊ ਪਾਸ ਜ਼ਰੂਰੀ ਹੋਵੇਗਾ।

ਬਿਨਾਂ ਇੰਤਜ਼ਾਮ ਦੇ ਕਿਵੇਂ ਬਣਨਗੇ ਆਈਸੋਲੇਸ਼ਨ ਸੈਂਟਰ
ਸਿਹਤ ਮਹਿਕਮੇ ’ਚ ਮੈਨਪਾਵਰ ਦੀ ਕਮੀ ਦੇ ਨਾਲ-ਨਾਲ ਮੈਡੀਕਲ ਸਪੈਸ਼ਲਿਸਟ ਦੀ ਵੀ ਸ਼ਾਰਟੇਜ ਪਾਈ ਜਾ ਰਹੀ ਹੈ। ਸਿਹਤ ਅਧਿਕਾਰੀਆਂ ਮੁਤਾਬਕ ਜ਼ਿਲ੍ਹੇ ’ਚ 18 ਮੈਡੀਕਲ ਸਪੈਸ਼ਲਿਸਟਾਂ ਦੀਆਂ ਪੋਸਟਾਂ ਹਨ। ਇਨ੍ਹਾਂ ’ਚ ਪੰਜ ਮੈਡੀਕਲ ਸਪੈਸ਼ਲਿਸਟ ਤਾਇਨਾਤ ਹਨ, ਜਦੋਂਕਿ 13 ਪੋਸਟਾਂ ਖਾਲੀ ਪਈਆਂ ਹਨ। ਧਿਆਨਦੇਣਯੋਗ ਹੈ ਕਿ 5 ਮੈਡੀਕਲ ਸਪੈਸ਼ਲਿਸਟ ਪ੍ਰੈਗਨੈਂਟ ਹੋਣ ਕਾਰਨ ਛੁੱਟੀ ’ਤੇ ਹਨ। ਇਸ ਗੱਲ ਨੂੰ ਅਧਿਕਾਰੀ ਵੀ ਮੰਨਦੇ ਹਨ ਕਿ ਕੋਵਿਡ-19 ਦੇ ਮਰੀਜ਼ਾਂ ਇਲਾਜ ਲਈ ਮੈਡੀਕਲ ਸਪੈਸ਼ਲਿਸਟਾਂ ਦੀ ਭੂਮਿਕਾ ਅਹਿਮ ਹੈ। ਇਹ ਵੀ ਧਿਆਨਦੇਣਯੋਗ ਹੈ ਕਿ ਸਿਹਤ ਵਿਭਾਗ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਡਾਕਟਰਾਂ ਦੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ’ਚ ਆਈਸੋਲੇਸ਼ਨ ਸੈਂਟਰ ਕਿਵੇਂ ਚਲਾਏ ਜਾਣਗੇ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ’ਚ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੀ ਅਪੀਲ 

10379 ਸੈਂਪਲ ਜਾਂਚ ਲਈ ਭੇਜੇ
ਜ਼ਿਲੇ ਵਿਚ ਅੱਜ 10379 ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚ 7933 ਸੈਂਪਲ ਸਿਹਤ ਵਿਭਾਗ ਵੱਲੋਂ, ਜਦੋਂਕਿ 2446 ਸੈਂਪਲ ਨਿੱਜੀ ਹਸਪਤਾਲਾਂ ਅਤੇ ਲੈਬਜ਼ ਵੱਲੋਂ ਲਏ ਗਏ। ਪਹਿਲਾਂ ਤੋਂ ਭੇਜੇ ਗਏ ਸੈਂਪਲਾਂ ’ਚੋਂ 375 ਦੀ ਰਿਪੋਰਟ ਅਜੇ ਪੈਂਡਿੰਗ ਹੈ।

1255 ਮਰੀਜ਼ਾਂ ਨੂੰ ਕੀਤਾ ਡਿਸਚਾਰਜ
ਜ਼ਿਲੇ ਵਿਚ ਸਿਹਤ ਮਹਿਕਮੇ ਵੱਲੋਂ ਅੱਜ 1255 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਡਿਸਚਾਰਜ ਕਰ ਦਿੱਤਾ ਗਿਆ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲਾਂਕਿ ਮਰੀਜ਼ਾਂ ਦੀ ਆਮਦ ਤੇਜ਼ੀ ਨਾਲ ਜਾਰੀ ਹੈ ਪਰ ਜਿਨ੍ਹਾਂ ਮਰੀਜ਼ਾਂ ਦਾ ਇਲਾਜ ਘਰ ’ਚ ਹੋ ਸਕਦਾ ਹੈ, ਉਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਨੇ ਪੀ. ਜੀ. ਆਈ. ’ਤੇ ਸਾਧਿਆ ਨਿਸ਼ਾਨਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Anuradha

Content Editor

Related News