ਲਤੀਫ਼ਪੁਰਾ ਵਾਂਗ ਹੁਣ ਲੁਧਿਆਣਾ 'ਚ ਨਗਰ ਨਿਗਮ ਦਾ ਐਕਸ਼ਨ, ਤਣਾਅਪੂਰਨ ਬਣਿਆ ਮਾਹੌਲ
Wednesday, Dec 21, 2022 - 04:39 PM (IST)
ਲੁਧਿਆਣਾ (ਹਿਤੇਸ਼) : ਇੱਥੇ ਸ਼ਿਵਪੁਰੀ ਰੋਡ 'ਤੇ ਬੁੱਢੇ ਨਾਲੇ ਦੇ ਕੰਢੇ ਬਣੀ ਮੱਛੀ ਮਾਰਕਿਟ 'ਚ ਕੁੱਝ ਦੁਕਾਨਦਾਰਾਂ ਨੂੰ ਨਾਜਾਇਜ਼ ਕਬਜ਼ੇ ਹਟਾਉਣ ਲਈ ਕਿਹਾ ਗਿਆ ਸੀ ਪਰ ਅਜਿਹਾ ਨਹੀਂ ਕੀਤਾ ਗਿਆ। ਅੱਜ ਲੁਧਿਆਣਾ ਨਗਰ ਨਿਗਮ ਦੀ ਟੀਮ ਭਾਰੀ ਪੁਲਸ ਫੋਰਸ ਨਾਲ ਮੌਕੇ 'ਤੇ ਪੁੱਜੀ, ਜਿਸ ਮਗਰੋਂ ਮਾਹੌਲ ਤਣਾਅਪੂਰਨ ਬਣ ਗਿਆ। ਲੋਕਾਂ ਵੱਲੋਂ ਟੀਮ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਸਕੂਲਾਂ ਦੇ ਬਾਹਰ ਨਹੀਂ ਵਿਕੇਗਾ ਤੰਬਾਕੂ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹੁਕਮ
ਲੋਕਾਂ ਦਾ ਕਹਿਣਾ ਹੈ ਕਿ ਉਹ ਪ੍ਰਾਪਰਟੀ ਟੈਕਸ, ਪਾਣੀ, ਬਿਜਲੀ ਦੇ ਬਿੱਲ ਜਮ੍ਹਾਂ ਕਰਵਾ ਰਹੇ ਹਨ ਪਰ ਨਗਰ ਨਿਗਮ ਦਾ ਕਹਿਣਾ ਹੈ ਕਿ ਉਕਤ ਲੋਕਾਂ ਕੋਲ ਕਿਸੇ ਹੋਰ ਜਗ੍ਹਾ ਦੀਆਂ ਰਜਿਸਟਰੀਆਂ ਹਨ ਅਤੇ ਇਨ੍ਹਾਂ ਦੇ ਖ਼ਸਰਾ ਨੰਬਰ ਨਗਰ ਨਿਗਮ ਦੀ ਮਾਲਕੀ ਨਾਲ ਨਹੀਂ ਮਿਲਦੇ।
ਇਸ ਕਰਕੇ ਨਾਜਾਇਜ਼ ਕਬਜ਼ਿਆਂ ਨੂੰ ਢਾਹੁਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਲੋਕ ਇਸ ਦੇ ਵਿਰੋਧ 'ਚ ਧਰਨਾ ਲਾ ਕੇ ਬੈਠ ਗਏ ਹਨ। ਇਨ੍ਹਾਂ 'ਚ ਔਰਤਾਂ ਵੀ ਸ਼ਾਮਲ ਹਨ। ਲੋਕਾਂ ਵੱਲੋਂ ਨਗਰ ਨਿਗਮ 'ਤੇ ਧੱਕੇਸ਼ਾਹੀ ਦਾ ਦੋਸ਼ ਲਾਇਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ