ਪ੍ਰਾਪਰਟੀ ਟੈਕਸ ਤੇ ਪਾਣੀ-ਸੀਵਰੇਜ ਦੇ ਬਿੱਲ ਨਾ ਦੇਣ ਵਾਲਿਆਂ ਦੀ ਹੋਵੇਗੀ ਫੜੋਫੜ੍ਹੀ
Sunday, Jun 21, 2020 - 08:56 AM (IST)
ਲੁਧਿਆਣਾ (ਹਿਤੇਸ਼) : ਨਗਰ ਨਿਗਮ ਵੱਲੋਂ ਬਿਜਲੀ ਕੁਨੈਕਸ਼ਨਾਂ ਦੇ ਜ਼ਰੀਏ ਨਾਜਾਇਜ਼ ਇਮਾਰਤਾਂ ਤੋਂ ਇਲਾਵਾ ਪ੍ਰਾਪਰਟੀ ਟੈਕਸ ਅਤੇ ਪਾਣੀ-ਸੀਵਰੇਜ ਦੇ ਬਿੱਲ ਨਾ ਦੇਣ ਵਾਲਿਆਂ ਨੂੰ ਫੜ੍ਹਨ ਦੀ ਯੋਜਨਾ ਬਣਾਈ ਗਈ ਹੈ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਨਗਰ ਨਿਗਮ ਵੱਲੋਂ ਪਾਵਰਕਾਮ ਤੋਂ ਨਵੇਂ ਬਿਜਲੀ ਕੁਨੈਕਸ਼ਨਾਂ ਦੀ ਜੋ ਲਿਸਟ ਹਾਸਲ ਕੀਤੀ ਗਈ ਹੈ, ਉਸ ਦੇ ਮੁਕਾਬਲੇ ਨਕਸ਼ੇ ਪਾਸ ਕਰਨ ਅਤੇ ਨਾਜਾਇਜ਼ ਨਿਰਮਾਣਾਂ ਦੇ ਦੋਸ਼ 'ਚ ਪਾਏ ਗਏ ਚਾਲਾਨ ਦਾ ਅੰਕੜਾਂ ਕਾਫੀ ਘੱਟ ਹੈ।
ਇਸ ਦੇ ਮੱਦੇਨਜ਼ਰ ਨਗਰ ਨਿਗਮ ਵੱਲੋਂ ਬਿਜਲੀ ਕੁਨੈਕਸ਼ਨਾਂ ਦੀ ਡਿਟੇਲ ਦੇ ਅਧਾਰ 'ਤੇ ਇਮਾਰਤਾਂ ਦੀ ਚੈਕਿੰਗ ਦਾ ਪ੍ਰਸਤਾਵ ਕਮਿਸ਼ਨਰ ਪ੍ਰਦੀਪ ਸੱਭਰਵਾਲ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਇਸ ਪੈਟਰਨ 'ਚ ਨਾਜਾਇਜ਼ ਇਮਾਰਤਾਂ ਤੋਂ ਇਲਾਵਾ ਪ੍ਰਾਪਰਟੀ ਟੈਕਸ ਅਤੇ ਪਾਣੀ- ਸੀਵਰੇਜ ਦੇ ਬਿੱਲ ਨਾ ਦੇਣ ਵਾਲਿਆਂ ਦੀ ਚੈਕਿੰਗ ਕਰਨ ਦਾ ਪਹਿਲੂ ਵੀ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਨੂੰ ਲੈ ਕੇ ਜੋਨ ਵਾਈਸ ਡਾਟਾ ਤਿਆਰ ਕਰਕੇ ਰਿਪੋਰਟ ਦੇਣ ਦੇ ਲਈ ਇਮਾਰਤ ਬਰਾਂਚ, ਓ. ਐਂਡ ਐੱਮ ਸੈਲ ਅਤੇ ਪ੍ਰਾਪਰਟੀ ਟੈਕਸ ਬਰਾਂਚ ਦੇ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਹੈ।