ਲੁਧਿਆਣਾ ਨਿਗਮ ਚੋਣਾਂ ਸਬੰਧੀ ''ਪੰਜਾਬ ਭਾਜਪਾ'' ਦੀ ਮੀਟਿੰਗ ਸ਼ੁਰੂ

02/07/2018 3:01:28 PM

ਚੰਡੀਗੜ੍ਹ (ਭਗਵਤ) : ਲੁਧਿਆਣਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਪੰਜਾਬ ਭਾਜਪਾ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫਤਰ 'ਚ ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਦੀ ਪ੍ਰਧਾਨਗੀ 'ਚ ਇਹ ਮੀਟਿੰਗ ਹੋ ਰਹੀ ਹੈ। ਮੀਟਿੰਗ 'ਚ ਭਾਜਪਾ ਆਗੂ ਕਮਲ ਸ਼ਰਮਾ, ਤਰੁਣ ਚੁਗ, ਮਦਨ ਮੋਹਨ ਮਿੱਤਲ, ਦਿਨੇਸ਼ ਕੁਮਾਰ ਅਤੇ ਵਿਨੀਤ ਜੋਸ਼ੀ ਸਮੇਤ ਕਈ ਸੀਨੀਅਰ ਆਗੂ ਮੌਜੂਦ ਹਨ। ਮੀਟਿੰਗ 'ਚ ਬੋਲਦਿਆਂ ਵਿਜੇ ਸਾਂਪਲਾ ਨੇ ਕਿਹਾ ਕਿ ਚੋਣਾਂ ਨੂੰ ਲੈ ਕੇ ਪਹਿਲੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਜਗਦੀਸ਼ ਟਾਈਟਲਰ ਵਲੋਂ ਆਪਣੇ ਸਟਿੰਗ ਦੀ ਵੀਡੀਓ ਝੂਠੀ ਦੱਸਣ 'ਤੇ ਵਿਜੇ ਸਾਂਪਲਾ ਦਾ ਕਹਿਣਾ ਸੀ ਕਿ ਉਹ ਪਿਛਲੇ 33 ਸਾਲਾਂ ਤੋਂ ਝੂਠ ਬੋਲ ਰਹੇ ਹਨ।
 


Related News