ਸਮਾਜਿਕ ਦੂਰੀ ਦੀਆਂ ਉੱਡੀਆਂ ਧੱਜੀਆਂ, ਲੁਧਿਆਣਾ ਦੇ ਸਿਵਲ ਹਸਪਤਾਲ 'ਚ ਚੱਲੀ ਡੀ. ਜੇ. ਪਾਰਟੀ
Friday, Oct 02, 2020 - 04:05 PM (IST)
ਲੁਧਿਆਣਾ (ਨਰਿੰਦਰ)— ਕੋਰੋਨਾ ਵਾਇਰਸ ਦੇ ਦੌਰ 'ਚ ਲੋਕਾਂ ਨੂੰ ਸਮਾਜਿਕ ਦੂਰੀ ਅਤੇ ਮਾਸਕ ਦੀ ਵਰਤੋਂ ਕਰਨ ਦਾ ਪਾਠ ਪੜ੍ਹਾਉਣ ਵਾਲੇ ਸਿਵਲ ਹਸਪਤਾਲ ਦੇ ਅਧਿਕਾਰੀਆਂ ਦੇ ਸਾਹਮਣੇ ਹੀ ਬੁੱਧਵਾਰ ਨੂੰ ਬਿਨ੍ਹਾਂ ਮਾਸਕ ਅਤੇ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾ ਸਿਵਲ ਹਸਪਤਾਲ ਦੇ ਅੰਦਰ ਹੀ ਡੀ. ਜੇ. ਪਾਰਟੀ ਕੀਤੀ ਗਈ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੇ 'ਪੰਜਾਬ ਦੌਰੇ' 'ਚ ਫਿਰ ਫੇਰਬਦਲ, ਨਵੀਆਂ ਤਾਰੀਖ਼ਾਂ ਦਾ ਐਲਾਨ
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਡੀ. ਜੇ. ਪਾਰਟੀ 'ਚ ਸਿਵਲ ਹਸਪਤਾਲ ਦੀ ਐੱਸ. ਐੱਮ. ਓ ਡਾ. ਅਮਰਜੀਤ ਕੌਰ ਅਤੇ ਡਾ. ਹਤਿੰਦਰ ਵੀ ਮੌਜੂਦ ਸਨ। ਸਾਰੇ ਲੋਕ ਪਾਰਟੀ 'ਚ ਇਸ ਤਰ੍ਹਾਂ ਨਾਲ ਰੁੱਝੇ ਰਹੇ ਕਿ ਕੋਰੋਨਾ ਕਾਲ ਵਰਗੀ ਭਿਆਨਕ ਬੀਮਾਰੀ ਨੂੰ ਵੀ ਭੁੱਲ ਗਏ। ਪਾਰਟੀ 'ਚ ਜਿੱਥੇ ਸੇਵਾ ਮੁਕਤ ਹੋਣ ਵਾਲੇ ਕਾਮਿਆਂ ਦੇ ਪਰਿਵਾਰ ਵਾਲੇ, ਰਿਸ਼ਤੇਦਾਰ ਮੌਜੂਦ ਸਨ, ਉਥੇ ਹੀ ਸਿਵਲ ਹਸਪਤਾਲ ਦੇ ਸਾਰੇ ਕਰਮੀ ਅਤੇ ਡਾਕਟਰ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਪਾਣੀ ਦੇ ਟੈਂਕ ਦੀ ਸਫ਼ਾਈ ਕਰਦੇ ਚਾਚੇ-ਭਤੀਜੇ ਨਾਲ ਵਾਪਰੀ ਅਣਹੋਣੀ, ਪਰਿਵਾਰ 'ਚ ਵਿਛੇ ਸੱਥਰ
ਇਕ ਪਾਸੇ ਸਰਕਾਰ ਇਸ ਬੀਮਾਰੀ ਨਾਲ ਲੜਨ ਲਈ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਅਤੇ ਦੂਜੇ ਪਾਸੇ ਉਸੇ ਸਰਕਾਰ 'ਚ ਕੰਮ ਕਰਨ ਵਾਲੇ ਕਰਮੀ ਹੀ ਸਰਕਾਰ ਦੇ ਬਣਾਏ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ।
ਇਹ ਵੀ ਪੜ੍ਹੋ: ਪਾਕਿ ਦੀ ਗੋਲੀਬਾਰੀ ਦਾ ਜਵਾਬ ਦਿੰਦੇ ਟਾਂਡਾ ਦਾ ਫ਼ੌਜੀ ਨੌਜਵਾਨ ਸ਼ਹੀਦ, ਸਦਮੇ 'ਚ ਡੁੱਬਾ ਪਰਿਵਾਰ
ਮਿਲੀ ਜਾਣਕਾਰੀ ਮੁਤਾਬਕ ਸਿਵਲ ਸਰਜਨ ਦੇ 10 ਅਤੇ ਸਿਵਲ ਸਰਜਨ ਦਫ਼ਤਰ ਦੇ 8 ਕਰਮੀ ਬੁੱਧਵਾਰ ਨੂੰ ਸੇਵਾ ਮੁਕਤ ਹੋਏ ਸਨ। ਜਿੰਨ੍ਹਾ ਦੀ ਵਿਦਾਇਗੀ ਪਾਰਟੀ ਦਾ ਪ੍ਰਬੰਧ ਦੋਵੇਂ ਥਾਵਾਂ 'ਤੇ ਕੀਤਾ ਗਿਆ ਸੀ। ਸੇਵਾ ਮੁਕਤ ਕਰਮੀ ਆਪਣੇ ਦਫ਼ਤਰਾਂ 'ਚ ਪੁੱਜੇ ਤਾਂ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕਰ ਸਾਰਿਆਂ ਨੇ ਸਵਾਗਤ ਕੀਤਾ। ਇਸ ਦੌਰਾਨ ਵੀ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਈਆਂ ਗਈਆਂ ਅਤੇ ਬਿਨ੍ਹਾਂ ਮਾਸਕ ਦੇ ਸਾਰੇ ਕਰਮੀ ਘੁੰਮਦੇ ਵਿਖੇ।
ਇਹ ਵੀ ਪੜ੍ਹੋ: ਦਰਿੰਦਿਆਂ ਦੀ ਹੈਵਾਨੀਅਤ: ਗੈਂਗਰੇਪ ਤੋਂ ਬਾਅਦ ਵਾਇਰਲ ਕੀਤੀ ਵੀਡੀਓ, ਦੁਖੀ ਪੀੜਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ
ਉਸ ਤੋਂ ਬਾਅਦ 10 ਕਾਮਿਆਂ ਨੂੰ ਸਿਵਲ ਹਸਪਤਾਲ ਦੇ ਜੱਚਾ-ਬੱਚਾ ਹਸਪਤਾਲ ਦੀ ਬਿਲਡਿੰਗ 'ਚ ਬਣੇ ਸੈਮੀਨਾਰ ਹਾਲ 'ਚ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਜਿੱਥੇ ਐੱਸ. ਐੱਮ. ਓ. ਵੀ ਮੌਜੂਦ ਸਨ। ਇਸੇ ਦੌਰਾਨ ਚੰਦ ਲੋਕਾਂ ਨੂੰ ਛੱਡ ਕੇ ਸਾਰੇ ਲੋਕ ਬਿਨ੍ਹਾਂ ਮਾਸਕ ਦੇ ਹੀ ਪਾਰਟੀ 'ਚ ਮੌਜੂਦ ਸਨ। ਜਿਸ ਤੋਂ ਬਾਅਦ ਉਥੇ ਵੀ ਢੋਲ ਬਜਾਏ ਗਏ ਅਤੇ ਡੀ. ਜੇ. ਪਾਰਟੀ ਵੀ ਕੀਤੀ ਗਈ।
ਇਹ ਵੀ ਪੜ੍ਹੋ: ਨਸ਼ੇ ’ਚ ਟੱਲੀ ਨੌਜਵਾਨਾਂ ਨੇ ਪਤੀ ਦੇ ਸਾਹਮਣੇ ਪਤਨੀ ਨੂੰ ਕੀਤੇ ਭੱਦੇ ਕੁਮੈਂਟ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ
ਕੁਝ ਸਮਾਂ ਨੱਚਣ ਟੱਪਣ ਤੋਂ ਬਾਅਦ ਸਾਰੇ ਲੋਕ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾ ਕੇ ਉਥੇ ਗੱਲਾਂ ਕਰਦੇ ਰਹੇ। ਜਦੋਂ ਇਸ ਬਾਰੇ 'ਚ ਐੱਸ. ਐੱਮ. ਓ. ਡਾ. ਅਮਰਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਸਕ ਸਾਰਿਆਂ ਨੇ ਲਾਏ ਹੋਏ ਸਨ। ਬਾਕੀ ਉਹ ਜਾਂਚ ਜ਼ਰੂਰ ਕਰਨਗੇ।
ਵਿਆਹ ਸਮਾਗਮ 'ਚ 100 ਤੇ ਸੇਵਾ ਮੁਕਤੀ ਸਮਾਗਮ 'ਚ 200 ਲੋਕ
ਪੰਜਾਬ ਸਰਕਾਰ ਵੱਲੋਂ ਹੁਕਮ ਹਨ ਕਿ ਵਿਆਹ ਸਮਾਗਮ ਅਤੇ ਪਾਰਟੀ 'ਚ 100 ਦੇ ਕਰੀਬ ਲੋਕ ਸ਼ਾਮਲ ਹੋਣਗੇ। ਜਦੋਂ ਕਿ ਵਡੇ ਧਾਰਮਿਕ ਸਮਾਗਮ ਵੀ ਹਾਲੇ ਪੂਰੀ ਤਰ੍ਹਾਂ ਬੰਦ ਹਨ। ਆਮ ਲੋਕ ਜੇਕਰ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹਨ ਤਾਂ ਜ਼ਿਲ੍ਹਾ ਪ੍ਰਸਾਸ਼ਨ ਅਤੇ ਪੁਲਸ ਪ੍ਰਸਾਸ਼ਨ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲੈਂਦਾ ਹੈ। ਜਦੋਂ ਕਿ ਸਰਕਾਰ ਦੇ ਹੀ ਕਰਮੀ ਸੇਵਾਮੁਕਤ ਹੋਣ ਤੋਂ ਬਾਅਦ ਹੁਕਮਾਂ ਦੀਆਂ ਧੱਜੀਆਂ ਉਡਾ ਕੇ 200 ਦੇ ਕਰੀਬ ਲੋਕਾਂ ਨੂੰ ਸ਼ਾਮਲ ਕਰ ਸਮਾਗਮ ਕਰ ਰਹੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਉਨ੍ਹਾਂ 'ਤੇ ਕੀ ਕਾਰਵਾਈ ਹੁੰਦੀ ਹੈ।