ਸਿਵਲ ਹਸਪਤਾਲ ਫਿਰ ਬਣਿਆ ਜੰਗ ਦਾ ਮੈਦਾਨ, ਮੈਡੀਕਲ ਕਰਵਾਉਣ ਆਈਆਂ 2 ਧਿਰਾਂ ਹੋਈਆਂ ਆਹਮੋ-ਸਾਹਮਣੇ ਹੋਈਆਂ

Saturday, Jan 14, 2023 - 01:30 PM (IST)

ਸਿਵਲ ਹਸਪਤਾਲ ਫਿਰ ਬਣਿਆ ਜੰਗ ਦਾ ਮੈਦਾਨ, ਮੈਡੀਕਲ ਕਰਵਾਉਣ ਆਈਆਂ 2 ਧਿਰਾਂ ਹੋਈਆਂ ਆਹਮੋ-ਸਾਹਮਣੇ ਹੋਈਆਂ

ਲੁਧਿਆਣਾ (ਰਾਜ) : ਸਿਵਲ ਹਸਪਤਾਲ ’ਚ ਪੁਲਸ ਦੀ ਸਖ਼ਤੀ ਦੇ ਬਾਵਜੂਦ ਮੈਡੀਕਲ ਕਰਵਾਉਣ ਵਾਲੀਆਂ ਧਿਰਾਂ ਆਹਮੋ-ਸਾਹਮਣੇ ਹੋ ਰਹੀਆਂ ਹਨ। ਸ਼ੁੱਕਰਵਾਰ ਨੂੰ ਵੀ ਇਸੇ ਤਰ੍ਹਾਂ ਹੀ ਦੇਖਣ ਨੂੰ ਮਿਲਿਆ। ਜਦ ਮੈਡੀਕਲ ਕਰਵਾਉਣ ਆਈਆਂ 2 ਧਿਰਾਂ ਭਿੜ ਗਈਆਂ।

ਸੂਚਨਾ ਤੋਂ ਬਾਅਦ ਸਿਵਲ ਹਸਪਤਾਲ ਚੌਂਕੀ ਦੀ ਪੁਲਸ ਅਤੇ ਥਾਣਾ ਪੁਲਸ ਮੌਕੇ ’ਤੇ ਪੁੱਜ ਗਈ। ਇਸ ਦੌਰਾਨ ਕਾਫੀ ਦੇਰ ਤੱਕ ਹੰਗਾਮਾ ਹੁੰਦਾ ਰਿਹਾ। ਫਿਰ ਪੁਲਸ ਨੇ ਪੁੱਜ ਕੇ ਮਾਮਲਾ ਸ਼ਾਂਤ ਕਰਵਾਇਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਹੋਰ ਜਗ੍ਹਾ ਤੋਂ ਮੈਡੀਕਲ ਕਰਵਾਉਣ ਲਈ ਆਏ ਸੀ। ਉਹ ਪੱਖ ਵੀ ਆਹਮੋ-ਸਾਹਮਣੇ ਹੋ ਰਹੇ ਸਨ। ਭਾਵੇਂ ਇਸ ਦੌਰਾਨ ਵੱਡਾ ਹੰਗਾਮਾ ਨਹੀਂ ਹੋਇਆ।
 


author

Babita

Content Editor

Related News