ਲੁਧਿਆਣਾ ਸਿਵਲ ਹਸਪਤਾਲ ''ਚ ਐੱਨ. ਜੀ. ਓ. ਤੇ ਡਾਕਟਰ ਆਹਮੋ-ਸਾਹਮਣੇ
Saturday, Aug 10, 2019 - 01:12 PM (IST)

ਲੁਧਿਆਣਾ : ਲੁਧਿਆਣਾ ਸਿਵਲ ਹਸਪਤਾਲ 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਸਮਾਜ ਸੇਵੀ ਸੰਸਥਾਵਾਂ ਅਤੇ ਡਾਕਟਰ ਆਹਮੋ-ਸਾਹਮਣੇ ਹੋ ਗਏ। ਅਸਲ 'ਚ ਹਸਪਤਾਲ ਦੀਆਂ ਲੋੜਾਂ ਅਤੇ ਵਿੱਤੀ ਮਦਦ ਲਈ ਇਕ ਮੀਟਿੰਗ ਸੱਦੀ ਗਈ ਸੀ। ਇਸ ਮੀਟਿੰਗ ਦੌਰਾਨ ਡਾਕਟਰਾਂ ਨੇ ਐੱਨ. ਜੀ. ਓ. ਸਾਹਮਣੇ ਆਪਣੀਆਂ ਲੋੜਾਂ ਰੱਖੀਆਂ। ਡਾਕਟਰਾਂ ਦੀ ਲਿਸਟ ਦੇਖ ਕੇ ਸਮਾਜ ਸੇਵੀ ਸੰਸਥਾਵਾਂ ਹੈਰਾਨ ਰਹਿ ਗਈਆਂ ਅਤੇ ਡਾਕਟਰਾਂ ਨੂੰ ਆਪਣੀਆਂ ਤਨਖਾਹਾਂ 'ਚੋਂ ਮਦਦ ਕਰਨ ਲਈ ਕਿਹਾ।
ਇਸ 'ਤੇ ਡਾਕਟਰ ਭੜਕ ਗਏ ਅਤੇ ਦੋਵੇਂ ਪਾਸਿਓਂ ਤਿੱਖੀ ਬਹਿਸਬਾਜ਼ੀ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਨੇ ਸਵਾਲ ਖੜ੍ਹੇ ਕਰ ਦਿੱਤੇ ਕਿ ਜੇਕਰ ਹਸਪਤਾਲ ਸਹੂਲਤਾਵਾਂ ਨੂੰ ਵਾਂਝਾ ਹੈ ਤਾਂ ਸਰਕਾਰ ਕੀ ਕਰ ਰਹੀ ਹੈ ਅਤੇ ਸਿਵਲ ਹਸਪਤਾਲ ਕੋਲ ਕੋਈ ਬਜਟ ਕਿਉਂ ਨਹੀਂ ਹੈ। ਮੀਟਿੰਗ ਦੌਰਾਨ ਦੋਹਾਂ ਧਿਰਾਂ ਵਿਚਕਾਰ ਕਾਫੀ ਬਹਿਸ ਹੋਈ।