ਪੇਸ਼ੀ ਤੋਂ ਵਾਪਸ ਜੇਲ੍ਹ ਆਏ ਹਵਾਲਾਤੀਆਂ ਨੇ ਸ਼ਰਾਬ ਦੇ ਨਸ਼ੇ ’ਚ ਮਚਾਇਆ ਹੁੜਦੰਗ

Wednesday, Dec 13, 2023 - 11:18 AM (IST)

ਪੇਸ਼ੀ ਤੋਂ ਵਾਪਸ ਜੇਲ੍ਹ ਆਏ ਹਵਾਲਾਤੀਆਂ ਨੇ ਸ਼ਰਾਬ ਦੇ ਨਸ਼ੇ ’ਚ ਮਚਾਇਆ ਹੁੜਦੰਗ

ਲੁਧਿਆਣਾ (ਸਿਆਲ) : ਪੇਸ਼ੀ ਭੁਗਤ ਕੇ ਸ਼ਾਮ ਨੂੰ ਵਾਪਸ ਸੈਂਟਰਲ ਜੇਲ੍ਹ ਪੁੱਜੇ 5 ਕੈਦੀਆਂ ’ਤੇ ਸ਼ਰਾਬ ਦੇ ਨਸ਼ੇ ’ਚ ਹੁੜਦੰਗ ਮਚਾਉਣ ਦਾ ਦੋਸ਼ ਲੱਗਾ ਹੈ। ਇਸ ਕਾਰਨ ਜੇਲ੍ਹ ਪ੍ਰਸ਼ਾਸਨ ਨੇ ਮੈਡੀਕਲ ਕਰਵਾਉਣ ਲਈ ਉਨ੍ਹਾਂ ਨੂੰ ਸਿਵਲ ਹਸਪਤਾਲ ਭੇਜਿਆ। ਜਾਣਕਾਰੀ ਅਨੁਸਾਰ ਬੀਤੀ ਸਵੇਰੇ ਜੇਲ੍ਹ ਤੋਂ ਪੁਲਸ ਗਾਰਦ ਦੀ ਕਸਟੱਡੀ ’ਚ ਮੁਲਜ਼ਮ ਹਵਾਲਾਤੀ ਪੇਸ਼ੀ ਭੁਗਤਣ ਲਈ ਗਏ। ਪੇਸ਼ੀ ਭੁਗਤਣ ਤੋਂ ਬਾਅਦ ਕਿਸੇ ਸਥਾਨ ’ਤੇ ਉਕਤ ਕੈਦੀਆਂ ਨੇ ਸ਼ਰਾਬ ਦਾ ਨਸ਼ਾ ਕਰ ਲਿਆ।

ਜਦੋਂ ਜੇਲ੍ਹ ਡਿਊਢੀ ’ਚ ਪੁੱਜੇ ਤਾਂ ਤਲਾਸ਼ੀ ਦੌਰਾਨ ਹੁੜਦੰਗ ਮਚਾਉਣ ਦੇ ਨਾਲ ਮੁਲਾਜ਼ਮਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਹੁੜਦੰਗ ਮਚਾਉਣ ਵਾਲੇ ਉਕਤ ਹਵਾਲਾਤੀ ਇਕ ਗੈਂਗਸਟਰ ਗਰੁੱਪ ਦੇ ਦੱਸੇ ਜਾ ਰਹੇ ਹਨ। ਮਾਮਲਾ ਜੇਲ੍ਹ ਅਧਿਕਾਰੀਆਂ ਦੇ ਧਿਆਨ ’ਚ ਆਉਣ ’ਤੇ ਉਕਤ 5 ਕੈਦੀਆਂ ਨੂੰ ਪੁਲਸ ਗਾਰਦ ਦੀ ਹਿਰਾਸਤ ’ਚ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਭੇਜਿਆ ਗਿਆ।
 


author

Babita

Content Editor

Related News