ਪੀ. ਸੀ. ਆਰ. ਨਾਲ ਧੱਕਾ-ਮੁੱਕੀ ਤੋਂ ਰੋਕ ਰਹੇ ਸਬ ਇੰਸਪੈਕਟਰ ਨਾਲ ਵੀ ਖਿੱਚੋਤਾਣ, ਇਕ ਗ੍ਰਿਫ਼ਤਾਰ

Saturday, Dec 23, 2023 - 04:20 PM (IST)

ਪੀ. ਸੀ. ਆਰ. ਨਾਲ ਧੱਕਾ-ਮੁੱਕੀ ਤੋਂ ਰੋਕ ਰਹੇ ਸਬ ਇੰਸਪੈਕਟਰ ਨਾਲ ਵੀ ਖਿੱਚੋਤਾਣ, ਇਕ ਗ੍ਰਿਫ਼ਤਾਰ

ਲੁਧਿਆਣਾ (ਗੌਤਮ) : ਡਾਬਾ ਇਲਾਕੇ ਦੇ ਨਿਊ ਆਜ਼ਾਦ ਨਗਰ 'ਚ ਪੀ. ਸੀ. ਆਰ. ਦਸਤੇ ਦੇ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਕਰਨ ਤੋਂ ਰੋਕਣ ਵਾਲੇ ਸਬ ਇੰਸਪੈਕਟਰ ਨਾਲ ਵੀ ਗਲਤ ਵਰਤਾਓ ਕੀਤਾ ਗਿਆ।

ਸਬ ਇੰਸਪੈਕਟਰ ਅਵਿਨਾਸ਼ ਰਾਏ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁੱਝ ਲੋਕ ਆਪਣੇ ਘਰ ਬਾਹਰ ਪੀ. ਸੀ. ਆਰ. ਦਸਤੇ-32 ਨਾਲ ਧੱਕਾ-ਮੁੱਕੀ ਕਰ ਰਹੇ ਹਨ। ਉਹ ਮੌਕੇ 'ਤੇ ਪੁੱਜੇ ਤਾਂ ਦੋਸ਼ੀਆਂ ਨੇ ਉਨ੍ਹਾਂ ਨਾਲ ਵੀ ਖਿੱਚੋਤਾਣ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਉਨ੍ਹਾਂ ਦੀ ਪੱਗ ਉਤਰ ਗਈ। ਇਕ ਦੋਸ਼ੀ ਨੇ ਪੀ. ਸੀ. ਆਰ. ਦਸਤੇ ਦੇ ਮੋਟਰਸਾਈਕਲ ਦੀ ਹੈੱਡ ਲਾਈਟ ਵੀ ਤੋੜ ਦਿੱਤੀ। ਫਿਲਹਾਲ ਪੁਲਸ ਨੇ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਅਤੇ ਬਾਕੀ ਦੋਸ਼ੀਆਂ 'ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ।


author

Babita

Content Editor

Related News