2 ਲੱਖ ਦੀ ਪੇਮੈਂਟ ਲੈ ਕੇ ਨੌਕਰ ਹੋਇਆ ਫ਼ਰਾਰ

Monday, Feb 06, 2023 - 12:01 PM (IST)

2 ਲੱਖ ਦੀ ਪੇਮੈਂਟ ਲੈ ਕੇ ਨੌਕਰ ਹੋਇਆ ਫ਼ਰਾਰ

ਲੁਧਿਆਣਾ (ਤਰੁਣ) : ਨੌਕਰ ਨੂੰ ਪੇਮੈਂਟ ਲਈ ਭੇਜਿਆ ਪਰ ਨੌਕਰ ਪੇਮੈਂਟ ਲੈ ਕੇ ਫ਼ਰਾਰ ਹੋ ਗਿਆ। ਪੀੜਤ ਅਰਵਿੰਦਰ ਸਿੰਘ ਨਿਵਾਸੀ ਸਰਾਭਾ ਨਗਰ ਨੇ ਥਾਣਾ ਡਵੀਜ਼ਨ ਨੰਬਰ-5 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਤੋਂ ਬਾਅਦ ਪੁਲਸ ਨੇ ਨੌਕਰ ਮੋਨੂ ਨਿਵਾਸੀ ਪਿੰਡ ਇਟਰਾ, ਬਾਂਦਾ (ਯੂ. ਪੀ.) ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪੱਖੋਵਾਲ ਰੋਡ ’ਤੇ ਡੇਅਰੀ ਹੈ। ਮੋਨੂ ਲਗਭਗ 10 ਸਾਲ ਤੋਂ ਉਸ ਕੋਲ ਨੌਕਰੀ ਕਰ ਰਿਹਾ ਸੀ।

ਸ਼ਨੀਵਾਰ ਸਵੇਰੇ ਉਸ ਨੇ ਮੋਨੂ ਨੂੰ ਫਿਰੋਜ਼ਪੁਰ ਰੋਡ ਸਥਿਤ ਇਕ ਹੋਟਲ ’ਚੋਂ ਪੇਮੈਂਟ ਲੈਣ ਲਈ ਭੇਜਿਆ, ਜਿੱਥੋਂ ਮੋਨੂ 2 ਲੱਖ ਦੀ ਪੇਮੈਂਟ ਲਈ, ਜਿਸ ਤੋਂ ਬਾਅਦ ਉਹ ਡੇਅਰੀ ’ਤੇ ਪੁੱਜਾ। ਪੜਤਾਲ ਕਰਨ ’ਤੇ ਪਤਾ ਲੱਗਾ ਕਿ ਮੋਨੂ 2 ਲੱਖ ਦੀ ਪੇਮੈਂਟ ਲੈ ਕੇ ਫ਼ਰਾਰ ਹੋ ਗਿਆ। ਪੁਲਸ ਨੇ ਨੌਕਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News