ਲੁਧਿਆਣਾ ਹਾਦਸੇ ਤੋਂ ਬਾਅਦ ਸੀ. ਪੀ. ਆਈ. ਆਗੂ ਨੇ ਸਿੱਧੂ ਦਾ ਅਸਤੀਫਾ ਮੰਗਿਆ
Thursday, Nov 23, 2017 - 01:27 PM (IST)
ਲੁਧਿਆਣਾ (ਨਰਿੰਦਰ) : ਇਮਾਰਤ ਢਹਿਣ ਦੇ ਮਾਮਲੇ 'ਚ ਸੀ. ਪੀ. ਆਈ. ਦੇ ਸੀਨੀਅਰ ਆਗੂ ਹਰਦੇਵ ਸਿੰਘ ਅਰਸ਼ੀ ਨੇ ਦੋਸ਼ ਲਾਇਆ ਕਿ ਨਵਜੋਤ ਸਿੰਘ ਸਿੱਧੂ ਦੂਜਿਆਂ ਨੂੰ ਨੈਤਿਕਤਾ ਦੀ ਨਸੀਹਤ ਦਿੰਦੇ ਹਨ, ਜਦੋਂ ਕਿ ਉਨ੍ਹਾਂ ਨੂੰ ਆਪਣੇ ਵਿਭਾਗ ਦੀ ਕੋਈ ਫਿਕਰ ਨਹੀਂ ਹੈ। ਸਿੱਧੂ ਸਿਰਫ ਬਿਆਨਬਾਜ਼ੀ ਲਈ ਮੰਤਰੀ ਬਣ ਗਏ ਹਨ, ਜਿਨ੍ਹਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਕੋਲ ਜ਼ਰੂਰੀ ਸਾਜੋ-ਸਮਾਨ ਅਤੇ ਸੇਫਟੀ ਕਿਟਸ ਹੀ ਨਹੀਂ ਹਨ। ਇਸ ਦੌਰਾਨ ਫਾਇਰ ਬ੍ਰਿਗੇਡ ਦੇ ਕੋਲ ਸਮਾਨ ਦੀ ਕਮੀ ਨੂੰ ਲੈ ਕੇ ਵੀ ਸਰਕਾਰ ਨੂੰ ਘੇਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੰਤਰੀਆਂ ਲਈ ਮਹਿੰਗੇ-ਮਹਿੰਗੇ ਵਿਦੇਸ਼ੀ ਟੂਰ ਬੁੱਕ ਕਰਨ, ਲਗਜ਼ਰੀ ਗੱਡੀਆਂ ਖਰੀਦਣ, ਵਿਧਾਇਕਾਂ ਦੀਆਂ ਤਨਖਾਹਾਂ ਵਧਾਉਣ ਵਰਗੇ ਖਰਚਿਆਂ ਲਈ ਸਰਕਾਰ ਕੋਲ ਪੈਸੇ ਹਨ ਪਰ ਲੋਕਾਂ ਦੀਆਂ ਜ਼ਿੰਦਗੀਆਂ ਲਈ ਲੜਨ ਕਰਮਚਾਰੀਆਂ ਨੂੰ ਦੇਣ ਲਈ ਇਨ੍ਹਾਂ ਕੋਲ ਕੋਈ ਫੰਡ ਨਹੀਂ ਹੈ। ਅਫਸੋਸ ਹੈ ਕਿ ਫਾਇਰ ਬ੍ਰਿਗੇਡ ਦੇ ਜੋ ਹਾਲਾਤ ਪਿਛਲੀਆਂ ਸਰਕਾਰਾਂ ਦੇ ਸਮੇਂ ਸਨ, ਹੁਣ ਕਾਂਗਰਸ ਦੇ ਰਾਜ 'ਚ ਵੀ ਉਹੀ ਹਾਲਾਤ ਹਨ। ਬਾਵਜੂਦ ਇਸਦੇ ਕਿ ਬੀਤੇ ਸਮੇਂ 'ਚ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਸਰਕਾਰੀ ਦਾਅਵੇ ਸਿਰਫ ਹਵਾ 'ਚ ਹੀ ਰਹਿ ਜਾਂਦੇ ਹਨ।