ਲੁਧਿਆਣਾ ਦੇ ਭਾਜਪਾ ਲੀਡਰਾਂ ਨੇ ਸਿਆਸਤ ''ਚ ਲਿਆਂਦਾ ਭੂਚਾਲ, ਇਕ ਤੋਂ ਬਾਅਦ ਇਕ ਨੇ ਦਿੱਤਾ ਅਸਤੀਫਾ

Friday, Aug 20, 2021 - 12:59 AM (IST)

ਲੁਧਿਆਣਾ ਦੇ ਭਾਜਪਾ ਲੀਡਰਾਂ ਨੇ ਸਿਆਸਤ ''ਚ ਲਿਆਂਦਾ ਭੂਚਾਲ, ਇਕ ਤੋਂ ਬਾਅਦ ਇਕ ਨੇ ਦਿੱਤਾ ਅਸਤੀਫਾ

ਲੁਧਿਆਣਾ- ਪੰਜਾਬ ਦੇ ਭਾਜਪਾ ਲੀਡਰਾਂ 'ਚ ਮੁੱਢਲੀ ਲੀਡਰਸ਼ਿਪ ਨੂੰ ਲੈ ਕੇ ਰੋਸ ਦੇ ਚੱਲਦਿਆਂ ਅੱਜ ਲੁਧਿਆਣਾ 'ਚ ਇਕ ਤੋਂ ਬਾਅਦ ਇਕ ਅਸਤੀਫਾ ਦੇਖਣ ਨੂੰ ਮਿਲਿਆ, ਜਿਸ ਨੇ ਪੰਜਾਬ ਦੀ ਭਾਜਪਾ ਸਿਆਸਤ 'ਚ ਭੂਚਾਲ ਲਿਆ ਦਿੱਤਾ। 

PunjabKesari

ਇਹ ਵੀ ਪੜ੍ਹੋ : ਅਹਿਮ ਖ਼ਬਰ : ਸਾਬਕਾ DGP ਸੁਮੇਧ ਸੈਣੀ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਦਿੱਤੇ ਰਿਹਾਈ ਦੇ ਹੁਕਮ

ਦੱਸਣਯੋਗ ਹੈ ਕਿ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਅੱਜ ਭਾਜਪਾ ਦੇ ਤਿੰਨ ਆਗੂਆਂ ਨੇ ਅਸਤੀਫਾ ਦੇ ਦਿੱਤਾ ਹੈ, ਜਿਸ 'ਚ ਕਮਲ ਚੇਤਲੀ, ਆਰ ਡੀ ਸ਼ਰਮਾ ਅਤੇ ਕੌਂਸਲਰ ਪਤੀ ਰੇਨੂੰ ਮਿੰਟੂ ਸ਼ਰਮਾ ਦੇ ਨਾਂ ਸ਼ਾਮਲ ਹਨ। ਇਨ੍ਹਾਂ ਤਿੰਨਾਂ ਭਾਜਪਾ ਆਗੂਆਂ ਨੇ ਪੰਜਾਬ ਵਿੱਚ ਭਾਜਪਾ ਦੀ ਲੀਡਰਸ਼ਿਪ ਨੂੰ ਕਮਜ਼ੋਰ ਦੱਸਦਿਆਂ ਆਪਣਾ ਅਸਤੀਫਾ ਦਿੱਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਵੱਲੋਂ ਫੇਸਬੁੱਕ ਦੇ ਆਪਣੇ-ਆਪਣੇ ਸੋਸ਼ਲ ਅਕਾਉਂਟ ਰਾਹੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਲੀਡਰਸ਼ਿਪ ਨੇ ਪੰਜਾਬ ਲਈ ਕੋਈ ਸਟੈਂਡ ਨਹੀਂ ਲਿਆ, ਜਿਸ ਸਦਕਾ ਇਹ ਅਸਤੀਫਾ ਦਿੱਤਾ ਗਿਆ ਹੈ। 

PunjabKesari

ਇਹ ਵੀ ਪੜ੍ਹੋ : ਅਸ਼ਵਨੀ ਸ਼ਰਮਾ ਨੇ ਸਾਥੀਆਂ ਸਮੇਤ ਵਿਦੇਸ਼ ਰਾਜ ਮੰਤਰੀ ਨਾਲ ਮੁਲਾਕਾਤ ਕਰ ਸੌਂਪਿਆ ਮੰਗ ਪੱਤਰ

ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਹਾਸਲ ਹੋਈ ਹੈ ਕਿ ਚੇਤਲੀ ਅਤੇ ਆਰ. ਡੀ. ਸ਼ਰਮਾ ਕੱਲ੍ਹ ਚੰਡੀਗੜ੍ਹ ਵਿਖੇ ਅਕਾਲੀ ਦਲ 'ਚ ਸ਼ਾਮਲ ਹੋ ਸਕਦੇ ਹਨ। 


author

Bharat Thapa

Content Editor

Related News