ਲੁਧਿਆਣਾ ''ਚ ''ਬਰਡ ਫਲੂ'' ਦਾ ਮਾਮਲਾ, ਚੌਥੇ ਦਿਨ 9780 ਮੁਰਗੇ-ਮੁਰਗੀਆਂ ਨੂੰ ਮਾਰ ਕੇ ਦੱਬਿਆ
Thursday, May 13, 2021 - 09:36 AM (IST)
ਡੇਹਲੋਂ (ਪ੍ਰਦੀਪ) : ਸੂਬਾ ਸਿੰਘ ਪੋਲਟਰੀ ਫਾਰਮ ’ਚ ਮੁਰਗੇ-ਮੁਰਗੀਆਂ ’ਚ ਬਰਡ ਫਲੂ ਪਾਏ ਜਾਣ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਦੀਆਂ ਰੈਪਿਡ ਰਿਸਪਾਂਸ ਟੀਮਾਂ ਵੱਲੋਂ ਮੁਰਗੇ-ਮੁਰਗੀਆਂ ਨੂੰ ਮਾਰ ਕੇ ਦੱਬਣ ਦਾ ਆਪਰੇਸ਼ਨ ਚੌਥੇ ਦਿਨ ਵੀ ਜਾਰੀ ਰਿਹਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਭੇਜੇ ਗਏ 82 ਵੈਂਟੀਲੇਟਰਾਂ 'ਚੋਂ 71 ਨਿਕਲੇ ਖ਼ਰਾਬ
ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਪਰਮਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਪੋਲਟਰੀ ਫਾਰਮ ਦੇ ਅੰਦਰ ਹੀ ਮੁਰਗੇ-ਮੁਰਗੀਆਂ ਨੂੰ ਅਤੇ ਆਂਡਿਆਂ ਨੂੰ ਟੋਇਆਂ ’ਚ ਦੱਬਿਆ ਗਿਆ।
ਉਨ੍ਹਾਂ ਦੱਸਿਆ ਕਿ ਰੈਪਿਡ ਰਿਸਪਾਂਸ ਟੀਮਾਂ ਵੱਲੋਂ 9780 ਮੁਰਗੇ-ਮੁਰਗੀਆਂ ਨੂੰ ਮਾਰ ਕੇ ਦੱਬਿਆ (ਕੀਲਿੰਗ) ਗਿਆ। ਇਸ ਤੋਂ ਇਲਾਵਾ 102 ਆਂਡਿਆਂ ਨੂੰ ਨਸ਼ਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲਦ ਕੀਲਿੰਗ ਦਾ ਆਪਰੇਸ਼ਨ ਪੂਰਾ ਕਰ ਲਿਆ ਜਾਵੇਗਾ, ਜਦੋਂ ਕਿ ਬਾਕੀ ਦਾ ਡਿਸਇਨਫੈਕਟ ਕਰਨ ਦਾ ਆਪਰੇਸ਼ਨ ਕਈ ਦਿਨ ਤੱਕ ਚੱਲੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ