'ਚੋਣ ਫੰਡ' ਲਈ ਬਿੱਟੂ ਨੇ ਕੀਤਾ ਡਰਾਮਾ : ਮਜੀਠੀਆ (ਵੀਡੀਓ)

Monday, Mar 11, 2019 - 05:13 PM (IST)

ਲੁਧਿਆਣਾ (ਪਾਲੀ)— ਯੂਥ ਅਕਾਲੀ ਦਲ  ਦੇ ਸਥਾਨਕ ਦੁੱਗਰੀ ਰੋਡ ਸਥਿਤ ਇਕ ਰਿਜ਼ੋਰਟ ਵਿਖੇ ਆਯੋਜਿਤ ਜ਼ਿਲਾ ਪੱਧਰੀ ਵਿਸ਼ਾਲ ਰੈਲੀ 'ਚ ਯੂਥ ਅਕਾਲੀ ਦਲ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਨੇ ਲੋਕ ਸਭਾ ਚੋਣਾਂ ਦਾ ਐਲਾਨ ਕਰ ਕੇ ਯੂਥ ਆਗੂਆਂ ਤੇ ਵਰਕਰਾਂ 'ਚ ਨਵਾਂ ਜੋਸ਼ ਭਰ ਦਿੱਤਾ। ਯੂਥ ਅਕਾਲੀ ਮਾਲਵਾ ਜ਼ੋਨ ਪ੍ਰਧਾਨ ਰਾਜੂ ਖੰਨਾ, ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ, ਮੀਤਪਾਲ ਦੁੱਗਰੀ ਅਤੇ ਦਿਹਾਤੀ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਬਬਲੂ ਲੋਪੋਂ ਦੀ ਪ੍ਰਧਾਨਗੀ ਹੇਠ 'ਨਵਾਂ ਜੋਸ਼-ਨਵੀਂ ਸੋਚ' ਵਿਸ਼ੇ 'ਤੇ ਆਯੋਜਿਤ ਰੈਲੀ 'ਚ ਮੀਂਹ ਦੀ ਪ੍ਰਵਾਹ ਨਾ ਕਰਦੇ ਹੋਏ ਪਹੁੰਚੇ ਹਜ਼ਾਰਾਂ ਵਰਕਰਾਂ ਵਲੋਂ ਬੋਲੇ ਸੋ ਨਿਹਾਲ ਦੇ ਗਗਨਚੁੰਬੀ ਜੈਕਾਰਿਆਂ ਦੀ ਗੂੰਜ ਤੋਂ ਉਤਸ਼ਾਹਿਤ ਮਜੀਠੀਆ ਨੇ ਰਾਜ 'ਚ ਕਾਂਗਰਸ ਦੇ ਦੋ ਸਾਲ ਦੇ ਕੁਸ਼ਾਸਨ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਰਾਜ ਦੀ ਜਨਤਾ ਵੋਟ ਦੀ ਤਾਕਤ ਨਾਲ ਸਰਕਾਰੀ ਅਧਿਕਾਰੀਆਂ ਦੇ ਰੂਪ 'ਚ ਕੰਮ ਕਰਦੀਆਂ ਧੀਆਂ-ਭੈਣਾਂ ਨਾਲ ਬਦਸਲੂਕੀ ਕਰਨ ਅਤੇ ਪਾਕਿਸਤਾਨ ਦੀ ਭਾਸ਼ਾ ਬੋਲਣ ਵਾਲੇ ਕਾਂਗਰਸੀ ਮੰਤਰੀਆਂ ਨਾਲ ਹਿਸਾਬ ਚੁੱਕਤਾ ਕਰੇਗੀ।

ਚੋਣ ਮੈਦਾਨ 'ਚ ਵੋਟ ਮੰਗਣ ਆਏ ਸੰਸਦ ਮੈਂਬਰ ਬਿੱਟੂ ਤੋਂ ਹਿਸਾਬ ਮੰਗਣ ਦਾ ਲੁਧਿਆਣਾ ਵਾਸੀਆਂ ਨੂੰ ਸੱਦਾ ਦਿੰਦੇ ਹੋਏ ਉਨ੍ਹਾਂ  ਕਿਹਾ ਕਿ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਆਪਣੇ ਬੇਰੋਜ਼ਗਾਰ ਭਰਾ ਨੂੰ ਡੀ. ਐੱਸ. ਪੀ. ਬਣਾਉਣ ਦੀ ਜਵਾਬ-ਤਲਬੀ ਜ਼ਰੂਰ ਕਰੋ। ਸੰਸਦ ਮੈਂਬਰ ਬਿੱਟੂ ਵਲੋਂ ਟੋਲ ਪਲਾਜ਼ਾ ਬੰਦ ਕਰਵਾਉਣ ਨੂੰ ਨੌਟੰਕੀ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਟੋਲ ਪਲਾਜ਼ਾ ਵਾਲਿਆਂ ਨੇ ਬਿੱਟੂ ਨੂੰ  ਚੋਣ ਫੰਡ ਦੇਣ ਦੀ ਗੱਲ ਕਰ ਕੇ ਧਰਨਾ ਖਤਮ ਕਰਵਾਇਆ ਹੈ। ਨਵਜੋਤ ਸਿੱਧੂ ਵਲੋਂ ਪਾਕਿਸਤਾਨ 'ਤੇ ਕੀਤੇ ਏਅਰ ਸਟਰਾਈਕ 'ਤੇ ਕਿੰਤੂ-ਪਰੰਤੂ ਕਰਨ 'ਤੇ ਉਨ੍ਹਾਂ ਨੇ ਵਿੰਗ ਕਮਾਂਡਰ ਅਭਿਨੰਦਨ ਨੂੰ ਅਪੀਲ ਕੀਤੀ ਕਿ ਉਹ ਅਗਲੀ ਵਾਰ  ਦੁਸ਼ਮਣ ਦੇਸ਼ 'ਚ ਬੰਬ ਡੇਗਣ ਤੋਂ ਬਾਅਦ ਸਿੱਧੂ ਨੂੰ ਵੀ ਉਸੇ ਜਗ੍ਹਾ ਸੁੱਟ ਆਉਣ ਤਾਂ ਕਿ  ਸੱਧੂ ਦੁਸ਼ਮਣ ਦੇਸ਼ 'ਚ ਪ੍ਰਫੁੱਲਿਤ ਹੋ ਰਹੇ ਮ੍ਰਿਤਕ ਅੱਤਵਾਦੀਆਂ ਦੀ ਗਿਣਤੀ ਕਰ ਕੇ ਠੀਕ ਅੰਕੜੇ ਪੇਸ਼ ਕਰ ਸਕਣ।

ਪੰਜਾਬ 'ਚ ਸਾਰੀਆਂ ਸੀਟਾਂ 'ਤੇ ਅਕਾਲੀ-ਭਾਜਪਾ ਗੱਠਜੋੜ ਦੀ ਜਿੱਤ ਦਾ ਦਾਅਵਾ ਕਰਦੇ ਹੋਏ ਅਕਾਲੀ ਨੇਤਾ ਨੇ ਕਿਹਾ ਕਿ ਲੁਧਿਆਣਾ ਸੰਸਦੀ ਸੀਟ 'ਤੇ ਛੇਤੀ ਹੀ ਉਮੀਦਵਾਰ ਦਾ ਐਲਾਨ ਹੋਵੇਗਾ। ਇਸ ਤੋਂ ਪਹਿਲਾਂ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਐੱਸ. ਓ. ਆਈ. ਪ੍ਰਧਾਨ ਪਰਮਿੰਦਰ ਬਰਾੜ, ਅਕਾਲੀ ਦਲ ਲੁਧਿਆਣਾ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਢਿੱਲੋਂ, ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸਮੇਤ ਹੋਰ ਆਗੂਆਂ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।


cherry

Content Editor

Related News