ਸੰਗਰੂਰ ਹਾਦਸੇ ਤੋਂ ਬਾਅਦ ਜਾਗਿਆ 'ਲੁਧਿਆਣਾ ਪ੍ਰਸ਼ਾਸਨ', ਸਕੂਲੀ ਬੱਸਾਂ 'ਤੇ ਚਲਾਇਆ ਡੰਡਾ

Monday, Feb 17, 2020 - 10:23 AM (IST)

ਸੰਗਰੂਰ ਹਾਦਸੇ ਤੋਂ ਬਾਅਦ ਜਾਗਿਆ 'ਲੁਧਿਆਣਾ ਪ੍ਰਸ਼ਾਸਨ', ਸਕੂਲੀ ਬੱਸਾਂ 'ਤੇ ਚਲਾਇਆ ਡੰਡਾ

ਲੁਧਿਆਣਾ (ਵਿੱਕੀ) : ਸੰਗਰੂਰ ਸਕੂਲ ਬੱਸ ਹਾਦਸੇ ਤੋਂ ਬਾਅਦ ਨੀਂਦ ਤੋਂ ਜਾਗੇ ਲੁਧਿਆਣਾ ਪ੍ਰਸ਼ਾਸਨ ਨੇ ਸੋਮਵਾਰ ਸਵੇਰੇ ਤੋਂ ਹੀ ਨਿਯਮ ਤੋੜਨ ਵਾਲੀਆਂ ਸਕੂਲੀ ਬੱਸਾਂ 'ਤੇ ਕਾਰਵਾਈ ਦਾ ਡੰਡਾ ਚਲਾਇਆ। ਕਮਿਸ਼ਨਰ ਪੁਲਸ ਰਾਕੇਸ਼ ਅਗਰਵਾਲ ਦੇ ਨਿਰਦੇਸ਼ਾਂ 'ਤੇ ਪੁਲਸ ਵਲੋਂ ਸਵੇਰੇ 7 ਵਜੇ ਤੋਂ ਹੀ ਸ਼ਹਿਰ ਅਤੇ ਨਾਲ ਲੱਗਦੇ ਪੇਂਡੂ ਇਲਾਕਿਆਂ 'ਚ ਨਾਕੇਬੰਦੀ ਕੀਤੀ ਗਈ। ਪੁਲਸ ਵਲੋਂ ਅਜਿਹੀਆਂ ਬੱਸਾਂ ਨੂੰ ਰੋਕਿਆ ਗਿਆ, ਜੋ ਸੇਫ ਸਕੂਲ ਵਾਹਨ ਸਕੀਮ ਦੇ ਨਿਯਮਾਂ ਨੂੰ ਤੋੜ ਕੇ ਬੱਚਿਆਂ ਨੂੰ ਸਕੂਲ ਤੋਂ ਲਿਆਉਣ ਅਤੇ ਲਿਜਾਣ ਦਾ ਕੰਮ ਕਰ ਰਹੀਆਂ ਹਨ।

PunjabKesari
ਜਾਣਕਾਰੀ ਮੁਤਾਬਕ ਕੁਝ ਬੱਸਾਂ ਦੇ ਚਲਾਨ ਕੀਤੇ ਗਏ ਹਨ ਅਤੇ ਕੁਝ ਨੂੰ ਵੱਖ-ਵੱਖ ਥਾਣਿਆਂ 'ਚ ਬੰਦ ਵੀ ਕੀਤਾ ਗਿਆ ਹੈ। ਜਿਨ੍ਹਾਂ ਬੱਸਾਂ ਨੂੰ ਬੰਦ ਕੀਤਾ ਗਿਆ ਹੈ, ਉਨ੍ਹਾਂ 'ਚ ਬੱਚੇ ਸਵਾਰ ਸਨ ਪਰ ਬੱਚਿਆਂ ਨੂੰ ਕੋਈ ਦਿੱਕਤ ਨਾ ਆਵੇ, ਇਸ ਲਈ ਪੁਲਸ ਨੇ ਪਹਿਲਾਂ ਬੱਚਿਆਂ ਨੂੰ ਸਕੂਲ ਛੱਡ ਕੇ ਫਿਰ ਬੱਸਾਂ ਨੂੰ ਥਾਣਿਆਂ 'ਚ ਬੰਦ ਕਰਵਾਇਆ।

PunjabKesari

ਪੁਲਸ ਵਲੋਂ ਇਨ੍ਹਾਂ ਬੱਸਾਂ 'ਤੇ ਕਾਰਵਾਈ 8.30 ਵਜੇ ਤੱਕ ਕੀਤੀ ਗਈ। ਕਿੰਨੀਆਂ ਬੱਸਾਂ 'ਤੇ ਕਾਰਵਾਈ ਹੋਈ ਹੈ, ਇਸ ਬਾਰੇ ਪੂਰੀ ਜਾਣਕਾਰੀ ਸੀਨੀਅਰ ਅਧਿਕਾਰੀ ਹੀ ਦੇ ਸਕਣਗੇ। ਪਤਾ ਲੱਗਿਆ ਹੈ ਕਿ ਪੁਲਸ ਦੀ ਕਾਰਵਾਈ ਤੋਂ ਡਰ ਕੇ ਕਈ ਬੱਸ ਚਾਲਕਾਂ ਨੇ ਬੱਸਾਂ ਨੂੰੰ ਸੜਕ 'ਤੇ ਨਹੀਂ ਉਤਾਰਿਆ, ਜਿਸ ਕਾਰਨ ਮਾਪੇ ਪਰੇਸ਼ਾਨ ਰਹੇ ਅਤੇ ਆਪਣੇ ਬੱਚਿਆਂ ਨੂੰ ਖੁਦ ਸਕੂਲ ਛੱਡ ਕੇ ਆਏ।


author

Babita

Content Editor

Related News