ਲੁਧਿਆਣਾ 'ਚ ADC ਤੇ SDM ਸਮੇਤ 78 ਲੋਕ ਕੋਰੋਨਾ ਪਾਜ਼ੇਟਿਵ

07/07/2020 11:33:12 PM

ਲੁਧਿਆਣਾ, (ਸਹਿਗਲ)- ਕੋਰੋਨਾ ਵਾਇਰਸ ਦੀ ਚੱਲ ਰਹੀ ਹਨ੍ਹੇਰੀ ਤੋਂ ਪ੍ਰਸ਼ਾਸਨਿਕ ਅਧਿਕਾਰੀ ਵੀ ਅਣਛੂਹੇ ਨਹੀਂ ਰਹੇ। ਅੱਜ ਵਧੀਕ ਡੀ.ਸੀ ਅਮਰਜੀਤ ਸਿੰਘ ਬੈਂਸ, ਐੱਸ.ਡੀ.ਐੱਮ. ਖੰਨਾ ਸੰਦੀਪ ਸਿੰਘ ਸਮੇਤ 78 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਏ.ਡੀ.ਸੀ. ਸ਼੍ਰੀ ਬੈਂਸ ਦਯਾਨਦ ਹਸਪਤਾਲ 'ਚ ਭਰਤੀ ਹਨ। ਸਿਵਲ ਸਰਜ਼ਨ ਦੇ ਮੁਤਾਬਕ ਕੱਲ ਦੇਰ ਰਾਤ ਉਨ੍ਹਾਂ ਦੀ ਰਿਪੋਰਟ ਆ ਗਈ ਸੀ।ਅੱਜ ਸਵੇਰ ਉਨ੍ਹਾਂ ਦੇ ਪਾਜ਼ੇਟਿਵ ਹੋਣ ਦਾ ਪਤਾ ਲਗਦੇ ਹੀ ਡੀ.ਸੀ ਦਫਤਰ ਵਿਚ ਹਫੜਾ-ਦਫੜੀ ਮਚ ਗਈ। ਇਸ ਸੂਚਨਾ ਤੋਂ ਬਾਅਦ ਸਿਵਲ ਸਰਜ਼ਨ ਡੀ.ਸੀ ਜ਼ਿਲਾ ਮਲੇਰੀਆ ਅਫਸਰ ਜ਼ਿਲਾ ਰੈਵੇਨਿਊ ਅਫਸਰ ਪ੍ਰਸ਼ਾਸਨ ਵੱਲੋਂ ਤਾਇਨਾਤ ਕੋਰੋਨਾ ਵਾਇਰਸ ਦੇ ਨੋਡਲ ਅਫਸਰ ਸੰਜਮ ਅਗਰਵਾਲ ਜ਼ਿਲਾ ਲੋਕ ਸੰਪਰਕ ਅਫਸਰ ਅਤੇ ਉਨ੍ਹਾਂ ਦਾ ਸਟਾਫ ਆਈਸੋਲੇਸ਼ਨ ਵਿਚ ਚਲੇ ਗਏ ਹਨ। ਦੇਰ ਸ਼ਾਮ ਡੀ.ਸੀ. ਵੱਲੋਂ ਕਿਹਾ ਗਿਆ ਕਿ ਉਨ੍ਹਾਂ ਨੇ ਆਪਣੀ ਕੋਰੋਨਾ ਵਾਇਰਸ ਦੀ ਜਾਂਚ ਕਰਵਾਈ ਹੈ, ਉਨ੍ਹਾਂ ਦਾ ਟੈਸਟ ਨੈਗੇਟਿਵ ਆਇਆ ਹੈ। ਸਿਹਤ ਵਿਭਾਗ ਵੱਲੋਂ ਅੱਜ ਡੀ.ਸੀ. ਦਫਤਰ ਦੇ 30 ਦੇ ਕਰੀਬ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਹੋਰਨਾਂ ਮਰੀਜ਼ਾਂ ਵਿਚ ਇਕ ਸੈਂਟ੍ਰਲ ਜੇਲ ਦਾ ਕੈਦੀ ਅਤੇ ਪੰਜ ਹੈਲਥ ਕੇਅਰ ਵਰਕਰ ਵੀ ਸ਼ਾਮਲ ਹਨ। ਸਿਹਤ ਅਧਿਕਾਰੀਆਂ ਦੇ ਮੁਤਾਬਕ ਏ.ਡੀ.ਸੀ.ਦਾ ਟੈਸਟ ਟਰੂਨੇਟ ਮਸ਼ੀਨ 'ਤੇ ਕੀਤਾ ਗਿਆਸ ੀ। ਹੁਦ ਇਸ ਨੂੰ ਆਰ.ਟੀ.ਪੀ.ਸੀ.ਆਰ. ਵਿਧੀ ਨਾਲ ਵੀ ਹਰਾਇਆ ਜਾ ਰਿਹਾ ਹੈ। ਡੀ.ਸੀ. ਦਫਤਰ ਵਿਚ ਕੋਰੋਨਾ ਵਾਇਰਸ ਦੀ ਸੂਚਨਾ ਆਉਣ 'ਤੇ ਦਫਤਰ ਵਿਚ ਮੁਲਾਜਮ ਘੱਟ ਹੀ ਦਿਖੇ ਅਤੇ ਚੁੱਪ ਛਾਈ ਰਹੀ। ਮਹਾਨਗਰ ਵਿਚ ਹੁਣ ਤੱਕ 1182 ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ,ਜਦੋਂਕਿ 27 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।719 ਸੈਂਪਲ ਜਾਂਚ ਲਈ ਭੇਜੇਸਿਹਤ ਵਿਭਾਗ ਵੱਲੋਂ ਅੱਜ 719 ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਸਿਹਤ ਅਧਿਕਾਰੀਆਂ ਦੇ ਮੁਤਾਬਕ 1128 ਵਿਅਕਤੀਆਂ ਦੀ ਰਿਪੋਰਟ ਅਜੇ ਪੈਂਡਿੰਗ ਚੱਲ ਰਹੀ ਹੈ।167 ਵਿਅਕਤੀਆਂ ਨੂੰ ਇਕਾਂਤਵਾਸ ਲਈ ਭੇਜਿਆਸਿਹਤ ਵਿਭਾਗ ਦੀ ਟੀ ਮਨੇ ਅੱਜ ਪੰਜ ਹੋਰ ਸਕ੍ਰੀਨਿੰਗ ਤੋਂ ਬਾਅਦ 167 ਵਿਅਕਤੀਆਂ ਨੂੰ ਹੋਮ ਕਵਾਰੰਟਾਈਨ ਵਿਚ ਵੀ ਦਿੱਤਾ ਹੈ। ਇਸ ਤੋਂ ਇਲਾਵਾ 303 ਇੰਟਰਨੈਸ਼ਨਲ ਪੈਸੰਜਰ ਆਈਸੋਲੇਸ਼ਨ ਵਿਚ ਹਨ।ਟੈਸਟ ਲਿਆ ਨਹੀਂ ਅਤੇ ਆਈਸੋਲੇਟ ਕਰਨ ਲਈ ਆ ਗਈ ਹਸਪਤਾਲ ਦੀ ਟੀਮਕਿਲਾ ਮੁਹੱਲਾ ਨਿਵਾਸੀ ਸੰਨੀ ਨੇ ਦੱਸਿਆ ਕਿ ਉਸ ਦੀ 26 ਸਾਲਾਂ ਗਰਭਵਤੀ ਪਤਨੀ 2 ਜੁਲਾਈ ਨੂੰ ਸਿਵਲ ਹਸਪਤਾਲ ਵਿਚ ਜਾਂਚ ਲਈ ਗਈ। ਜਾਂਚ ਦੌਰਾਨ ਉਸ ਨੂੰ ਕਰੋਨਾ ਦਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਗਈ ਜਿਸ ਨੂੰ ਉਨ੍ਹਾਂ ਨੇ ਮੰਨ ਕੇ ਜਦੋਂ ਟੈਸਟ ਕਰਵਾਉਣ ਪੁੱਜੇ ਤਾਂ ਉੱਥੇ ਟੈਸਟ ਲੈਣ ਲਈ ਅਧਿਕਾਰਤ ਵਿਅਕਤੀ ਹਾਜ਼ਰ ਨਹੀਂ ਸੀ ਜਿਸ 'ਤੇ ਉਹ ਵਾਪਸ ਆ ਗਏ ਪਰ 4 ਤਰੀਕ ਨੂੰ ਸਿਵਲ ਹਸਪਤਾਲ ਦੀ ਟੀਮ ਐਂਬੂਲੈਂਸ ਲੈ ਕੇ ਉਸ ਦੇ ਘਰ ਪੁੱਜ ਗਈ ਅਤੇ ਉਸ ਨੂੰ ਕਿਹਾ ਕਿ ਉਸ ਦਾ ਟੈਸਟ ਪਾਜ਼ੇਟਿਵ ਹੈ। ਮੈਂ ਉਨ੍ਹਾਂ ਦੇ ਨਾਲ ਹਸਪਤਾਲ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤਾਂ ਟੈਸਟ ਕੀਤਾ ਹੀ ਨਹੀਂ ਪਰ ਉਹ ਨਹੀਂ ਮੰਨੇ, ਜਿਸ 'ਤੇ ਮੁਹੱਲੇ ਵਾਲੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇਟੀਮ ਦਾ ਜੰਮ ਕੇ ਵਿਰੋਧ ਕੀਤਾ। ਮੁਹੱਲਾ ਪ੍ਰਧਾਨ ਮੁਕੇਸ਼ ਨੇ ਦੱਸਿਆ ਕਿ ਆਖਰਕਾਰ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਉਨ੍ਹਾਂ ਨੂੰ ਉਕਤ ਔਰਤ ਦੀਆਂ ਟੈਸਟ ਰਿਪੋਰਟਾਂ ਦਿਖਾਉਣ ਪਰ ਮੌਕੇ 'ਤੇ ਉਹ ਕਿਸੇ ਤਰ੍ਹਾਂ ਦੀ ਰਿਪੋਰਟ ਨਹੀਂ ਦਿਖਾ ਸਕੇ। ਸੰਨੀ ਅਤੇ ਸ਼੍ਰੀਮਤੀ ਰਜਨੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਡੀ.ਐੱਮ.ਸੀ. ਤੋਂ ਆਪਣਾ ਕੋਰੋਨਾ ਟੈਸਟ ਕਰਵਾਇਆ ਤਾਂ ਜਾਂਚ ਵਿਚ ਨੈਗੇਟਿਵ ਆਇਆ।ਟੀਮ ਦੇ ਆਉਣ ਤੋਂ ਬਾਅਦ ਮੁਹੱਲੇ ਵਿਚ ਪੱਸਰੀ ਚੁੱਪਕਿਲਾ ਮੁਹੱਲਾ ਦੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਆਉਣ ਤੋਂ ਬਾਅਦ ਮੁਹੱਲੇ ਵਿਚ ਚੁੱਪ ਪੱਸਰ ਗਈ। ਨਾ ਤਾਂ ਉੱਥੇ ਸਬਜ਼ੀ ਵਾਲਾ ਆ ਰਿਹਾ ਹੈ ਅਤੇ ਨਾ ਹੀ ਦੁੱਧ ਵਾਲਾ। ਇਸ ਇਲਾਕੇ ਦੇ ਰਹਿਣ ਵਾਲਿਅ ਨੂੰ ਲੋਕ ਕੰਮ 'ਤੇ ਨਹੀਂ ਆਉਣ ਦੇ ਰਹੇ। ਸਾਰੀ ਗਲਤਫਹਿਮੀ ਸਿਹਤ ਵਿਭਾਗ ਦੀ ਟੀਮ ਵੱਲੋਂ ਪੈਦਾ ਕੀਤੀ ਗਈ ਹੈ। ਦੂਜੇ ਪਾਸੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਕੋਲ ਮੁਹੱਲਾ ਨਿਵਾਸੀਆਂ ਦੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਹ ਇਸ ਦੀ ਜਾਂਚ ਕਰਵਾਉਣਗੇ।ਕੈਪਸ਼ਨ : ਡੀ.ਸੀ. ਦਫਤਰ ਵਿਚ ਪੱਸਰੀ ਚੁੱਪ ਜਨਤਾ ਹੋਈ ਗਾਇਬ।


Bharat Thapa

Content Editor

Related News