ਲੁਧਿਆਣਾ 'ਚ ਕੋਰੋਨਾ ਕਾਰਨ 2 ਮਰੀਜ਼ਾਂ ਦੀ ਮੌਤ, 38 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

Tuesday, Jun 23, 2020 - 10:06 PM (IST)

ਲੁਧਿਆਣਾ 'ਚ ਕੋਰੋਨਾ ਕਾਰਨ 2 ਮਰੀਜ਼ਾਂ ਦੀ ਮੌਤ, 38 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਲੁਧਿਆਣਾ, (ਸਹਿਗਲ)- ਮਹਾਨਗਰ ’ਚ ਕੋਰੋਨਾ ਦਾ ਕਹਿਰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਅੱਜ ਕੋਰੋਨਾ ਵਾਇਰਸ ਨਾਲ 2 ਮਰੀਜ਼ਾਂ ਦੀ ਮੌਤ ਹੋ ਗਈ ਅਤੇ 38 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਵਿਚ 2 ਸਾਲ ਦਾ ਬੱਚਾ, 3 ਸਾਲ ਦੀ ਲੜਕੀ ਵੀ ਸ਼ਾਮਲ ਹੈ। ਮ੍ਰਿਤਕ 85 ਸਾਲਾ ਬਲਵੰਤ ਸਿੰਘ ਬਹਾਦਰਕੇ ਰੋਡ ਦਾ ਰਹਿਣ ਵਾਲਾ ਸੀ ਅਤੇ ਐੱਸ. ਪੀ. ਐੱਸ. ਹਸਪਤਾਲ ਿਵਚ ਭਰਤੀ ਸੀ। ਡਾਕਟਰਾਂ ਮੁਤਾਬਕ ਉਹ ਸ਼ੁੂਗਰ, ਬਲੱਡ ਪ੍ਰੈਸ਼ਰ ਅਤੇ ਅਸਥਮਾ ਤੋਂ ਪੀੜਤ ਸੀ। ਅੱਜ ਉਸ ਦੀ ਮੌਤ ਹੋ ਗਈ, ਜਦੋਂਕਿ ਦੂਜਾ ਮਰੀਜ਼ ਬਿਹਾਰੀ ਲਾਲ (65) ਦਯਾਨੰਦ ਹਸਪਤਾਲ ਵਿਚ ਭਰਤੀ ਸੀ।

ਮਰੀਜ਼ਾਂ ਦੇ ਸੰਪਰਕ ’ਚ ਆਉਣ ਕਾਰਨ ਹੋਏ ਪਾਜ਼ੇਟਿਵ

48 ਸਾਲਾ ਔਰਤ ਜਿਸ ਦਾ ਪਤੀ ਪੁਲਸ ਵਿਭਾਗ ਵਿਚ ਕੰਮ ਕਰਦਾ ਹੈ। ਸਿੱਧਵਾਂ ਬੇਟ ਦਾ ਰਹਿਣ ਵਾਲਾ 40 ਸਾਲਾ ਮਰਦ ਅਤੇ 48 ਸਾਲਾ ਔਰਤ। ਕੰਟੇਨਮੈਂਟ ਜ਼ੋਨ ਪ੍ਰੇਮ ਨਗਰ ਦੇ 36 ਅਤੇ 65 ਸਾਲਾ ਮਰਦ ਤੋਂ ਇਲਾਵਾ 30 ਸਾਲਾ ਗਰਭਵਤੀ ਔਰਤ 60 ਸਾਲਾ ਔਰਤ ਅਤੇ 17 ਸਾਲਾ ਲੜਕੀ। ਜਮਾਲਪੁਰ ਸਥਿਤ ਨਿਊ ਵਿਸ਼ਵਕਰਮਾ ਕਾਲੋਨੀ ਦੀ 20 ਸਾਲਾ ਲੜਕੀ। ਲਵ-ਕੁਸ਼ ਨਗਰ ਦੀ 3 ਸਾਲਾ ਬੱਚੀ। ਮਨੋਹਰ ਨਗਰ ਧੂਰੀ ਲਾਈਨ ਇਲਾਕੇ ਦੀ 65 ਸਾਲਾ ਔਰਤ ਅਤੇ 22 ਸਾਲਾ ਨੌਜਵਾਨ। ਛਾਉਣੀ ਮੁਹੱਲੇ ਦੀ 40 ਸਾਲਾ ਔਰਤ। ਜਮਾਲਪੁਰ ਦੀ 29 ਸਾਲਾ ਔਰਤ। ਨਿਊ ਆਜ਼ਾਦ ਨਗਰ ਗਿਆਸਪੁਰਾ ਦਾ 57 ਸਾਲਾ ਮਰੀਜ਼। ਗੋਬਿੰਦਰ ਨਗਰ ਪੱਖੋਵਾਲ ਰੋਡ ਦਾ 54 ਸਾਲਾ ਮਰੀਜ਼ ਅਤੇ 52 ਸਾਲਾ ਔਰਤ।

ਜਿਨ੍ਹਾਂ ਦੇ ਸੰਪਰਕ ਸਬੰਧੀ ਜਾਣਕਾਰੀ ਨਹੀਂ ਦਿੱਤੀ ਗਈ

ਜੱਸੀਆਂ ਰੋਡ ਦੀ 29 ਸਾਲਾਂ ਮਰੀਜ਼।

ਜਮਾਲਪੁਰ ਬਚਿੱਤਰ ਨਗਰ ਦੀ 24 ਸਾਲਾਂ ਔਰਤ।

ਲਛਮਣ ਨਗਰ ਦੀ 22 ਸਾਲਾ ਗਰਭਵਤੀ ਔਰਤ।

ਬਸਤੀ ਜੋਧੇਵਾਲ ਦਾ 40 ਸਾਲਾ ਟੀ. ਬੀ. ਦਾ ਮਰੀਜ਼।

ਰਾਜ ਗੁਰੂ ਨਗਰ ਦਾ 32 ਸਾਲਾ ਮਰੀਜ਼।

ਵਿਸ਼ਵਕਰਮਾ ਕਾਲੋਨੀ 29 ਸਾਲਾ ਮਰਦ ਅਤੇ 25 ਸਾਲਾ ਔਰਤ ਦੋਵੇਂ ਪਤੀ-ਪਤਨੀ।

ਦਯਾਨੰਦ ਹਸਪਤਾਲ ਤੋਂ ਸਾਹਮਣੇ ਆਏ 8 ਮਰੀਜ਼

ਸਿਹਤ ਵਿਭਾਗ ਮੁਤਾਬਕ ਦਯਾਨੰਦ ਹਸਪਤਾਲ ਤੋਂ 8 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 17 ਸਾਲਾ ਔਰਤ ਕਾਲੀ ਸੜਕ ਦੀ ਰਹਿਣ ਵਾਲੀ ਹੈ। ਬਿਹਾਰ ਦੀ ਯਾਤਰਾ ਕਰ ਕੇ ਮੁੜਿਆ 43 ਸਾਲਾ ਮਰੀਜ਼ ਸਰਾਭਾ ਨਗਰ ਦਾ ਰਹਿਣ ਵਾਲਾ ਹੈ। ਨਿਊ ਸ਼ਿਮਲਾਪੁਰੀ ਦਾ 22 ਸਾਲਾ ਮਰੀਜ਼ ਸਟਾਰ ਕਾਲੋਨੀ ਹੈਬੋਵਾਲ ਦੀ 61 ਸਾਲਾ ਔਰਤ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਲੇਬਰ ਕਾਲੋਨੀ ਜਮਾਲਪੁਰ ਦਾ ਰਹਿਣ ਵਾਲਾ 62 ਸਾਲਾ ਮਰੀਜ਼ ਮੋਹਨ ਦੇਈ ਓਸਵਾਲ ’ਚ ਭਰਤੀ ਹੋਇਆ ਹੈ। 2 ਮਰੀਜ਼ ਮੋਗਾ ਦੇ ਰਹਿਣ ਵਾਲੇ ਹਨ, ਜਿਨ੍ਹਾਂ ’ਚ 37 ਸਾਲਾ ਪੁਰਸ਼ ਅਤੇ 62 ਸਾਲਾ ਔਰਤ ਹਠੂਰ ਤੋਂ ਹਸਪਤਾਲ ’ਚ ਭਰਤੀ ਹੋਏ ਹਨ ਅਤੇ ਕਿਸੇ ਪਾਜ਼ੇਟਿਵ ਮਰੀਜ਼ ਦੇ ਸੰਪਰਕ ’ਚ ਆਉਣ ਕਾਰਨ ਪਾਜ਼ੇਟਿਵ ਹੋਏ ਦੱਸੇ ਜਾਦੇ ਹਨ।

ਲੈਬ ਟੈਕਨੀਸ਼ੀਅਨ ਆਇਆ ਪਾਜ਼ੇਟਿਵ 14 ਮੁਲਾਜ਼ਮ ਸ਼ੱਕੀ, ਹੋਣਗੇ ਸੈਂਪਲ

ਸਿਹਤ ਵਿਭਾਗ ’ਚ ਕੰਮ ਕਰਦੇ ਇਕ ਲੈਬਰ ਟੈਕਨੀਸ਼ੀਅਨ ਦੇ, ਜੋ ਇਥੇ ਹੀ ਕੰਮ ਕਰਦੇ ਹਨ ਪਾਜ਼ੇਟਿਵ ਆਉਣ ਨਾਲ ਸਿਹਤ ਵਿਭਾਗ ਦੇ ਮੁਲਾਜ਼ਮਾਂ ’ਚ ਘਬਰਾਹਟ ਪਾਈ ਜਾ ਰਹੀ ਹੈ। ਸਿਵਲ ਸਰਜਨ ਰਾਜੇਸ਼ ਬੱਗਾ ਨੇ ਸਿਵਲ ਹਸਪਤਾਲ ਦੀ ਐੱਸ. ਐੱਮ. ਓ. ਨੂੰ ਪੱਤਰ ਲਿਖ ਕੇ ਸੂਚਿਤ ਕਰਦਿਆਂ ਕਿਹਾ ਕਿ ਬੀਤੇ ਹਫਤੇ 2 ਦਿਨ ਵੀਰਵਾਰ, ਸ਼ਨੀਵਾਰ ਉਕਤ ਮੁਲਾਜ਼ਮ ਕਾਫੀ ਸਮੇਂ ਸਿਵਲ ਸਰਜਨ ਦਫਤਰ ’ਚ ਰਿਹਾ ਅਤੇ ਕਈ ਮੁਲਾਜ਼ਮਾਂ ਅਧਿਕਾਰੀਆਂ ਦੇ ਸੰਪਰਕ ’ਚ ਆਇਆ ਹੈ। ਇਸ ਲਈ ਸਹਾਇਕ ਸਿਵਲ ਸਰਜ਼ਨ, ਮਹਿਲਾ ਸੁਪਰਡੈਂਟ ਸਮੇਤ 14 ਮੁਲਾਜ਼ਮਾਂ ਦੇ ਸੈਂਪਲ ਲੈ ਕੇ ਜਾਂਚ ਕਰਨ ਲਈ ਕਿਹਾ ਗਿਆ ਹੈ।


author

Bharat Thapa

Content Editor

Related News