ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਕਾਰਨ 21 ਮਰੀਜ਼ਾਂ ਦੀ ਮੌਤ, 217 ਪਾਜ਼ੇਟਿਵ

Wednesday, Sep 30, 2020 - 12:50 AM (IST)

ਲੁਧਿਆਣਾ,(ਸਹਿਗਲ)- ਜ਼ਿਲ੍ਹੇ ’ਚ ਅੱਜ ਕੋਰੋਨਾ ਵਾਇਰਸ ਨਾਲ 21 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 217 ਮਰੀਜ਼ ਪਾਜ਼ੇਟਿਵ ਆਏ ਹਨ। ਹੈਂਡ ਮਰੀਜ਼ਾਂ ਵਿਚ 180 ਮਰੀਜ਼ ਜ਼ਿਲੇ ਨਾਲ ਸਬੰਧਤ ਹਨ, ਜਦੋਂਕਿ 33 ਦੂਜੇ ਜ਼ਿਲਿਆਂ ਤੋਂ ਇਲਾਜ ਕਰਵਾਉਣ ਲਈ ਇਥੇ ਆਏ। ਇਸ ਤੋਂ ਇਲਾਵਾ ਜਿਨ੍ਹਾਂ 21 ਮਰੀਜ਼ਾਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ਵਿਚ 12 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ, ਜਦੋਂਕਿ 2 ਮਰੀਜ਼ ਦੂਜੇ ਜ਼ਿਲਿਆਂ ਆਦਿ ਨਾਲ ਸਬੰਧਤ ਹਨ। ਹੁਣ ਤੱਕ ਮਹਾਨਗਰ ਵਿਚ 17,795 ਪਾਜ਼ੇਟਿਵ ਮਰੀਜ਼ ਸਾਹਮਦੇ ਆ ਚੁੱਕੇ ਹਨ, ਜਦੋਂਕਿ ਇਨ੍ਹਾਂ ’ਚੋਂ 7 35 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 2180 ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ, ਜੋ ਇਥੇ ਇਲਾਜ ਦੌਰਾਨ ਪਾਜ਼ੇਟਿਵ ਹਨ। ਇਨ੍ਹਾਂ ’ਚੋਂ 242 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚ 21 ਮਰੀਜ਼ ਦੂਜੇ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਪਾਜ਼ੇਟਿਵ ਹੋਏ। ਇਸ ਤੋਂ ਇਲਾਵਾ ਓ. ਪੀ. ਡੀ. ਵਿਚ 46, ਫਲੂ ਕਾਰਨਰ ਵਿਚ 64, ਪਾਜ਼ੇਟਿਵ ਮਰੀਜ਼ ਸਾਹਮਣੇ ਆਏ। ਇਨ੍ਹਾਂ ਵਿਚੋਂ ਦੋ ਹੈਲਥ ਕੇਅਰ ਵਰਕਰ ਅਤੇ ਦੋ ਅੰਡਰ ਟ੍ਰਾਇਲ ਵੀ ਸ਼ਾਮਲ ਸਨ।

ਕੋਵਿਡ-19 : ਮਰੀਜ਼ ਘੱਟ ਹੋਣ ’ਤੇ ਆਈਸੋਲੇਸ਼ਨ ਸੈਂਟਰਾਂ ਦੀ ਸਮਰੱਥਾ ਘਟਾਈ

ਜ਼ਿਲ੍ਹੇ ਵਿਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਘੱਟ ਹੋਣ ’ਤੇ ਸਿਹਤ ਵਿਭਾਗ ਨੇ ਆਪਣਾ ਸਾਮਾਨ ਸਮੇਟਣਾ ਸ਼ੁਰੂ ਕਰ ਦਿੱਤਾ ਹੈ। ਕਈ ਆਈਸੋਲੇਸ਼ਨ ਸੈਂਟਰਾਂ ਨੂੰ ਬੰਦ ਕਰਨ ਤੋਂ ਇਲਾਵਾ ਬਾਕੀ ਦੀ ਸਮਰੱਥਾ ਘੱਟ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ 200 ਦੇ ਕਰੀਬ ਡਾਕਟਰ ਅਤੇ ਪੈਰਾਮੈਡੀਕਲ ਵਲੰਟੀਅਰਾਂ ਨੂੰ ਡਿਊਟੀ ਤੋਂ ਫਾਰਗ ਕਰਨ ਦਾ ਨਿਰਦੇਸ਼ ਜਾਰੀ ਕਰ ਦਿੱਤਾ ਹੈ। ਆਪਣੇ ਨਿਰਦੇਸ਼ਾਂ ਵਿਚ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਅਤੇ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਨਾਲ ਹੋਈ ਮੀਟਿੰਗ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜ਼ਿਲਾ ਲੁਧਿਆਣਾ ਵਿਚ ਆਈਸੋਲੇਸ਼ਨ ਫੈਸੀਲਿਟੀ ’ਚ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਕਾਰਨ ਜੋ ਲਗਭਗ 100 ਦੇ ਕਰੀਬ ਰਹਿ ਗਈ ਹੈ। ਆਈਸੋਲੇਸ਼ਨ ਸੈਂਟਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਸਿਰਫ ਲੋੜ ਮੁਤਾਬਕ ਹੀ ਵਲੰਟੀਅਰ ਰੱਖਣ ਬਾਰੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਦੇ ਤਹਿਤ ਕੇਵਲ ਮੈਰੀਟੋਰੀਅਸ ਸਕੂਲ 100 ਬਿਸਤਰਿਆਂ ਅਤੇ ਕੁਲਾਰ ਕਾਲਜ ਆਫ ਨਰਸਿੰਗ ਨੂੰ 100 ਬਿਸਤਰਿਆਂ ਦੀ ਸਮਰੱਥਾ ਨਾਲ ਅਾਪ੍ਰੇਸ਼ਨਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਕਾਰਨ ਜ਼ਿਆਦਾਤਰ ਮੈਡੀਕਲ ਅਤੇ ਪੈਰਾਮੈਡੀਕਲ ਵਲੰਟੀਅਰਾਂ ਨੂੰ ਡਿਊਟੀ ਤੋਂ ਫਾਰਗ ਕੀਤਾ ਜਾਂਦਾ ਹੈ। ਉਹ ਸਿਰਫ 30 ਸਤੰਬਰ ਤੱਕ ਦੀ ਡਿਊਟੀ ’ਤੇ ਰਹਿਣਗੇ। ਇਨ੍ਹਾਂ ਨਿਰਦੇਸ਼ਾਂ ਤਹਿਤ 30 ਡਾਕਟਰਾਂ, 25 ਲੈਬ ਟੈਕਨੀਸ਼ੀਅਨ, 23 ਫਾਰਮਾਸਿਸਟਾਂ, 58 ਸਟਾਫ ਨਰਸਿਜ਼ ਅਤੇ 65 ਵਾਰਡ ਅਟੈਂਡੈਂਟ ਨੂੰ ਡਿਊਟੀ ਤੋਂ ਫਾਰਗ ਕਰ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਜੇਕਰ ਫਿਰ ਤੋਂ ਅਚਾਨਕ ਮਰੀਜ਼ ਵਧ ਜਾਂਦੇ ਹਨ, ਦੇ ਸਵਾਲ ’ਤੇ ਸਿਵਲ ਸਰਜਨ ਨੇ ਕਿਹਾ ਕਿ 24 ਤੋਂ 48 ਘੰਟਿਆਂ ਦੇ ਅੰਦਰ ਹੀ ਸਾਰੇ ਆਈਸੋਲੇਸ਼ਨ ਸੈਂਟਰਾਂ ਨੂੰ ਫਿਰ ਸ਼ੁਰੂ ਕਰ ਦਿੱਤਾ ਜਾਵੇਗਾ।

ਫਿਰ ਵਧਣ ਲੱਗੀ ਮੌਤ ਦਰ

ਜ਼ਿਲੇ ’ਚ ਕਰੋੜਾਂ ਦੇ ਪਾਜ਼ੇਟਿਵ ਮਰੀਜ਼ਾਂ ਵਿਚ ਮੌਤ ਦਰ ਇਕ ਵਾਰ ਫਿਰ ਵਧਣ ਲੱਗੀ ਹੈ। ਮੌਜੂਦਾ ਵਿਚ ਇਹ 4 ਫੀਸਦੀ ਤੋਂ ਜ਼ਿਆਦਾ ਪਾਈ ਜਾ ਰਹੀ ਹੈ, ਜੋ ਕਿ ਸੂਬੇ ਦੇ ਹੋਰਨਾਂ ਜ਼ਿਲਿਆਂ ਤੋਂ ਜ਼ਿਆਦਾ ਦੱਸੀ ਜਾਂਦੀ ਹੈ।

4237 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਾਗ ਨੇ ਅੱਜ 4236 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦੋਂ ਕਿ ਕੱਲ ਭੇਜੇ ਸੈਂਪਲਾਂ ’ਚੋਂ 1556 ਸੈਂਪਲਾਂ ਦੀ ਰਿਪੋਰਟ ਪੈਂਡਿੰਗ ਹੈ।

223 ਵਿਅਕਤੀਆਂ ਨੂੰ ਭੇਜਿਆ ਹੋਮ ਆਈਸੋਲੇਸ਼ਨ ’ਚ

ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਸਕ੍ਰੀਨਿੰਗ ਉਪਰੰਤ 223 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ ਗਿਆ ਹੈ। ਮੌਜੂਦਾ ਵਿਚ 4022 ਵਿਅਕਤੀ ਹੋਮ ਆÂਈਸੋਲੇਸ਼ਨ ਵਿਚ ਰਹਿ ਰਹੇ ਹਨ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ

ਇਲਾਕਾ        ਉਮਰ/ਲਿੰਗ        ਹਸਪਤਾਲ

ਮਾਡਲ ਗ੍ਰਾਮ ਐਕਸਟੈਂਸ਼ਨ        60 ਸਾਲਾ ਔਰਤ        ਡੀ. ਐੱਮ. ਸੀ.

ਸ਼ਿਮਲਾਪੁਰੀ        41 ਸਾਲਾ ਪੁਰਸ਼        ਸੀ. ਐੱਮ. ਸੀ.

ਜਨਤਾ ਨਗਰ        40 ਸਾਲਾ ਪੁਰਸ਼        ਡੀ. ਐੱਮ. ਸੀ.

ਨਿਉÀੂ ਸ਼ਿਵਪੁਰੀ        32 ਸਾਲਾ ਔਰਤ        ਸੀ. ਐੱਮ. ਸੀ.

ਨਿਊ ਮਾਡਲ ਟਾਊਨ        68 ਸਾਲਾ ਪੁਰਸ਼ ਐੱਸ. ਪੀ. ਐੱਸ.

ਜਗਰਾਓਂ        65 ਸਾਲਾ ਪੁਰਸ਼        ਡੀ. ਐੱਮ. ਸੀ.

ਪਿੰਡ ਮਹਿਦੂਦਾਂ        67 ਸਾਲਾ ਪੁਰਸ਼        ਪੰਚਮ

ਸਮਰਾਲਾ ਚੌਕ        57 ਸਾਲਾ ਪੁਰਸ਼        ਓਸਵਾਲ

ਬੱਸ ਅੱਡਾ        72 ਸਾਲਾ ਔਰਤ        ਐੱਸ. ਪੀ. ਐੱਸ.

ਡੇਹਲੋਂ        45 ਸਾਲਾ ਪੁਰਸ਼        ਸੀ. ਐੱਮ. ਸੀ.

ਬਸਤੀ ਜੋਧੇਵਾਲ        64 ਸਾਲਾ ਔਰਤ        ਸੀ. ਐੱਮ. ਸੀ.

ਜਮਾਲਪੁਰ        55 ਸਾਲਾ ਔਰਤ        ਰਜਿੰਦਰਾ ਪਟਿਆਲਾ


Bharat Thapa

Content Editor

Related News