ਲੁਧਿਆਣਾ ਟ੍ਰਾਂਸਪੋਰਟ ਵੈੱਲਫੇਅਰ ਐਸੋਸੀਏਸ਼ਨ ਦੀਆਂ ਸਰਵਸੰਮਤੀ ਨਾਲ ਹੋਈਆਂ ਚੋਣਾਂ
Thursday, Apr 11, 2019 - 04:38 AM (IST)

ਲੁਧਿਆਣਾ (ਗੁਪਤਾ)-ਲੁਧਿਆਣਾ ਟ੍ਰਾਂਸਪੋਰਟ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਪ੍ਰਿਥਵੀ ਰਾਜ ਸ਼ਰਮਾ ਦੀ ਪ੍ਰਧਾਨਗੀ ’ਚ ਸਭ ਦੀ ਸਹਿਮਤੀ ਨਾਲ ਹੋਈ ਚੋਣ ’ਚ ਜਸਮੀਤ ਸਿੰਘ ਪ੍ਰਿੰਸ ਨੂੰ ਪ੍ਰਧਾਨ ਤੇ ਮੋਹਨ ਸਿੰਘ ਗਿੱਲ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ। ਇਸ ਤੋਂ ਇਲਾਵਾ ਚੌਧਰੀ ਹਰੀ ਕ੍ਰਿਸ਼ਨ ਨੂੰ ਸੀਨੀਅਰ ਵਾਈਸ ਚੇਅਰਮੈਨ, ਜਨਕ ਰਾਜ ਗੋਇਲ ਨੂੰ ਵਾਈਸ ਚੇਅਰਮੈਨ, ਵਿਵੇਕ ਬੇਦੀ ਨੂੰ ਸੀਨੀਅਰ ਉਪ ਪ੍ਰਧਾਨ, ਸੰਜੀਵ ਗੋਇਲ ਨੂੰ ਉਪ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਪ੍ਰਿਥਵੀ ਰਾਜ ਸ਼ਰਮਾ ਨੇ ਕਿਹਾ ਕਿ ਨਵੀਂ ਚੁਣੀ ਗਈ ਟੀਮ ਟ੍ਰਾਂਸਪੋਰਟ ਨਗਰ ਦੇ ਵਿਕਾਸ ਤੇ ਟ੍ਰਾਂਸਪੋਰਟਰਾਂ ਦੇ ਹਿੱਤ ਲਈ ਕਾਰਜ ਕਰੇਗੀ। ਮੌਜੂਦਾ ’ਚ ਟ੍ਰਾਂਸਪੋਰਟ ਨਗਰ ’ਚ ਬੁਨਿਆਦੀ ਸਹੂਲਤਾਂ ਦੀ ਬਹੁਤ ਕਮੀ ਹੈ। ਸਰਕਾਰ ਵਲੋਂ ਟ੍ਰਾਂਸਪੋਰਟ ਨਗਰ ਨੂੰ ਵਿਕਾਸ ਪੱਖੋਂ ਅਣਦੇਖਿਆ ਕੀਤਾ ਜਾ ਰਿਹਾ ਹੈ। ਨਵੀਂ ਚੁਣੀ ਗਈ ਟੀਮ ਟ੍ਰਾਂਸਪੋਰਟਰ ਏਕਤਾ ਨਾਲ ਸਰਕਾਰ ਨੂੰ ਟ੍ਰਾਂਸਪੋਰਟ ਨਗਰ ਦੇ ਵਿਕਾਸ ਲਈ ਮਜਬੂਰ ਕਰੇਗੀ। ਲੋਕ ਸਭਾ ਚੋਣਾਂ ’ਚ ਉਸੇ ਉਮੀਦਵਾਰ ਦੀ ਹਮਾਇਤ ਕੀਤੀ ਜਾਵੇਗੀ ਜੋ ਟ੍ਰਾਂਸਪੋਰਟ ਨਗਰ ਦੇ ਵਿਕਾਸ ਲਈ ਕਾਰਜ ਕਰੇਗਾ। ਚੋਣ ਬੈਠਕ ’ਚ ਸੀਨੀਅਰ ਟ੍ਰਾਂਸਪੋਰਟਰ ਕੇ. ਕੇ. ਸ਼ਰਮਾ, ਸਰਬਜੀਤ ਸਿੰਘ, ਸਾਬਕਾ ਪ੍ਰਧਾਨ ਜਗਦੀਸ਼ ਚੰਦਰ, ਸਤੀਸ਼ ਗੋਇਲ, ਰਾਕੇਸ਼ ਨਰੂਲਾ, ਗੁਰਚਰਨ ਸਿੰਘ, ਵਿਸ਼ਾਲ ਰਤਨ, ਸੁਰਿੰਦਰ ਲਾਂਬਾ, ਜਤਿੰਦਰ ਸ਼ਰਮਾ, ਅਨਿਲ ਸ਼ਰਮਾ, ਰਾਮਦਯਾ ਕਲਿਆਣ, ਮਹਿੰਦਰ ਸਿੰਘ, ਰਾਜੂ ਗੁਪਤਾ, ਸੱਤਿਆਵਾਨ ਸ਼ਰਮਾ, ਮੰਗਤ ਰਾਮ, ਵਿਨੋਦ ਸ਼ਰਮਾ ਨੇ ਵੀ ਹਿੱਸਾ ਲਿਆ।