ਸ੍ਰੀ ਰਾਮ ਨੌਮੀ ਸ਼ੋਭਾ ਯਾਤਰਾ ਜਲੰਧਰ ’ਚ ਸ੍ਰੀ ਗਿਆਨ ਸਥਲ ਮੰਦਰ ਸਭਾ ਸ਼ਰਧਾਲੂਆਂ ਦਾ ਸਿਰੋਪਾਓ ਪਾ ਕੇ ਕਰੇਗੀ ਸਵਾਗਤ

Thursday, Apr 11, 2019 - 04:37 AM (IST)

ਸ੍ਰੀ ਰਾਮ ਨੌਮੀ ਸ਼ੋਭਾ ਯਾਤਰਾ ਜਲੰਧਰ ’ਚ ਸ੍ਰੀ ਗਿਆਨ ਸਥਲ ਮੰਦਰ ਸਭਾ ਸ਼ਰਧਾਲੂਆਂ ਦਾ ਸਿਰੋਪਾਓ ਪਾ ਕੇ ਕਰੇਗੀ ਸਵਾਗਤ
ਲੁਧਿਆਣਾ (ਰਿੰਕੂ)-ਲਾਲਾ ਜਗਤ ਨਾਰਾਇਣ ਨਿਸ਼ਕਾਮ ਸੇਵਾ ਸੋਸਾਇਟੀ ਅਤੇ ਸ੍ਰੀ ਗਿਆਨ ਸਥਲ ਮੰਦਰ ਸਭਾ ਦੀ ਇਕ ਅਹਿਮ ਬੈਠਕ ਦਾ ਆਯੋਜਨ ਮੁੱਖ ਸਰਪ੍ਰਸਤ ਜਗਦੀਸ਼ ਬਜਾਜ, ਸੀਨੀਅਰ ਵਾਈਸ ਚੇਅਰਮੈਨ ਰਾਜ ਕੁਮਾਰ ਵਰਮਾ ਤੇ ਪ੍ਰਧਾਨ ਪ੍ਰਵੀਨ ਬਜਾਜ ਦੀ ਅਗਵਾਈ ਵਿਚ ਕੀਤਾ ਗਿਆ, ਜਿਸ ਵਿਚ ਸ੍ਰੀ ਰਾਮ ਨੌਮੀ ਦੇ ਉਦੇਸ਼ ਵਿਚ ਜਲੰਧਰ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪਡ਼ਾ ਜੀ ਦੀ ਅਗਵਾਈ ’ਚ ਸਜਾਈ ਜਾਣ ਵਾਲੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੰਦਰ ਸਭਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੋਭਾ ਯਾਤਰਾ ਮਾਰਗ ’ਤੇ ਮੰਚ ਲਗਾ ਕੇ ਸ਼ੋਭਾ ਯਾਤਰਾ ’ਚ ਪੁੱਜਣ ਵਾਲੇ ਰਾਮ ਭਗਤਾਂ ਦਾ ਸਿਰੋਪਾਓ ਪਾ ਕੇ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਮੰਦਰ ਸਭਾ ਦੇ ਮਹਾਮੰਤਰੀ ਰਮੇਸ਼ ਗੁੰਬਰ, ਕਾਰਜਕਾਰੀ ਪ੍ਰਧਾਨ ਬਿੱਟੂ ਗੁੰਬਰ, ਖਜ਼ਾਨਚੀ ਰਾਕੇਸ਼ ਬਜਾਜ, ਨਰੇਸ਼ ਗੋਇਲ, ਮਹਿਲਾ ਵਿੰਗ ਪ੍ਰਧਾਨ ਸਰਲਾ ਚੋਪਡ਼ਾ, ਚੇਅਰਪਰਸਨ ਸੰਤੋਸ਼ ਵਰਮਾ, ਰੋਸ਼ਨ ਲਾਲ ਸ਼ਰਮਾ, ਹਰਜਿੰਦਰ ਸਿੰਘ, ਅਮ੍ਰਿਤ ਲਾਲ ਕਪੂਰ, ਐੱਸ. ਪੀ, ਲੁਥਰਾ, ਅਸ਼ੋਕ ਗੋਇਲ, ਜੋਗਿੰਦਰ ਕਪੂਰ, ਐੱਸ. ਕੇ. ਗੁਪਤਾ, ਓਮ ਪ੍ਰਕਾਸ਼ ਗਰਗ, ਪੰ. ਰਾਜ ਨਾਰਾਿîੲਣ ਸ਼ੁਕਲਾ, ਰਮੇਸ਼ ਹਾਂਡਾ, ਲੱਕੀ ਕਸ਼ਯਪ, ਜਨਕਰਾਜ ਗੌਂਡ ਤੇ ਸੁਭਾਸ਼ ਕੁਮਾਰ ਆਦਿ ਮੌਜੂਦ ਰਹੇ।

Related News