ਦਲਬੀਰ ਸਿੰਘ ਸ਼ਿਵਸੈਨਾ ਯੁਵਾ ਮੋਰਚਾ ’ਚ ਸ਼ਾਮਲ
Sunday, Mar 03, 2019 - 03:58 AM (IST)
ਲੁਧਿਆਣਾ (ਰਿਸ਼ੀ)-ਸ਼ਿਵ ਸੈਨਾ ਯੂਵਾ ਮੋਰਚਾ ਵੱਲੋਂ ਇਕ ਬੈਠਕ ਦਾ ਸ਼ੁੱਕਰਵਾਰ ਨੂੰ ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ ਰਾਸ਼ਟਰੀ ਪ੍ਰਧਾਨ ਆਰ. ਡੀ. ਪੁਰੀ ਅਤੇ ਰਾਸ਼ਟਰੀ ਚੇਅਰਮੈਨ ਐੱਸ. ਡੀ. ਪੁਰੀ, ਪੰਜਾਬ ਮੁਖੀ ਸਮਰ ਡਿਸੂਜ਼ਾ ਨੇ ਦਲਬੀਰ ਸਿੰਘ ਸੰਧੂ ਨੂੰ ਵਿਧੀਵਤ ਪਾਰਟੀ ਵਿਚ ਸ਼ਾਮਲ ਕੀਤਾ, ਜਿਨ੍ਹਾਂ ਨੂੰ ਸੀਨੀਅਰ ਪੰਜਾਬ ਪ੍ਰਧਾਨ ਲਾਇਆ ਗਿਆ ਅਤੇ ਲੋਕੇਸ਼ ਵਰਮਾ ਸ਼ੀਲੂ, ਸੰਨੀ ਚਾਵਲਾ ਅਤੇ ਗੌਰਵ ਨਹਰ ਵੀ ਸਾਥੀਆਂ ਸਮੇਤ ਸ਼ਾਮਲ ਹੋਏ। ਪੁਰੀ ਵੱਲੋਂ ਸਾਰਿਆਂ ਨੂੰ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸੋਨੂ ਕੁਮਾਰ, ਪ੍ਰੇਮ ਖੇਡ਼ਾ, ਹਿੰਮਤ ਹੈਪੀ, ਗੌਰਵ ਨਾਹਰ, ਅਨੁਰਾਗ ਪੰਡਤ, ਨਵਜੋਤ ਜੋਸ਼ੀ, ਪ੍ਰਿੰਸ, ਵਿਜੇ, ਦਿਨੇਸ਼, ਹਰਸ਼ ਸਮੇਤ ਹੋਰ ਮੌਜੂਦ ਸਨ।
