ਮਲਕਪੁਰ ’ਚ ਨਸ਼ਾ ਛੁਡਾਉਣ ਸਬੰਧੀ ਕੈਂਪ ਲਾਇਆ

Wednesday, Feb 06, 2019 - 04:41 AM (IST)

ਮਲਕਪੁਰ ’ਚ ਨਸ਼ਾ ਛੁਡਾਉਣ ਸਬੰਧੀ ਕੈਂਪ ਲਾਇਆ
ਲੁਧਿਆਣਾ (ਧਾਲੀਵਾਲ)- ਪਿੰਡ ਮਲਕਪੁਰ ’ਚ ਨਸ਼ਾ ਛੁਡਾਉਣ ਸਬੰਧੀ ਕੈਂਪ ਲਾਇਆ ਗਿਆ, ਜਿਸ ’ਚ ਡਾ. ਆਨੰਦ ਮਲਹੋਤਰਾ, ਹੈਲਥ ਸੁਪਰਵਾਈਜ਼ਰ ਪਰਮਵੀਰ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਕੈਂਪ ਦਾ ਉਦਘਾਟਨ ਸਰਪੰਚ ਬਲਜਿੰਦਰ ਸਿੰਘ ਮਲਕਪੁਰ ਨੇ ਕੀਤਾ। ਇਸ ਮੌਕੇ ਡਾ. ਆਨੰਦ ਮਲਹੋਤਰਾ ਨੇ ਆਖਿਆ ਕਿ ਪੰਜਾਬ ਸਰਕਾਰ ਨਸ਼ਿਆਂ ਪ੍ਰਤੀ ਪੂਰੀ ਤਰ੍ਹਾਂ ਗੰਭੀਰ ਹੈ ਤਾਂ ਜੋ ਪਿੰਡ ਦਾ ਹਰ ਕੋਈ ਨੌਜਵਾਨ ਨਸ਼ਾ ਮੁਕਤ ਹੋਵੇ। ਉਨ੍ਹਾਂ ਆਖਿਆ ਕਿ ਜੋ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ, ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ ਤੇ ਪਿੰਡ ਦੇ ਸਰਪੰਚ ਕੋਲ ਵੀ ਆਪਣੇ ਨਾਂ ਦਰਜ਼ ਕਰਵਾ ਸਕਦੇ ਹਨ। ਇਸ ਮੌਕੇ ਸਰਪੰਚ ਬਲਜਿੰਦਰ ਸਿੰਘ ਮਕਲਪੁਰ ਨੇ ਆਖਿਆ ਕਿ ਜੇ ਪ੍ਰਸ਼ਾਸਨ ਸਾਨੂੰ ਸਹਿਯੋਗ ਦੇਵੇ ਤਾਂ ਅਸੀਂ ਪਿੰਡ ’ਚੋ ਨਸ਼ਾ ਖਤਮ ਕਰ ਸਕਦੇ ਹਾਂ ਪਿਛਲੀ ਵਾਰ ਨਾਲੋਂ ਹੁਣ ਨਸ਼ਿਆਂ ’ਤੇ ਕੰਟਰੋਲ ਜ਼ਰੂਰ ਹੋਇਆ ਹੈ। ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਉਹ ਨਸ਼ਿਆਂ ’ਤੇ ਮਾਮਲੇ ’ਚ ਪੂਰਾ ਸਹਿਯੋਗ ਦੇਣਗੇ।ਇਸ ਮੌਕੇ ਕਰਮਜੀਤ ਸਿੰਘ ਸੇਖੋ, ਗੁਰਵਿੰਦਰ ਕੁਮਾਰ ਹੈਲਥ ਵਰਕਰ, ਰੇਨੂੰ ਬਾਲਾ ਹੈਲਥ ਵਰਕਰ, ਨੀਲਮ ਰਾਣੀ, ਕਮਲਜੀਤ ਕੌਰ ਆਗਣਵਾਡ਼ੀ ਵਰਕਰ, ਗੁਰਮੀਤ ਕੌਰ ਆਸ਼ਾ ਵਰਕਰ, ਪੰਚ ਅਮਰੀਕ ਸਿੰਘ, ਪੰਚ ਬਿੱਕਰ ਸਿੰਘ, ਪੰਚ ਅਮਰ ਕੌਰ, ਪੰਚ ਹਰਸ਼ਰਨ ਕੌਰ, ਪੰਚ ਸਰਵਣ ਸਿੰਘ, ਅਜਮੇਰ ਸਿੰਘ, ਸੰਤਾ ਸਿੰਘ, ਅਰਸ਼ ਮਲਕਪੁਰ, ਦਿਲਬਾਗ ਸਿੰਘ, ਹਰਭਜਨ ਸਿੰਘ ਯੂ.ਐਸ.ਏ, ਨਛੱਤਰ ਸਿੰਘ, ਓਮ ਪ੍ਰਕਾਸ, ਹਰੀਪਾਲ, ਦਿਆਲ ਸਿੰਘ, ਅਮਰੀਕ ਸਿੰਘ, ਬਹਾਦਰ ਸਿੰਘ, ਭਾਨ ਸਿੰਘ, ਹਰਨੇਕ ਸਿੰਘ, ਪਾਲਾ ਸਿੰਘ, ਬੂਟਾ ਸਿੰਘ ਸੇਖੋ ਆਦਿ ਹਾਜ਼ਰ ਸਨ।

Related News