ਮੈਡੀਕਲ ਪ੍ਰੈਕਟੀਸ਼ਨਰਜ਼ ਬਲਾਕ ਪੱਖੋਵਾਲ ਦੀ ਹੋਈ ਚੋਣ

01/24/2019 10:06:24 AM

ਲੁਧਿਆਣਾ (ਡਾ. ਪ੍ਰਦੀਪ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਪੱਖੋਵਾਲ ਜ਼ਿਲਾ ਲੁਧਿਆਣਾ ਦਾ ਡੈਲੀਗੇਟ ਇਜਲਾਸ ਜੋਧਾਂ ਵਿਖੇ ਹੋਇਆ, ਜਿਸ ਵਿਚ 65 ਡੈਲੀਗੇਟਾਂ ਤੇ 13 ਦਰਸ਼ਕਾਂ ਨੇ ਹਿੱਸਾ ਲਿਆ। ਚੀਫ ਸੈਕਟਰੀ ਡਾ. ਅਜੈਬ ਸਿੰਘ ਧੂਲਕੋਟ ਤੇ ਫਕੀਲ ਮੁਹੰਮਦ ਨੇ ਪਿਛਲੇ ਕੰਮਾਂ ਦੀ ਰਿਪੋਰਟ ਪਡ਼੍ਹੀ। ਡੈਲੀਗੇਟਾਂ ਨੇ ਰਿਪੋਰਟ ’ਤੇ ਬਹਿਸ ਵਿਚ ਹਿੱਸਾ ਲਿਆ, ਜਿਥੇ ਕੁਝ ਕਮੀਆਂ ਨੂੰ ਦੂਰ ਕਰਨ, ਜਥੇਬੰਦੀ ਦੀ ਦਿੱਖ ਇਨਕਲਾਬੀ ਤੇ ਲੋਕ ਪੱਖੀ ਬਣਾਉਣ ’ਤੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਐਸੋਸੀਏਸ਼ਨ ਦੇ ਸੂਬਾਈ ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ ਕਾਲਖ ਨੇ ਜਿਥੇ ਬਹਿਸ ਵਿਚ ਹਿੱਸਾ ਲੈਣ ਵਾਲੇ ਡੈਲੀਗੇਟਾਂ ਦੇ ਸਵਾਲਾਂ ਦੇ ਜਵਾਬ ਬਡ਼ੀਆਂ ਹੀ ਦਲੀਲਾਂ ਤੇ ਤਰਕ ਨਾਲ ਦਿੱਤੇ, ਉੱਥੇ ਅਨ-ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰਜਿਸਟਰਡ ਕਰਨ, ਔਰਤਾਂ ’ਤੇ ਹੋਰ ਜਬਰ-ਜ਼ੁਲਮ, ਨਸ਼ਿਆਂ ਖਿਲਾਫ, ਸਮੇਂ ਦੀਆਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ, ਸਿਹਤ, ਸਿੱîਖਿਆ ਤੇ ਰੋਜ਼ਗਾਰ ਦੀ ਪ੍ਰਾਪਤੀ, ਨਰਸਿੰਗ ਐਕਟ ਲਾਗੂ ਕਰਨ, ਬਾਹਰਲੇ ਸੂਬਿਆਂ ਤੋਂ ਰਜਿਸਟਰਡ ਡਾਕਟਰਾਂ ਨੂੰ ਪੰਜਾਬ ਵਿਚ ਰਜਿਸਟਰਡ ਕਰਨ ਤੇ ਹੋਰ ਮੰਗਾਂ ਲਈ ਸੰਘਰਸ਼ਾਂ ਦੇ ਪਿਡ਼ ਬੰਨ੍ਹਣ ਲਈ ਅਪੀਲ ਕਰਦਿਆਂ ਲੋਕ ਪੱਖੀ ਜਥੇਬੰਦੀਆਂ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਪ੍ਰੈਕਟੀਸ਼ਨਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਹਮਾਇਤ ਕੀਤੀ। ਸ਼ਹੀਦ ਭਗਤ ਸਿੰਘ ਦੀ ਫੋਟੋ ਵਾਲਾ ਝੰਡਾ ਲਹਿਰਾਉਣ ਦੀ ਰਸਮ ਸੂਬਾ ਸਕੱਤਰ ਡਾ. ਜਸਵਿੰਦਰ ਸਿੰਘ ਕਾਲਖ ਵਲੋਂ ਅਦਾ ਕੀਤੀ ਗਈ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਡਾ. ਭਗਵੰਤ ਸਿੰਘ ਬਡ਼ੂੰਦੀ ਜ਼ਿਲਾ ਪ੍ਰਧਾਨ ਨੇ ਸੰਬੋਧਨ ਕੀਤਾ। ਬਲਾਕ ਪੱਖੋਵਾਲ ਦੀ ਨਵੀਂ ਚੁਣੀ ਗਈ ਕਮੇਟੀ ’ਚ ਬਲਾਕ ਪ੍ਰਧਾਨ ਡਾ. ਸੰਤੋਖ ਮਨਸੂਰਾਂ, ਸੈਕਟਰੀ ਡਾ. ਅਵਤਾਰ ਸਿੰਘ ਭੱਟੀ, ਖਜ਼ਾਨਚੀ ਡਾ. ਹਰਬੰਸ ਸਿੰਘ ਬਸਰਾਮਾਂ, ਚੇਅਰਮੈਨ ਡਾ. ਅਜੀਤ ਰਾਮ ਝਾਂਡੇ, ਜੁਆਇੰਟ ਸਕੱਤਰ ਪੁਸ਼ਪਿੰਦਰ ਸਿੰਘ ਬੋਪਾਰਾਏ, ਸਰਪ੍ਰਸਤ ਹਰਦਾਸ ਸਿੰਘ ਢੈਪਈ, ਚੀਫ ਸੈਕਟਰੀ ਡਾ. ਅਜੈਬ ਸਿੰਘ ਧੂਲਕੋਟ, ਕੋ-ਚੇਅਰਮੈਨ ਡਾ. ਭਗਤ ਸਿੰਘ ਤੁਗਲ ਤੋਂ ਇਲਾਵਾ ਡਾ. ਸੁਖਦੇਵ ਸਿੰਘ, ਹਰਦੀਪ ਸਿੰਘ ਗੁੱਜਰਵਾਲ, ਡਾ. ਹਰਜਿੰਦਰ ਸਿੰਘ ਦੋਲੋਂ, ਡਾ. ਹਿਰਦੇਪਾਲ ਸਿੰਘ, ਡਾ. ਹਰਜੀਤ ਸਿੰਘ ਭੈਣੀ ਬਡ਼ਿੰਗਾ, ਡਾ. ਗੁਲਾਮ ਹਸਨ, ਡਾ. ਕੇਸਰ ਸਿੰਘ ਧਾਂਦਰਾਂ, ਡਾ. ਮੇਵਾ ਸਿੰਘ ਤੁੰਗਾ ਹੇਡ਼ੀ, ਡਾ. ਰਮਨਦੀਪ ਕੌਰ ਢੈਪਈ ਕਮੇਟੀ ਮੈਂਬਰ ਚੁਣੇ ਗਏ।

Related News