ਰਾਕੇਸ਼ ਗਰਗ ਬਣੇ ਅਕਾਲੀ ਜਥਾ ਸ਼ਹਿਰੀ ਵਾਰਡ 23 ਦੇ ਪ੍ਰਧਾਨ

01/23/2019 10:17:13 AM

ਲੁਧਿਆਣਾ (ਪਾਲੀ)-ਹਲਕਾ ਪੂਰਬੀ ਦੇ ਵਾਰਡ ਨੰ. 23 ਵਿਖੇ ਅਕਾਲੀ ਜੱਥਾ ਸ਼ਹਿਰੀ ਦੀ ਅਹਿਮ ਮੀਟਿੰਗ ਦਾ ਆਯੋਜਨ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਕੀਤਾ ਗਿਆ। ਮੀਟਿੰਗ ਵਿਚ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਰਾਕੇਸ਼ ਗਰਗ ਨੂੰ ਵਾਰਡ ਨੰ. 23 ਦਾ ਪ੍ਰਧਾਨ ਨਿਯੁਕਤ ਕੀਤਾ। ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਰੋਜ਼ਾਨਾ ਨਵੇਂ-ਨਵੇਂ ਟੈਕਸ ਲਾ ਕੇ ਲੋਕਾਂ ਦਾ ਜ਼ਿਉਣਾ ਦੁਸ਼ਵਾਰ ਕਰ ਰਹੀ ਹੈ। ਕੈਪਟਨ ਸਰਕਾਰ ਨੇ ਪਹਿਲਾਂ 391 ਰੁਪਏ ਪ੍ਰਤੀ ਗਜ ਟੈਕਸ ਲਾਏ। ਬਿਜਲੀ ਦੇ ਰੇਟਾਂ ’ਤੇ 22 ਫੀਸਦੀ ਵਾਧਾ ਕੀਤਾ ਤੇ 75 ਰੁਪਏ ਸਕੇਅਰ ਫੁੱਟ ਬਿਲਡਿੰਗ ਮਾਲਕਾਂ ਨੂੰ ਜੁਰਮਾਨਾ ਲਾਇਆ। 25000 ਰੁਪਏ ਦੇ ਕਰੀਬ ਸਬਮਰਸੀਬਲ ਪੰਪਾਂ ’ਤੇ ਟੈਕਸ ਲਾਏ ਗਏ। ਗਰੀਬ ਲੋਕ ਜੋ ਰੇਹਡ਼ੀ ਫਡ਼ੀ ਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਉਨ੍ਹਾਂ ਨੂੰ ਵੀ ਟੈਕਸ ਤੋਂ ਬਖਸ਼ਿਆ ਨਹੀਂ ਗਿਆ ਹੈ। ਇੰਨੇ ਟੈਕਸ ਲਾਉਣ ਤੋਂ ਬਾਅਦ ਵੀ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ ਹਨ।ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਪਹਿਲਾਂ ਪੰਜ ਸਾਲ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਤੀ ਆਨੰਦਪੁਰ ਸਾਹਿਬ ਵਿਖੇ ਪੰਜ ਸਾਲ ਮੈਂਬਰ ਪਾਰਲੀਮੈਂਟ ਬਣ ਕੇ ਲੋਕਾਂ ਦਾ ਕੁਝ ਨਹੀਂ ਸਵਾਰਿਆ ਤੇ ਹੁਣ ਮਹਾਨਗਰ ਵਿਚ ਮੈਂਬਰ ਪਾਰਲੀਮੈਂਟ ਹੁੰਦੇ ਹੋਏ ਲੋਕ ਕਾਂਗਰਸ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਮੁੰਗੇਰੀ ਲਾਲ ਵਾਲੇ ਸੁਪਨੇ ਵੇਖ ਰਹੇ ਹਨ। ਇਸ ਮੌਕੇ ਸਵਿੰਦਰਪਾਲ ਸਿੰਘ ਰੀਤੂ, ਪਰਮਜੀਤ ਸਿੰਘ ਕਾਲਡ਼ਾ, ਅਮਦੀਪ ਸਿੰਘ, ਲੱਕੀ ਡੰਗ, ਸੁਭਾਸ਼ ਗਰਗ, ਰਾਧੇ ਸ਼ਾਮ ਬਾਂਸਲ, ਅਨਿਲ ਸਿੰਗਲਾ, ਮਹਾਵੀਰ ਗਰਗ, ਅਮਨ ਕੰਸਲ, ਵਿਵੇਕ ਅਗਰਵਾਲ ਵਿੱਕੀ, ਦੇਵ ਰਾਜ ਸਿੰਗਲਾ, ਰਾਜਾ ਗਰਗ, ਹਰਪ੍ਰੀਤ ਸਿੰਘ ਅੰਜੂ, ਜਸਵੀਰ ਸਿੰਘ, ਪ੍ਰਭਜੀਤ ਸਿੰਘ, ਸਤਵੀਰ ਸਿੰਘ, ਜਗਜੀਤ ਸਿੰਘ, ਵਿਜੇ, ਅਮਿਤ ਕਨੋਜੀਆ, ਸੁਰਿੰਦਰ ਸਿੰਘ ਘਈ, ਵਿੱਕੀ, ਸੰਜੀਵ ਗਰਗ, ਦੀਪਕ ਮਿੱਤਲ ਤੇ ਰਾਜੇਸ਼ ਬਾਂਸਲ ਆਦਿ ਹਾਜ਼ਰ ਸਨ।

Related News