ਢੀਂਡਸੇ ਦੀ ਕੁਰਸੀ ''ਤੇ ਭੂੰਦੜ ਦੇ ਬੈਠਣ ਦੇ ਆਸਾਰ

02/07/2020 9:29:20 AM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਜਹਾਜ਼ 'ਚੋਂ ਉਤਰੇ ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵੱਕਾਰੀ ਕੁਰਸੀ 'ਤੇ ਲੰਬਾ ਸਮਾਂ ਸਕੱਤਰ ਜਨਰਲ ਰਹੇ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਦੀ ਕੁਰਸੀ 'ਤੇ ਬੈਠਣ ਲਈ ਅਕਾਲੀ ਨੇਤਾਵਾਂ ਦੀ ਦੌੜ ਲੱਗ ਗਈ ਹੈ ਕਿਉਂਕਿ ਇਸ ਵੱਕਾਰੀ ਕੁਰਸੀ 'ਤੇ ਬੈਠਣ ਵਾਲਾ ਅਕਾਲੀ ਨੇਤਾ ਕੇਵਲ ਇਕੋ ਹੀ ਵੱਡੀ ਅਹਿਮੀਅਤ ਰੱਖਦਾ ਹੈ।

ਜਾਣਕਾਰ ਸੂਤਰਾਂ ਨੇ ਦੱਸਿਆ ਕਿ ਭਾਵੇਂ ਇਸ ਕੁਰਸੀ 'ਤੇ ਅੱਖ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਜਥੇ. ਤੋਤਾ ਸਿੰਘ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ ਦੀ ਦੱਸੀ ਜਾ ਰਹੀ ਹੈ ਪਰ ਸਭ ਤੋਂ ਵੱਧ ਭਰੋਸੇਯੋਗ ਜੇਕਰ ਕੋਈ ਸੁਖਬੀਰ ਬਾਦਲ ਦੀਆਂ ਨਜ਼ਰਾਂ ਵਿਚ ਅੱਜ ਦੀ ਤਰੀਕ ਵਿਚ ਕੋਈ ਅਕਾਲੀ ਨੇਤਾ ਅਤੇ ਇਸ ਕੁਰਸੀ ਦੇ ਕਾਬਲ ਹੈ ਤਾਂ ਉਹ ਬਲਵਿੰਦਰ ਸਿੰਘ ਭੂੰਦੜ ਹਨ, ਜੋ ਮੈਂਬਰ ਰਾਜ ਸਭਾ ਤੇ ਬਾਦਲ ਪਰਿਵਾਰ ਦੇ ਸਭ ਤੋਂ ਅੱਤ ਨਜ਼ਦੀਕੀ ਹਨ। ਸੂਤਰਾਂ ਨੇ ਇਹ ਵੀ ਇਸ਼ਾਰਾ ਕੀਤਾ ਹੈ ਕਿ ਸ. ਭੂੰਦੜ ਆਪਣੀ ਵਡੇਰੀ ਉਮਰ ਕਾਰਨ ਇਸ ਕੁਰਸੀ ਤੋਂ ਪਰ੍ਹੇ ਰਹਿਣਾ ਪਸੰਦ ਕਰਨਗੇ ਪਰ ਪਾਰਟੀ ਪ੍ਰਧਾਨ ਦਾ ਸਿਆਸੀ ਗੁਣੀਆ ਉਨ੍ਹਾਂ 'ਤੇ ਪੈਣ ਦੇ ਅਸਾਰ ਹਨ। ਉਨ੍ਹਾਂ ਨੂੰ ਦੇਖ ਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਚੰਦੂਮਾਜਰਾ ਜਾਂ ਤੋਤਾ ਸਿੰਘ 'ਤੇ ਪੱਤਾ ਖੇਡ ਸਕਦੇ ਹਨ।


cherry

Content Editor

Related News