ਮਜੀਠੀਆ ਦੇ ਦੋਸ਼ਾਂ ''ਤੇ ਬਿੱਟੂ ਦਾ ਜਵਾਬ, ਦਿੱਤੀ ਚਿਤਾਵਨੀ

Tuesday, Oct 08, 2019 - 04:33 PM (IST)

ਲੁਧਿਆਣਾ (ਨਰਿੰਦਰ) - ਬੀਤੇ ਦਿਨ ਅਕਾਲੀ ਦਲ ਵਲੋਂ ਐੱਸ.ਐੱਚ.ਓ. ਪ੍ਰੇਮ ਸਿੰਘ ਦੀ ਬਹਾਲੀ ਨੂੰ ਲੈ ਕੇ ਕਾਂਗਰਸ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਸਨ, ਜਿਨ੍ਹਾਂ ਦਾ ਜਵਾਬ ਦਿੰਦੇ ਹੋਏ ਸਾਂਸਦ ਰਵਨੀਤ ਬਿੱਟੂ ਨੇ ਅਕਾਲੀ ਦਲ ਨੂੰ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਐੱਸ.ਐੱਚ.ਓ. ਪ੍ਰੇਮ ਸਿੰਘ ਮਜੀਠੀਆ ਦਾ ਚਹੇਤਾ ਸੀ। ਉਨ੍ਹਾਂ ਦੋਵਾਂ ਵਿਚਕਾਰ ਅਜਿਹਾ ਕੀ ਹੋ ਗਿਆ ਕਿ ਅੱਜ ਐੱਸ.ਐੱਚ.ਓ. ਉਸ ਨੂੰ ਮਾੜਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਘਬਰਾਹਟ 'ਚ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਿਹਾ ਹੈ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਮਜੀਠੀਆ ਵਲੋਂ ਰਾਜੋਆਣਾ ਨੂੰ ਸਾਹਿਬ ਕਹੇ ਜਾਣ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅੱਤਵਾਦੀਆਂ ਨੂੰ ਸਾਹਿਬ ਕਹਿਣਾ ਕਿੱਥੋਂ ਤੱਕ ਜਾਇਜ਼ ਹੈ। ਉਨ੍ਹਾਂ ਵਿਰਸਾ ਸਿੰਘ ਵਲਟੋਹਾ 'ਤੇ ਵੀ ਭਗੌੜਾ ਹੋਣ ਦੇ ਇਲਜ਼ਾਮ ਲਾਉਂਦੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਦੋਂ ਹਮਲਾ ਹੋਇਆ ਸੀ ਤਾਂ ਵਿਰਸਾ ਸਿੰਘ ਆਪ ਸਭ ਤੋਂ ਪਹਿਲਾਂ ਹੱਥ ਖੜ੍ਹੇ ਕਰਕੇ ਬਾਹਰ ਆ ਗਿਆ ਸੀ।

ਨਸ਼ੇ ਦੇ ਕਾਰੋਬਾਰ ਨੂੰ ਲੈ ਕੇ ਵਿਰੋਧੀਆਂ ਵਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਜਵਾਬ ਦਿੰਦਿਆਂ ਸੰਸਦ ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਤਰਜ਼ 'ਤੇ ਕੈਪਟਨ ਜਲਦ ਨਸ਼ੇ ਦੇ ਵੱਡੇ ਮਗਰਮੱਛਾਂ 'ਤੇ ਸਰਜੀਕਲ ਸਟ੍ਰਾਈਕ ਕਰਨਗੇ। ਜੋ ਲੋਕ ਨਸ਼ੇ ਵੇਚ ਰਹੇ ਸਨ, ਉਨ੍ਹਾਂ ਨੂੰ ਤਾਂ ਪਹਿਲਾਂ ਹੀ ਜੇਲਾਂ 'ਚ ਡੱਕ ਦਿੱਤਾ ਗਿਆ ਹੈ ਅਤੇ ਹੁਣ ਵੱਡੇ ਕਾਰੋਬਾਰੀਆਂ ਦੀ ਵਾਰੀ ਹੈ।


rajwinder kaur

Content Editor

Related News