ਝੋਨੇ ਦੀ ਬੀਜਾਈ ਦੀ ਵਿਉਂਤਬੰਦੀ : ਪੀ. ਏ. ਯੂ .
Monday, Apr 20, 2020 - 09:48 AM (IST)
ਲੁਧਿਆਣਾ (ਸਰਬਜੀਤ ਸਿੱਧੂ) - ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਲੋਂ ਵਿਕਸਿਤ ਵੱਖ-ਵੱਖ ਕਿਸਮਾਂ ਅਤੇ ਤਕਨੀਕਾਂ ਦੀ ਤਰਤੀਬਵਾਰ ਵਰਤੋਂ ਨਾਲ ਝੋਨੇ ਦੀ ਬੀਜਾਈ ਨੂੰ ਜ਼ਿਆਦਾ ਸਮੇਂ ਵਿਚ ਵੰਡਿਆ ਜਾ ਸਕਦਾ ਹੈ। ਇਸ ਨੂੰ ਅਪਣਾਉਣ ਨਾਲ ਮਜ਼ਦੂਰਾਂ ਦੀ ਕਮੀ ਦੀ ਸਮੱਸਿਆ ਘਟੇਗੀ ।
ਮੁੱਖ ਕਿਸਮਾਂ ਦੀ ਬੀਜਾਈ ਦਾ ਸਮਾਂ ਅਤੇ ਪਨੀਰੀ ਦੀ ਉਮਰ
1. ਪਰਮਲ :-
ੳ) ਪੀ ਆਰ 129,128,122,121 ਅਤੇ 114 ਦੀ ਬੀਜਾਈ ਦਾ ਸਮਾਂ 20 ਤੋਂ 25 ਮਈ ਅਤੇ ਲੁਆਈ ਸਮੇਂ ਪਨੀਰੀ ਦੀ ਸਹੀ ਉਮਰ 30 ਤੋਂ 35 ਦਿਨ ਹੋਣੀ ਚਾਹੀਦੀ ਹੈ।
ਅ) ਐੱਚ ਕੇ ਆਰ 47 ਅਤੇ ਪੀ ਆਰ 127 ਦੀ ਬੀਜਾਈ ਦਾ ਸਮਾਂ 25 ਤੋਂ 31 ਮਈ ਅਤੇ ਲੁਆਈ ਸਮੇਂ ਪਨੀਰੀ ਦੀ ਸਹੀ ਉਮਰ 30 ਤੋਂ 35 ਦਿਨ ਹੋਣੀ ਚਾਹੀਦੀ ਹੈ।
ੲ) ਪੀ ਆਰ 124 ਦੀ ਬੀਜਾਈ ਦਾ ਸਮਾਂ 25 ਤੋਂ 31 ਮਈ ਅਤੇ ਲੁਆਈ ਸਮੇਂ ਪਨੀਰੀ ਦੀ ਸਹੀ ਉਮਰ 25 ਤੋਂ 30 ਦਿਨ ਹੈ।
ਸ) ਪੀ ਆਰ 126 ਦੀ ਬੀਜਾਈ ਦਾ ਸਮਾਂ 25 ਮਈ ਤੋਂ 10 ਜੂਨ ਅਤੇ ਲੁਆਈ ਸਮੇਂ ਪਨੀਰੀ ਦੀ ਸਹੀ ਉਮਰ 25 ਤੋਂ 30 ਦਿਨ ਹੈ।
ਪੜ੍ਹੋ ਇਹ ਵੀ ਖਬਰ - ਵਿਦਿਆਰਥੀਆਂ ਲਈ ਖੁਸ਼ਖਬਰੀ : 9ਵੀਂ ਤੋਂ 12ਵੀਂ ਕਲਾਸ ਦਾ ਸਿਲੇਬਸ ਘੱਟ ਕਰਨ ਦੀ ਤਿਆਰੀ ’ਚ CBSE
ਪੜ੍ਹੋ ਇਹ ਵੀ ਖਬਰ - ਕਰਫਿਊ ਦੌਰਾਨ ਅੱਜ ਦਿੱਤੀ ਜਾਣ ਵਾਲੀ ਰਾਹਤ ਕੀ ਜ਼ਿਲੇ ’ਚ ‘ਕੋਰੋਨਾ’ ਨੂੰ ਦੇਵੇਗੀ ਦਸਤਕ ਜਾਂ ਫਿਰ...?
2. ਬਾਸਮਤੀ :-
ੳ) ਪੰਜਾਬ ਬਾਸਮਤੀ 5, 4, ਪੂਸਾ ਬਾਸਮਤੀ 1121, 1718 ਦੀ ਬੀਜਾਈ ਦਾ ਸਮਾਂ 1 ਤੋਂ 15 ਜੁੂਨ ਅਤੇ ਲੁਆਈ ਸਮੇਂ ਪਨੀਰੀ ਦੀ ਸਹੀ ਉਮਰ 25 ਤੋਂ 30 ਦਿਨ ਹੈ।
ਅ) ਪੂਸਾ ਬਾਸਮਤੀ 1509 ਦੀ ਬੀਜਾਈ ਦਾ ਸਮਾਂ 16 ਤੋਂ 30 ਜੂਨ ਅਤੇ ਲੁਆਈ ਸਮੇਂ ਪਨੀਰੀ ਦੀ ਸਹੀ ਉਮਰ 25 ਦਿਨ ਹੋਣੀ ਚਾਹੀਦੀ ਹੈ।
ੲ) ਸੀ ਐੱਸ ਆਰ 30 ਦੀ ਬੀਜਾਈ ਦਾ ਸਮਾਂ 16 ਤੋਂ 30 ਜੂਨ ਅਤੇ ਲੁਆਈ ਸਮੇਂ ਪਨੀਰੀ ਦੀ ਸਹੀ ਉਮਰ 25 ਤੋਂ 30 ਦਿਨ ਹੋਣੀ ਚਾਹੀਦੀ ਹੈ।
ਝੋਨੇ ਦੀ ਬਿਨਾਂ ਕੱਦੂ ਵੱਟਾਂ ’ਤੇ ਲੁਆਈ
ਭਾਰੀਆਂ ਜ਼ਮੀਨਾਂ ਵਿਚ ਬਿਨਾਂ ਕੱਦੂ ਕੀਤੇ ਝੋਨੇ ਦੀ ਲੁਆਈ ਵੱਟਾਂ ਉੱਪਰ ਕਰਨ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਵਿਧੀ ਵਿਚ ਪੀ ਆਰ 121, ਪੀ ਆਰ 126, ਪੀ ਆਰ 114, ਪੂਸਾ ਬਾਸਮਤੀ 1509 ਅਤੇ ਪੂਸਾ ਬਾਸਮਤੀ 1121 ਕਿਸਮਾਂ ਢੁੱਕਵੀਆਂ ਹਨ ਅਤੇ ਪਨੀਰੀ ਬੀਜਣ ਅਤੇ ਲੁਆਈ ਸਮੇਂ ਪਨੀਰੀ ਦੀ ਉਮਰ ਉੱਪਰ ਲਿਖੇ ਮੁਤਾਬਕ ਹੈ । ਉੱਪਰ ਦੱਸੇ ਮੁਤਾਬਕ ਝੋਨੇ ਦੀ ਲਵਾਈ ਵੀ ਜੂਨ ਤੋਂ ਜੁਲਾਈ ਦੇ ਦੂਜੇ ਪੰਦਰਵਾੜੇ ਤੱਕ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਜੂਨ ਦੇ ਪਹਿਲੇ ਪੰਦਰਵਾੜੇ ਤੋਂ ਸ਼ੁਰੂ ਕਰ ਕੇ ਝੋਨੇ ਦੀ ਸਿੱਧੀ ਬੀਜਾਈ ਵੀ ਕੀਤੀ ਜਾ ਸਕਦੀ ਹੈ । ਇਸ ਵਿਧੀ ਰਾਹੀਂ ਮਜ਼ਦੂਰ ਅਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ ।
ਪੜ੍ਹੋ ਇਹ ਵੀ ਖਬਰ - ਪਟਿਆਲਾ ਜ਼ਿਲੇ ’ਚ ਇਨ੍ਹਾਂ 3 ਥਾਵਾਂ ਨੂੰ ਐਲਾਨੀਆਂ ਹਾਟਸਪਾਟ
ਝੋਨੇ ਦੀ ਸਿੱਧੀ ਬੀਜਾਈ ਦਾ ਸਮਾਂ
ੳ) ਪਰਮਲ ਕਿਸਮਾਂ ਲਈ ਬੀਜਾਈ ਦਾ ਸਮਾਂ 1 ਤੋਂ 15 ਜੂਨ ਹੈ।
ਅ) ਬਾਸਮਤੀ ਕਿਸਮਾਂ ਲਈ ਬੀਜਾਈ ਦਾ ਸਮਾਂ 16 ਤੋਂ 30 ਜੂਨ ਹੈ।
ਹੋਰ ਧਿਆਨਯੋਗ ਨੁਕਤੇ
ੳ) ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਪੂਸਾ 44, ਪੀਲੀ ਪੂਸਾ ਆਦਿ ਦੀ ਕਾਸ਼ਤ ਨਾ ਕੀਤੀ ਜਾਵੇ ।
ਅ) ਪੀ ਆਰ 126 ਤੋਂ ਚੰਗਾ ਝਾੜ ਲੈਣ ਲਈ ਇਸ ਦੀ ਪਨੀਰੀ ਦੀ ਬੀਜਾਈ 5 ਤੋਂ 10 ਜੂਨ ਦਰਮਿਆਨ ਕਰੋ ਪਰ ਤਿੰਨ ਫ਼ਸਲੀ ਚੱਕਰਾਂ ਵਿਚ ਇਸ ਦੀ ਬੀਜਾਈ 25 ਮਈ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ।
ੲ) ਮਾੜੇ ਪਾਣੀ ਵਾਲੇ ਇਲਾਕਿਆਂ ਵਿਚ ਪੀ ਆਰ 127 ਕਿਸਮ ਦੀ ਕਾਸ਼ਤ ਨਾ ਕੀਤੀ ਜਾਵੇ ।
ਸ) ਪਨੀਰੀ ਵਾਲੇ ਖੇਤ ਨੂੰ ਰੌਣੀ ਕਰਕੇ ਪਿਛਲੇ ਸਾਲ ਦੇ ਝੋਨੇ ਦੇ ਕਿਰੇ ਬੀਜ ਨੂੰ ਉਗਾ ਕੇ ਖਤਮ ਕਰ ਕੇ ਪਨੀਰੀ ਬੀਜੀ ਜਾਵੇ ਤਾਂ ਜੋ ਰਲਾ ਨਾ ਹੋਵੇ।