ਲੁਧਿਆਣਾ ''ਚ ਕੌਮਾਂਤਰੀ ਸਿੱਖ ਕਾਨਫਰੰਸ ਦਾ ਪ੍ਰਬੰਧ, ਮਹਾਨ ਸ਼ਖਸ਼ੀਅਤਾਂ ਸ਼ਾਮਲ

Sunday, Oct 20, 2019 - 09:53 AM (IST)

ਲੁਧਿਆਣਾ ''ਚ ਕੌਮਾਂਤਰੀ ਸਿੱਖ ਕਾਨਫਰੰਸ ਦਾ ਪ੍ਰਬੰਧ, ਮਹਾਨ ਸ਼ਖਸ਼ੀਅਤਾਂ ਸ਼ਾਮਲ

ਲੁਧਿਆਣਾ (ਨਰਿੰਦਰ ਮਹਿੰਦਰੂ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੁਧਿਆਣਾ ਜ਼ਿਲੇ 'ਚ ਕੌਮਾਂਤਰੀ ਸਿੱਖ ਯੂਥ ਕਾਨਫ਼ਰੰਸ ਦਾ ਪ੍ਰਬੰਧ ਕੀਤਾ ਗਿਆ। ਇਸ ਯੂਥ ਕਾਨਫਰੰਸ 'ਚ ਈਕੋ ਸਿੱਖ ਸੰਸਥਾ, ਬ੍ਰਿਟਿਸ਼ ਫੋਰਸ ਦੀ ਪਹਿਲੀ ਮਹਿਲਾ ਗੁਰਸਿੱਖ ਮਨਦੀਪ ਕੌਰ, ਰਾਸ਼ਟਰਪਤੀ ਸਨਮਾਨ ਜੇਤੂ ਗਗਨਦੀਪ ਸਿੰਘ ਖਾਲਸਾ ਸਣੇ ਕਈ ਅਹਿਮ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਉਕਤ ਸ਼ਿਰਕਤਾਂ ਵਾਂਗ ਸਮਾਗਮ 'ਚ ਹੋਰ ਵੀ ਕਈ ਉਘੀਆਂ ਸ਼ਖਸੀਅਤਾਂ ਵਿਸ਼ੇਸ਼ ਤੌਰ 'ਤੇ ਪਹੁੰਚੀਆਂ ਹੋਈਆਂ ਸਨ, ਜਿਨ੍ਹਾਂ ਨੇ ਸਾਰਿਆਂ ਨਾਲ ਸਿੱਖੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਗਈ ਸਿੱਖ ਕਾਨਫਰੰਸ ਦਾ ਮੁੱਖ ਮੰਤਵ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਤੋਂ ਸੀ। ਅੱਜ ਕਲ ਦੀ ਨੌਜਵਾਨ ਪੀੜ੍ਹੀ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ, ਜਿਸ ਨੂੰ ਮੁੜ ਤੋਂ ਸਿੱਖੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

rajwinder kaur

Content Editor

Related News