ਲੁਧਿਆਣਾ : ਹਾਈ ਵੋਲਟੇਜ ਤਾਰਾਂ ਦੀ ਲਪੇਟ ''ਚ ਆਉਣ ਕਾਰਨ ਮਜ਼ਦੂਰ ਦੀ ਮੌਤ

05/02/2019 8:33:53 PM

ਲੁਧਿਆਣਾ,(ਮਹੇਸ਼) : ਸ਼ਹਿਰ ਦੇ ਜਗਤਪੁਰੀ ਇਲਾਕੇ 'ਚ ਅੱਜ ਦੇਰ ਸ਼ਾਮ ਹਾਈ ਵੋਲਟੇਜ਼ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਕਾਰਨ  ਇਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਦੂਜਾ ਝੁਲਸਣ ਕਾਰਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਇਲਾਕੇ ਦੇ ਲੋਕਾਂ ਨੇ ਮਾਮਲੇ ਬਾਰੇ ਦੱਸਦੇ ਹੋਏ ਕਿਹਾ ਕਿ ਇਲਾਕੇ 'ਚ ਅੱਜ ਇਕ ਮਕਾਨ ਦੀ ਛੱਤ 'ਤੇ ਲੋਹੇ ਦੀਆਂ ਚਾਦਰਾਂ ਪਾਉਣ ਸਮੇਂ 2 ਮਜ਼ਦੂਰਾਂ ਨਾਲ ਭਿਆਨਕ ਹਾਦਸਾ ਵਾਪਰ ਗਿਆ।

PunjabKesari

ਚਾਦਰਾਂ ਪਾਉਣ ਸਮੇਂ ਦੋਵੇਂ ਮਜ਼ਦੂਰ ਹਾਈਵੋਲਟੇਜ਼ ਤਾਰਾਂ ਦੀ ਲਪੇਟ 'ਚ ਆ ਗਏ। ਜਿਸ ਕਾਰਨ ਇਕ ਦੀ ਮੌਕੇ 'ਤੇ ਮੌਤ ਹੋ ਗਈ ਤੇ ਦੂਜਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜਿਸ ਨੂੰ ਸਥਾਨਕ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਮ੍ਰਿਤਕ ਮਜ਼ਦੂਰ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਇਸ ਤੋਂ ਇਲਾਵਾ ਹਾਈਵੋਲਟੇਜ ਕਾਰਨ ਮਕਾਨ ਅੰਦਰ ਪਈਆਂ ਬਿਜਲੀਆਂ ਦੀ ਕਈ ਚੀਜ਼ਾਂ ਵੀ ਸੜ ਗਈਆਂ।  

PunjabKesari

PunjabKesari

 


Related News