ਲੁਧਿਆਣਾ : ਬਿਲਡਿੰਗ ਦੀ ਦੁਕਾਨ ''ਚ ਫਟਿਆ ਗੈਸ ਸਿਲੰਡਰ, ਇਕ ਦੀ ਮੌਤ
Friday, Jun 29, 2018 - 06:26 PM (IST)

ਲੁਧਿਆਣਾ— ਇਥੋਂ ਦੇ ਸ਼ਾਮ ਨਗਰ 'ਚ ਅੱਜ ਇਕ ਦੁਕਾਨ 'ਚ ਗੈਸ ਸਿਲੰਡਰ ਫਟ ਜਾਣ ਕਾਰਨ ਇਕ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸ਼ਾਮ ਨਗਰ 'ਚ ਸਥਿਤ ਕੁਕੂ ਬਿਲਡਿੰਗ ਦੀ ਦੁਕਾਨ 'ਚ ਗੈਸ ਸਿਲੰਡਰ ਰੱਖਿਆ ਹੋਇਆ ਸੀ, ਜੋ ਕਿ ਅਚਾਨਕ ਫਟ ਗਿਆ। ਜਿਸ ਕਾਰਨ ਪਰਵੀਨ ਕੁਮਾਰ ਕੁਕੂ ਵਾਸੀ ਲੁਧਿਆਣਾ ਦੀ ਮੌਤ ਹੋ ਗਈ। ਫਿਲਹਾਲ ਇਸ ਬਾਰੇ ਅਜੇ ਹੋਰ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ।