ਲੁਧਿਆਣਾ: ਬਾਬਾ ਕਨਫੈਕਸ਼ਨਰੀ ''ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

Thursday, Dec 29, 2022 - 01:57 AM (IST)

ਲੁਧਿਆਣਾ: ਬਾਬਾ ਕਨਫੈਕਸ਼ਨਰੀ ''ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਲੁਧਿਆਣਾ (ਵਿਜੇ ਚਾਇਲ) : ਲੁਧਿਆਣਾ ਦੇ ਮਾਲ ਰੋਡ 'ਤੇ ਸਥਿਤ ਰੈੱਡ ਕਰਾਸ ਦੀ ਇਮਾਰਤ 'ਚ ਸਥਿਤ ਬਾਬਾ ਕਨਫੈਕਸ਼ਨਰੀ 'ਚ ਬੁੱਧਵਾਰ ਰਾਤ ਕਰੀਬ 10.15 ਵਜੇ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਹੋਟਲ ਹੈਯਾਤ ਬੰਬ ਅਫਵਾਹ ਮਾਮਲਾ : ਦਿਮਾਗੀ ਪਰੇਸ਼ਾਨ ਨੌਜਵਾਨ ਨੇ ਕੀਤੇ ਸਨ ਮੈਸੇਜ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ

ਜਾਣਕਾਰੀ ਅਨੁਸਾਰ ਜਦੋਂ ਤੱਕ ਫਾਇਰ ਬ੍ਰਿਗੇਡ ਪਹੁੰਚੀ ਉਦੋਂ ਤੱਕ ਪੂਰੀ ਦੁਕਾਨ ਸੜ ਕੇ ਸੁਆਹ ਹੋ ਚੁੱਕੀ ਸੀ। ਦੱਸਿਆ ਜਾਂਦਾ ਹੈ ਕਿ ਘਟਨਾ ਤੋਂ ਕੁਝ ਮਿੰਟ ਪਹਿਲਾਂ ਹੀ ਦੁਕਾਨ ਬੰਦ ਸੀ।


author

Mandeep Singh

Content Editor

Related News