ਲੁਧਿਆਣਾ ''ਚ ''ਸਵੱਛਤਾ ਹੀ ਸੇਵਾ'' ਮੁਹਿੰਮ ਤਹਿਤ ਝਾੜੂ ਲਗਾ ਕੇ ਸਫਾਈ ਲਈ ਲੋਕਾਂ ਨੂੰ ਕੀਤਾ ਜਾਗਰੂਕ
Sunday, Sep 17, 2017 - 04:34 PM (IST)
ਲੁਧਿਆਣਾ (ਹਿਤੇਸ਼) - ਲੁਧਿਆਣਾ 'ਚ ਮਿਊਂਸੀਪਲ ਕਾਰਪੋਰੇਸ਼ਨ, ਵਾਟਰ ਸਪਲਾਈ ਅਤੇ ਸੈਨੀਟੈਸ਼ਨ ਡਿਪਾਰਟਮੇਂਟ ਦੇ ਉੱਚ ਅਧਿਕਾਰੀਆਂ ਨੇ ਇੱਥੇ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਝਾੜੂ ਲਗਾ ਕੇ ਇਲਾਕੇ ਦੀ ਸਫਾਈ ਕਰਕੇ ਲੋਕਾਂ ਨੂੰ ਸਵੱਛ ਭਾਰਤ ਅਭਿਆਨ ਨਾਲ ਜੋੜਿਆ। ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ, ਏ. ਡੀ. ਸੀ. ਸੂਦ, ਏ. ਡੀ. ਸੀ. ਰਿਸ਼ੀਪਾਲ ਸਿੰਘ, ਐੱਸ. ਸੀ. ਵਾਟਰ ਸਪਲਾਈ ਅਤੇ ਸੈਨੀਟੇਸ਼ਨ ਡਿਪਾਰਟਮੈਂਟ ਦੇ ਕਾਰਜਕਾਰੀ ਇੰਜੀਨੀਅਰ ਅਤੇ ਡਾਕਟਰ ਚਰਣਜੀਤ ਉਪਲ ਮੌਜੂਦ ਸਨ।
