ਕੋਰੋਨਾ ਨਾਲ 13 ਸਾਲਾ ਬੱਚੇ ਸਮੇਤ 5 ਦੀ ਮੌਤ, 61 ਨਵੇਂ ਮਰੀਜ਼ ਆਏ ਸਾਹਮਣੇ

10/28/2020 1:51:02 AM

ਲੁਧਿਆਣਾ,(ਸਹਿਗਲ)-ਕੋਰੋਨਾ ਨਾਲ 13 ਸਾਲਾ ਬੱਚੇ ਸਮੇਤ 5 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 61 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। 13 ਸਾਲਾ ਬੱਚਾ ਪਿੰਡ ਦੇਤਵਾਲ ਦਾ ਰਹਿਣ ਵਾਲਾ ਸੀ ਅਤੇ ਜੀ. ਜੀ. ਐੱਸ. ਐੱਮ. ਸੀ. ਐੱਚ. ਹਸਪਤਾਲ 'ਚ ਦਾਖਲ ਸੀ। ਇਸ ਤੋਂ ਇਲਾਵਾ ਦੂਜਾ ਮ੍ਰਿਤਕ ਮਰੀਜ਼ 65 ਸਾਲਾ ਮਹਿਲਾ ਪਿੰਡ ਮੈਲੋ ਦੀ ਰਹਿਣ ਵਾਲੀ ਸੀ ਅਤੇ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਵਿਚ ਦਾਖਲ ਸੀ। ਅਧਿਕਾਰੀਆਂ ਅਨੁਸਾਰ 11 ਮਰੀਜ਼ ਦੂਜੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਸਨ, ਜੋ ਸਥਾਨਕ ਹਸਪਤਾਲ 'ਚ ਪਾਜ਼ੇਟਿਵ ਆਏ ਸਨ। ਇਨ੍ਹਾਂ 'ਚੋਂ 3 ਮਰੀਜ਼ਾਂ ਦੀ ਮੌਤ ਹੋ ਗਈ। ਇਹ 3 ਮਰੀਜ਼ ਫਰੀਦਕੋਟ, ਹੁਸ਼ਿਆਰਪੁਰ ਅਤੇ ਇਕ ਜੰਮੂ ਅਤੇ ਕਸ਼ਮੀਰ ਸੂਬੇ ਦੇ ਰਹਿਣ ਵਾਲਾ ਸੀ। ਮਹਾਨਗਰ ਵਿਚ ਹੁਣ ਤੱਕ 20,096 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 831 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਤੋਂ ਇਲਾਜ ਲਈ ਸਥਾਨਕ ਹਸਪਤਾਲਾਂ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ 'ਚੋਂ 2708 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ 'ਚੋਂ 311 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਪਾਜ਼ੇਟਿਵ ਆਏ ਮਰੀਜ਼ਾਂ 'ਚੋਂ 19,026 ਮਰੀਜ਼ ਜੀ ਠੀਕ ਹੋ ਚੁੱਕੇ ਹਨ। ਜ਼ਿਲੇ ਵਿਚ 239 ਐਕਟਿਵ ਮਰੀਜ਼ ਰਹਿ ਗਏ ਹਨ।

2708 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ 2308 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦਕਿ 1764 ਮਰੀਜ਼ਾਂ ਦੀ ਰਿਪੋਰਟ ਹਾਲੇ ਪੈਂਡਿੰਗ ਦੱਸੀ ਜਾਂਦੀ ਹੈ।

ਮਰੀਜ਼ ਘੱਟ ਹੋਣ 'ਤੇ ਪੈਂਡੈਂਸੀ ਨਹੀਂ
ਕੋਰੋਨਾ ਵਾਇਰਸ ਦੇ ਮਰੀਜ਼ ਭਾਵੇਂ ਹੀ ਘੱਟ ਹੋ ਗਏ ਹੋਣ ਪਰ ਸਿਹਤ ਵਿਭਾਗ ਵੱਲੋਂ ਲੈਬ ਵਿਚ ਭੇਜੇ ਜਾ ਰਹੇ ਸੈਂਪਲ ਦੀ ਰਿਪੋਰਟ ਪੈਂਡਿੰਗ ਹੀ ਚਲਦੀ ਆ ਰਹੀ ਹੈ। ਜਿਸ ਨੂੰ ਲੈ ਕੇ ਲੋਕਾਂ ਵਿਚ ਇਹ ਵੀ ਚਰਚਾ ਪਾਈ ਜਾ ਰਹੀ ਹੈ ਕਿ ਸਿਹਤ ਵਿਭਾਗ ਮਰੀਜ਼ ਛੁਪਾਉਣ ਲਈ ਰਿਪੋਰਟਾਂ ਨੂੰ ਪੈਂਡਿੰਗ ਰੱਖ ਰਿਹਾ ਹੈ ਹਾਲਾਂਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਿਚ ਕੋਈ ਸੱਚਾਈ ਨਹੀਂ ਹੈ।

97 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ 'ਚ ਭੇਜਿਆ
ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਸਲੂਕ੍ਰੀਨਿੰਗ ਉਪਰੰਤ 97 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਹੈ। ਵਰਤਮਾਨ ਵਿਚ ਹੋਮ ਆਈਸੋਲੇਸ਼ਨ ਵਿਚ 1072 ਮਰੀਜ਼ ਰਹਿ ਗਏ ਹਨ।
 


Deepak Kumar

Content Editor

Related News