ਲੁਧਿਆਣਾ ''ਚ ਇਕੋ ਦਿਨ ਸਾਹਮਣੇ ਆਏ ਕੋਰੋਨਾ ਦੇ 17 ਮਾਮਲੇ

Wednesday, Jun 10, 2020 - 09:31 PM (IST)

ਲੁਧਿਆਣਾ ''ਚ ਇਕੋ ਦਿਨ ਸਾਹਮਣੇ ਆਏ ਕੋਰੋਨਾ ਦੇ 17 ਮਾਮਲੇ

ਲੁਧਿਆਣਾ,(ਨਰਿੰਦਰ): ਪੰਜਾਬ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਆਂਕੜਾ ਦਿਨ ਬ ਦਿਨ ਵਧਦਾ ਜਾ ਰਿਹਾ ਹੈ। ਲੁਧਿਆਣਾ 'ਚ ਅੱਜ ਕੋਰੋਨਾ ਦੇ 17 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਿਸ ਨਾਲ ਸ਼ਹਿਰ 'ਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 298 ਹੋ ਗਈ ਹੈ। ਇਨ੍ਹਾਂ 'ਚੋਂ 14 ਮਰੀਜ਼ ਸਰਕਾਰੀ, ਜਦੋਂਕਿ 3 ਮਰੀਜ਼ ਨਿੱਜੀ ਹਸਪਤਾਲ 'ਚ ਹਨ। 
ਦੱਸਣਯੋਗ ਹੈ ਕਿ ਸ਼ਹਿਰ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 298 ਹੋ ਗਈ ਹੈ, ਜਿਨ੍ਹਾਂ 'ਚੋਂ 175 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ। ਦੇਸ਼ 'ਚ ਹੂਣ ਤਕ ਕੋਰੋਨਾ ਮਰੀਜ਼ਾਂ ਦੇ ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਅੱਜ 2 ਲੱਖ 76 ਹਜ਼ਾਰ ਤੋਂ ਜ਼ਿਆਦਾ ਮਾਮਲੇ ਹੋ ਚੁੱਕੇ ਹਨ ਅਤੇ 7700 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। 
 


author

Deepak Kumar

Content Editor

Related News