ਅੰਮ੍ਰਿਤਸਰ ’ਚ ਸਨਸਨੀਖੇਜ਼ ਵਾਰਦਾਤ, ਲਿਵ ਇਨ ’ਚ ਰਹਿਣ ਵਾਲੇ ਪ੍ਰੇਮੀ ਨੇ ਢਾਈ ਮਹੀਨਿਆਂ ਦੀ ਧੀ ਸਣੇ ਕਤਲ ਕੀਤੀ ਮਾਂ

Friday, Jul 16, 2021 - 06:35 PM (IST)

ਅੰਮ੍ਰਿਤਸਰ ’ਚ ਸਨਸਨੀਖੇਜ਼ ਵਾਰਦਾਤ, ਲਿਵ ਇਨ ’ਚ ਰਹਿਣ ਵਾਲੇ ਪ੍ਰੇਮੀ ਨੇ ਢਾਈ ਮਹੀਨਿਆਂ ਦੀ ਧੀ ਸਣੇ ਕਤਲ ਕੀਤੀ ਮਾਂ

ਅੰਮ੍ਰਿਤਸਰ (ਸੁਮਿਤ) : ਇਥੇ ਗੁਰੂ ਕੀ ਵਡਾਲੀ ਵਿਚ ਲਿਵ ਇਨ ਰਿਲੇਸ਼ਨ ’ਚ ਰਹਿਣ ਵਾਲੇ ਇਕ ਵਿਅਕਤੀ ਵਲੋਂ ਆਪਣੀ ਪ੍ਰੇਮਿਕਾ ਅਤੇ ਉਸ ਦੀ ਢਾਈ ਮਹੀਨਿਆਂ ਦੀ ਧੀ ਨੂੰ ਕਤਲ ਕਰਨ ਤੋਂ ਬਾਅਦ ਲਾਸ਼ਾਂ ਨੂੰ ਟਿਕਾਣੇ ਲਗਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਵਾਰਦਾਤ ਲਗਭਗ 5 ਮਹੀਨੇ ਪਹਿਲਾਂ ਦੀ ਹੈ। ਕਾਤਲ ਨੇ ਮਾਂ-ਧੀ ਦੀ ਲਾਸ਼ ਨੂੰ ਟਿਕਾਣੇ ਲਗਾਉਂਦਿਆਂ ਦੋਵਾਂ ਦਾ ਇਕੱਠਿਆਂ ਹੀ ਅੰਤਿਮ ਸਸਕਾਰ ਵੀ ਕਰ ਦਿੱਤਾ ਅਤੇ ਕਿਸੇ ਨੂੰ ਕੁੱਝ ਪਤਾ ਵੀ ਨਹੀਂ ਲੱਗਾ। ਇਸ ਵਾਰਦਾਤ ਵਿਚ ਕਾਤਲ ਦੇ ਪਿਤਾ ਨੇ ਕਾਤਲ ਦਾ ਪੂਰਾ-ਪੂਰਾ ਸਾਥ ਦਿੱਤਾ।

ਇਹ ਵੀ ਪੜ੍ਹੋ : ਹਨੀ ਟਰੈਪ ’ਚ ਫਸੇ ਅੰਮ੍ਰਿਤਸਰ ਦੇ ਹੋਟਲ ਮਾਲਕ ਨੇ ਕੀਤੀ ਆਤਮਹੱਤਿਆ, ਖ਼ੁਦਕੁਸ਼ੀ ਨੋਟ ’ਚ ਕੀਤੇ ਵੱਡੇ ਖ਼ੁਲਾਸੇ

PunjabKesari

ਦਰਅਸਲ ਦਰਸ਼ਨ ਸੰਦੀਪ ਸਿੰਘ ਰਾਜਵਿੰਦਰ ਕੌਰ ਨਾਮਕ ਜਨਾਨੀ ਨਾਲ ਲਿਵ ਇਨ ਰਿਲੇਸ਼ਨ ’ਚ ਰਹਿ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੇ ਘਰ ਇਕ ਬੱਚੀ ਨੇ ਜਨਮ ਲਿਆ ਜਿਸ ਤੋਂ ਬਾਅਦ ਉਕਤ ਮਹਿਲਾ ਰਾਜਵਿੰਦਰ ਕੌਰ ਸੰਦੀਪ ਨੂੰ ਵਿਆਹ ਕਰਨ ਲਈ ਆਖ ਰਹੀ ਸੀ ਪਰ ਸੰਦੀਪ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਦੇ ਬਾਵਜੂਦ ਪ੍ਰੇਮਿਕਾ ਰਾਜਵਿੰਦਰ ਦੀ ਜ਼ਿੱਦ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਸੀ।

ਇਹ ਵੀ ਪੜ੍ਹੋ : ਗਟਰ ਜਾਮ ਹੋਇਆ ਤਾਂ ਠੀਕ ਕਰਨ ਲਈ ਬੁਲਾਏ ਸਫਾਈ ਕਰਮਚਾਰੀ, ਜਦੋਂ ਖੋਲ੍ਹ ਕੇ ਵੇਖਿਆ ਤਾਂ ਉੱਡੇ ਹੋਸ਼

PunjabKesari

ਪੁਲਸ ਅਫ਼ਸਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਤੋਂ ਬਾਅਦ ਗੁੱਸੇ ਵਿਚ ਆਏ ਪ੍ਰੇਮੀ ਸੰਦੀਪ ਨੇ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਰਾਜਵਿੰਦਰ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। ਇਥੇ ਹੀ ਬਸ ਨਹੀਂ ਕਾਤਲ ਨੇ ਰਾਤ 10 ਵਜੇ ਦੋਵਾਂ ਦਾ ਇਕੱਠਿਆਂ ਸਸਕਾਰ ਕਰਕੇ ਰਾਖ ਨੂੰ ਇਕ ਨਹਿਰ ਵਿਚ ਵੀ ਵਹਾਅ ਦਿੱਤਾ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਮਾਮਲਾ ਫਰਵਰੀ ਮਹੀਨੇ ਦਾ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਜੇਲ੍ਹ ’ਚ ਜ਼ਬਰਦਸਤ ਗੈਂਗਵਾਰ, ਲਹੂ-ਲੁਹਾਨ ਹੋਏ ਕੈਦੀ

PunjabKesari

ਇਸ ਦਰਮਿਆਨ ਰਾਜਵਿੰਦਰ ਕੌਰ ਦੀ ਮਾਂ ਨੇ ਉਸ ਦੀ ਗੁੰਦਸ਼ੁਦਗੀ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ। ਮ੍ਰਿਤਕਾ ਦੀ ਮਾਂ ਨੇ ਪੁਲਸ ਨੂੰ ਖ਼ਦਸ਼ਾ ਜ਼ਾਹਰ ਕੀਤਾ ਕਿ ਸੰਦੀਪ ਸਿੰਘ ਨੇ ਉਨ੍ਹਾਂ ਦੀ ਧੀ ਦਾ ਕਤਲ ਕਰ ਦਿੱਤਾ ਹੈ, ਇਸ ’ਤੇ ਪੁਲਸ ਦੀ ਇਕ ਵਿਸ਼ੇਸ਼ ਜਾਂਚ ਟੀਮ ਬਣਾ ਕੇ ਸਾਰੇ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਪੁਲਸ ਨੇ ਸਾਰੇ ਮਾਮਲੇ ਦਾ ਸੱਚ ਸਾਹਮਣੇ ਲਿਆਂਦਾ।

ਇਹ ਵੀ ਪੜ੍ਹੋ : ਬਲਾਚੌਰ ’ਚ ਵੱਡੀ ਵਾਰਦਾਤ, ਵੇਰਕਾ ਮਿਲਕ ਕੁਲੈਕਸ਼ਨ ਸੈਂਟਰ ’ਤੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News