ਪਿਆਰ ਦੇ ਜਾਲ ''ਚ ਫਸਾ ਕੇ ਲੜਕੀ ਨੂੰ ਲੈ ਆਇਆ ਜਲੰਧਰ ਤੇ ਫਿਰ ਬਣਾਇਆ ਬੰਧਕ
Sunday, Oct 29, 2017 - 10:28 AM (IST)
ਜਲੰਧਰ (ਸੋਨੂੰ) — ਜਲੰਧਰ 'ਚ ਹਿੰਦੂ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਪੁਲਸ ਦੀ ਮਦਦ ਨਾਲ ਵੈਸਟ ਬੰਗਾਲ ਤੋਂ ਅਗਵਾ ਕਰਕੇ ਲਿਆਂਦੀ ਇਕ ਨਾਬਾਲਗ ਲੜਕੀ ਨੂੰ ਬਰਾਮਦ ਕੀਤਾ ਹੈ।
ਜਾਣਕਾਰੀ ਮੁਤਾਬਕ ਹਿੰਦੂ ਸੰਗਠਨ ਨੂੰ ਕਿਸੇ ਵਿਅਕਤੀ ਨੇ ਫੋਨ ਕਰਕੇ ਸੂਚਿਤ ਕੀਤਾ ਸੀ ਕਿ ਇਕ ਮੁਸਲਿਮ ਨੌਜਵਾਨ ਵੈਸਟ ਬੰਗਾਲ ਤੋਂ ਨਾਬਾਲਗ ਲੜਕੀ ਨੂੰ ਭਜਾ ਕੇ ਲਿਆਇਆ ਹੈ ਤੇ ਉਸ ਨੂੰ ਜ਼ਬਰਦਸਤੀ ਫਤਿਹਪੁਰ 'ਚ ਇਕ ਕਮਰੇ 'ਚ ਬੰਦ ਰੱਖਿਆ ਹੈ। ਸ਼ਿਵ ਸੈਨਾ ਦੇ ਆਗੂ ਇਸ਼ਾਨ ਸ਼ਰਮਾ, ਹਿੰਦ ਕ੍ਰਾਂਤੀ ਦਲ ਤੋਂ ਕੁਨਾਲ ਤੇ ਹੋਰਨਾਂ ਨੇ ਪੁਲਸ ਨੂੰ ਨਾਲ ਲੈ ਕੇ ਉਕਤ ਜਗ੍ਹਾ 'ਤੇ ਰੇਡ ਕਰ ਕੇ ਲੜਕੀ ਨੂੰ ਬਰਾਮਦ ਕਰ ਲਿਆ ਹੈ।
ਇਸ ਦੇ ਨਾਲ ਹੀ ਪੁਲਸ ਨੇ ਦੋਸ਼ੀ ਨੂੰ ਵੀ ਆਦਮਪੁਰ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ। ਵੈਸਟ ਬੰਗਾਲ 'ਚ ਇਸ ਮਾਮਲੇ ਸੰਬੰਧੀ ਅਗਵਾ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਬ੍ਰਾਹਮਣ ਹੈ। ਉਸ ਨੂੰ ਉਕਤ ਨੌਜਵਾਨ ਪਿਆਰ ਦੇ ਜਾਲ 'ਚ ਫਸਾ ਕੇ ਇਕ ਮਹੀਨਾ ਪਹਿਲਾਂ ਜਲੰਧਰ ਲੈ ਲਿਆ ਸੀ ਤੇ ਇਥੇ ਉਸ ਨੇ ਲੜਕੀ ਨੂੰ ਬੰਧਕ ਬਣਾ ਲਿਆ।
