ਅਨੋਖੀ ਪ੍ਰੇਮ ਕਹਾਣੀ, ਸੋਸ਼ਲ ਮੀਡੀਆ ਦਾ ਪਿਆਰ ਅੰਤ ਪਹੁੰਚਿਆ ਮੌਤ ਦੀ ਬਰੂਹੇ

Sunday, Aug 11, 2019 - 06:53 PM (IST)

ਅਨੋਖੀ ਪ੍ਰੇਮ ਕਹਾਣੀ, ਸੋਸ਼ਲ ਮੀਡੀਆ ਦਾ ਪਿਆਰ ਅੰਤ ਪਹੁੰਚਿਆ ਮੌਤ ਦੀ ਬਰੂਹੇ

ਬਟਾਲਾ (ਬੇਰੀ) : ਬੀਤੀ ਦੇਰ ਰਾਤ ਵਿਆਹੁਤਾ ਪ੍ਰੇਮੀ ਜੋੜੇ ਨੇ ਜ਼ਹਿਰ ਖਾ ਲਿਆ, ਜਿਸ ਕਾਰਨ ਦੋਵਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਪੁਲਸ ਚੌਕੀ ਸਿੰਬਲ ਦੇ ਇੰਚਾਰਜ ਐੱਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਸੰਜੀਵ ਕੁਮਾਰ ਪੁੱਤਰ ਨਰਿੰਦਰ ਕੁਮਾਰ ਵਾਸੀ ਬਟਾਲਾ ਜੋ ਕਿ ਵਿਆਹੁਤਾ ਸੀ, ਦੀ ਸੋਸ਼ਲ ਮੀਡੀਆ 'ਤੇ ਵਿਆਹੁਤਾ ਔਰਤ ਅੰਜਲੀ ਉਰਫ ਰੀਨਾ ਪੁੱਤਰੀ ਸੁਨੀਲ ਕੁਮਾਰ ਵਾਸੀ ਲੁਧਿਆਣਾ ਨਾਲ ਦੋਸਤੀ ਹੋ ਗਈ, ਜਿਸ ਤੋਂ ਬਾਅਦ ਦੋਵਾਂ 'ਚ ਪਿਆਰ ਹੋ ਗਿਆ ਅਤੇ ਦੋਵੇਂ ਵਿਆਹ ਕਰਾਉਣਾ ਚਾਹੁੰਦੇ ਸਨ ਪਰ ਦੋਵਾਂ ਦੇ ਪਰਿਵਾਰਾਂ ਨੂੰ ਇਹ ਮਨਜ਼ੂਰ ਨਹੀਂ ਸੀ। 

PunjabKesari

ਇਸ ਬਾਰੇ ਜਦੋਂ ਉਕਤ ਲੜਕੇ-ਲੜਕੀ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਵਿਆਹ ਨਹੀਂ ਹੋ ਸਕਦਾ ਤਾਂ ਉਨ੍ਹਾਂ ਬਟਾਲਾ ਦੀ ਪੁਲਸ ਲਾਈਨ ਰੋਡ 'ਤੇ ਜਾ ਕੇ ਜ਼ਹਿਰ ਖਾ ਲਿਆ। ਇਹ ਸਭ ਦੇਖ ਲੋਕਾਂ ਨੇ ਇਸ ਬਾਰੇ ਪੁਲਸ ਚੌਕੀ ਸਿੰਬਲ ਬਟਾਲਾ 'ਚ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਉਕਤ ਦੋਵਾਂ ਨੂੰ ਮੌਕੇ 'ਤੇ ਪਹੁੰਚ ਕੇ ਗੰਭੀਰ ਹਾਲਤ 'ਚ ਇਲਾਜ ਲਈ ਸਿਵਲ ਹਸਪਤਾਲ ਬਟਾਲਾ 'ਚ ਦਾਖਲ ਕਰਵਾਇਆ, ਜਿਥੋਂ ਡਾਕਟਰਾਂ ਨੇ ਉਕਤ ਪ੍ਰੇਮੀ ਜੋੜੇ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ, ਜਿਥੋਂ ਬੀਤੀ ਦੇਰ ਰਾਤ ਅੰਜਲੀ ਦੀ ਮੌਤ ਹੋ ਗਈ ਅਤੇ ਐਤਵਾਰ ਸਵੇਰੇ ਨੌਜਵਾਨ ਸੰਜੀਵ ਕੁਮਾਰ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ।

ਐੱਸ. ਆਈ. ਬਲਬੀਰ ਸਿੰਘ ਅਨੁਸਾਰ ਪੁਲਸ ਨੇ ਉਕਤ ਮਾਮਲੇ ਸਬੰਧੀ ਮ੍ਰਿਤਕ ਵਿਆਹੇ ਨੌਜਵਾਨ ਸੰਜੀਵ ਕੁਮਾਰ ਦੀ ਮਾਤਾ ਕਿਰਨਦੀਪ ਅਤੇ ਵਿਆਹੁਤਾ ਔਰਤ ਅੰਜਲੀ ਦੇ ਪਿਤਾ ਸੁਨੀਲ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਸਬੰਧਤ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਹਨ। ਐੱਸ. ਆਈ. ਬਲਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਉਕਤ ਦੋਵਾਂ ਮ੍ਰਿਤਕਾਂ ਦੇ ਦੋ-ਦੋ ਬੱਚੇ ਵੀ ਹਨ।


author

Gurminder Singh

Content Editor

Related News