ਜਿਸ ਕੁੜੀ ਨੂੰ ਕੀਤਾ ਪਿਆਰ ਉਸ ਨੇ ਘਰੇ ਬੁਲਾ ਕੇ ਮੁੰਡੇ ਨੂੰ ਦਿੱਤੀ ਦਰਦਨਾਕ ਮੌਤ, ਹੈਰਾਨ ਕਰ ਦਵੇਗਾ ਪੂਰਾ ਮਾਮਲਾ
Saturday, Sep 04, 2021 - 06:30 PM (IST)
ਸੁਨਾਮ ਊਧਮ ਸਿੰਘ ਵਾਲਾ (ਬਾਂਸਲ ): ਸਥਾਨਕ ਸ਼ਹਿਰ ’ਚ ਇਕ ਨੌਜਵਾਨ ਨੂੰ ਉਸ ਦੇ ਇੱਕ ਕੁੜੀ ਦੇ ਨਾਲ ਪ੍ਰੇਮ ਸਬੰਧਾਂ ਦੇ ਚਲਦੇ ਕੁੜੀ ਵੱਲੋਂ ਘਰੇ ਬੁਲਾ ਕੇ ਪਰਿਵਾਰ ਨਾਲ ਮਿਲ ਕੇ ਦਰਦਨਾਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕੁੜੀ ਦੇ ਪਰਿਵਾਰ ਵਲੋਂ ਜ਼ਹਿਰੀਲੀ ਚੀਜ਼ ਖੁਆ ਕੇ ਮਾਰ ਦੇਣ ਦੇ ਚੱਲਦੇ ਪੁਲਸ ਵੱਲੋਂ ਪੰਜ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਸ ਵੱਲੋਂ ਕੁੜੀ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ।
ਇਹ ਵੀ ਪੜ੍ਹੋ : ਸਹੁਰਿਆਂ ਤੋਂ ਦੁਖੀ 3 ਬੱਚਿਆਂ ਦੇ ਪਿਓ ਨੇ ਚੁੱਕਿਆ ਖ਼ੌਫ਼ਨਾਕ ਕਦਮ, ਡੇਢ ਮਹੀਨਾ ਪਹਿਲਾਂ ਪਤਨੀ ਨੇ ਕੀਤੀ ਸੀ ਖ਼ੁਦਕੁਸ਼ੀ
ਇਸ ਸਬੰਧੀ ਵਿਜੇ ਕੁਮਾਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਦੇ ਮੁਤਾਬਕ ਉਸ ਨੂੰ ਫੋਨ ਆਇਆ ਕਿ ਉਸਦੇ ਛੋਟੇ ਭਰਾ ਅਜੈ ਕੁਮਾਰ ਦੀ ਹਾਲਤ ਖ਼ਰਾਬ ਹੈ ਅਤੇ ਉਸ ਨੂੰ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ ਜਿੱਥੋਂ ਉਸ ਨੂੰ ਡਾਕਟਰਾਂ ਨੇ ਪਟਿਆਲਾ ਰੈਫਰ ਕਰ ਦਿੱਤਾ ਹੈ ਅਤੇ ਉਹ ਵੀ ਪਟਿਆਲਾ ਆਪਣੇ ਭਰਾ ਕੋਲ ਪੁੱਜ ਗਏ ,ਉਸ ਦਾ ਛੋਟੇ ਭਰਾ ਨੇ ਦੱਸਿਆ ਕਿ ਅਜੇ ਕੁਮਾਰ ਦੀ ਇੱਕ ਕੁੜੀ ਦੇ ਨਾਲ ਦੋਸਤੀ ਸੀ ਅਤੇ ਅਜੇ ਕੁਮਾਰ ਉਸ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਕੁੜੀ ਦੇ ਘਰਵਾਲਿਆਂ ਨੇ ਕੋਈ ਹੋਰ ਮੁੰਡਾ ਵਿਆਹ ਵਾਸਤੇ ਦੇਖ ਲਿਆ ਸੀ।
ਇਹ ਵੀ ਪੜ੍ਹੋ : ਮੋਗਾ ਦੇ ਨੌਜਵਾਨ ਦੀ ਮਲੇਸ਼ੀਆ ’ਚ ਮੌਤ, ਆਖਰੀ ਵਾਰ ਪੁੱਤ ਦਾ ਮੂੰਹ ਵੀ ਨਾ ਦੇਖ ਸਕਿਆ ਪਰਿਵਾਰ
ਅਜੇ ਕੁਮਾਰ ਨੇ ਪਟਿਆਲੇ ਹਸਪਤਾਲ ’ਚ ਉਸ ਨੂੰ ਦੱਸਿਆ ਕਿ ਕੁੜੀ ਨੇ ਫੋਨ ਮਾਰ ਕੇ ਅਜੇ ਕੁਮਾਰ ਨੂੰ ਘਰੇ ਬੁਲਾਇਆ ਜਿੱਥੇ ਉਸਨੇ ਤੇ ਉਸ ਦੇ ਪਰਿਵਾਰ ਦੇ ਵਿਅਕਤੀਆਂ ਨੇ ਮਿਲ ਕੇ ਉਸ ਦੀ ਬਾਂਹ ਲੱਤਾਂ ਨਾਲ ਫੜ੍ਹ ਕੇ ਉਸ ਨੂੰ ਕੋਈ ਜ਼ਹਿਰੀਲੀ ਚੀਜ਼ ਪਿਲਾ ਦਿੱਤੀ ਅਤੇ ਬਾਹਰ ਕੱਢ ਦਿੱਤਾ ਉਹ ਭੱਜ ਕੇ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਦੇ ਬਾਹਰ ਜਾ ਕੇ ਡਿੱਗ ਗਿਆ।ਅਜੇ ਕੁਮਾਰ ਨੇ ਆਪਣੇ ਭਰਾ ਨੂੰ ਕੁਝ ਵੋਆਇਸ ਰਿਕਾਰਡਿੰਗ ਵੀ ਭੇਜੀਆਂ ਅਤੇ ਉੱਥੇ ਜ਼ੇਰੇ ਇਲਾਜ ਦਮ ਤੋੜ ਦਿੱਤਾ।ਇਸ ਮੌਕੇ ਵਾਰਡ ਦੇ ਨਗਰ ਕੌਂਸਲਰ ਰਾਜੂ ਨਾਗਰ ਨੇ ਕਿਹਾ ਕਿ ਇਹ ਦੋਵੇਂ ਪਰਿਵਾਰਾਂ ਦਾ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਅਤੇ ਪੁਲਸ ਵਿਖੇ ਵੀ ਮਾਮਲਾ ਗਿਆ ਸੀ। ਇਸ ਮੌਕੇ ਅਨਾਜ ਮੰਡੀ ਚੌਂਕੀ ਇੰਚਾਰਜ ਕਸ਼ਮੀਰ ਸਿੰਘ ਨੇ ਕਿਹਾ ਕਿ ਕੁੜੀ ਸਣੇ 5 ਵਿਅਕਤੀਆਂ ਤੇ ਮਾਮਲਾ ਦਰਜ ਕਰ ਤਿੰਨ ਨੂੰ ਗ੍ਰਿਫ਼ਤਾਰ ਕਰ ਦਿੱਤਾ ਗਿਆ ਹੈ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਦਿੱਲੀ ਸੰਘਰਸ਼ ਤੋਂ ਪਰਤੇ ਫੰਮਣਵਾਲ ਦੇ ਕਿਸਾਨ ਦੀ ਮੌਤ