ਚਾਵਾਂ ਨਾਲ ਕਰਾਈ ਲਵ-ਮੈਰਿਜ ਦਾ ਹੋਇਆ ਖ਼ੌਫਨਾਕ ਅੰਤ, ਚਾਰ ਮਹੀਨਿਆਂ ’ਚ ਟੁੱਟ ਗਿਆ ਸੱਤ ਜਨਮਾਂ ਦਾ ਰਿਸ਼ਤਾ
Tuesday, Nov 01, 2022 - 06:28 PM (IST)

ਗੁਰਦਾਸਪੁਰ (ਵਿਨੋਦ) : 4 ਮਹੀਨੇ ਪਹਿਲਾਂ ਲਵ-ਮੈਰਿਜ ਕਰਵਾਉਣ ਵਾਲੇ ਇਕ ਨੌਜਵਾਨ ਨੇ ਆਪਣੀ ਪਤਨੀ ਸਮੇਤ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਇਸ ਸਬੰਧੀ ਥਾਣਾ ਭੈਣੀ ਮੀਆਂ ਖਾਂ ਪੁਲਸ ਨੇ ਪਤਨੀ ਸਮੇਤ ਸਹੁਰੇ, ਸੱਸ, 2 ਨਨਾਣਾਂ ਸਮੇਤ ਕੁੱਲ 7 ਦੋਸ਼ੀਆਂ ਖ਼ਿਲਾਫ 306 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਅਰਜਨ ਮਸੀਹ ਦੀ ਮਾਤਾ ਸੁਨੀਤਾ ਪਤਨੀ ਜੋਧਾ ਮਸੀਹ ਵਾਸੀ ਚੱਕ ਸਰੀਫ ਨੇ ਦੱਸਿਆ ਕਿ ਉਸ ਦੇ ਲੜਕੇ ਅਰਜਨ ਮਸੀਹ ਨੇ 4 ਮਹੀਨੇ ਪਹਿਲਾਂ ਤੁਲੀਕਾ ਪੁੱਤਰੀ ਜੰਗ ਬਹਾਦਰ ਵਾਸੀ ਅੰਮ੍ਰਿਤਸਰ ਨਾਲ ਲਵ-ਮੈਰਿਜ ਕੀਤੀ ਸੀ। 28-10-22 ਨੂੰ ਲੜਕੀ ਦਾ ਪਿਤਾ ਜੰਗ ਬਹਾਦਰ, ਮਾਂ ਨੀਲਮ, ਭੈਣਾਂ ਪੂਜਾ, ਕਾਜਲ ਸਮੇਤ ਦੋ ਹੋਰ ਵਿਅਕਤੀ ਉਨ੍ਹਾਂ ਦੇ ਘਰ ਆਏ ਅਤੇ ਆਪਣੀ ਲੜਕੀ ਤੁਲੀਕਾ ਨੂੰ ਆਪਣੇ ਨਾਲ ਲੈ ਗਏ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਵਲੋਂ ਦੇਸ਼ ਛੱਡਣ ਦੇ ਦਿੱਤੇ ਅਲਟੀਮੇਟਮ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਇਸ ਤੋਂ ਬਾਅਦ ਉਸ ਦੇ ਲੜਕੇ ਅਰਜੁਨ ਨੂੰ ਫੋਨ ਕਰਕੇ ਉਸ ਦੇ ਸਹੁਰੇ ਪਰਿਵਾਰ ਵਾਲੇ ਧਮਕੀਆਂ ਦਿੰਦੇ ਸਨ ਕਿ ਅਸੀਂ ਕੁੜੀ ਵਾਪਸ ਨਹੀਂ ਭੇਜਣੀ ਅਤੇ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਫਸਾ ਦੇਣਾ ਹੈ। ਇਸ ਤੋਂ ਅਰਜੁਨ ਪ੍ਰੇਸ਼ਾਨ ਰਹਿੰਦਾ ਸੀ। ਜਿਸ ਨੇ 30-10-22 ਦੀ ਸ਼ਾਮ 6 ਵਜੇ ਆਪਣੀ ਪਤਨੀ, ਤੁਲੀਕਾ, ਸਹੁਰੇ ਜੰਗ ਬਹਾਦਰ, ਪਤਨੀ ਦੀਆਂ ਭੈਣਾਂ ਪੂਜਾ, ਕਾਜਲ, ਸੱਸ ਨੀਲਮ ਤੇ ਇਕ ਹੋਰ ਵਿਅਕਤੀ ਸੁਮਿਤ ਵਾਸੀ ਅੰਮ੍ਰਿਤਸਰ, ਸੋਹਨ ਮਸੀਹ ਪੁੱਤਰ ਬਿੱਲੂ ਵਾਸੀ ਚੱਕ ਸਰੀਫ ਤੋਂ ਦੁਖੀ ਹੋ ਕੇ ਆਪਣੇ ਘਰ ਦੇ ਕਮਰੇ ਵਿਚ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਇਸ ਸਬੰਧੀ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਰਜਨ ਮਸੀਹ ਦੀ ਮਾਂ ਸੁਨੀਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਦੇ ਭੋਗਪੁਰ ’ਚ ਲੁਕੇ ਗੈਂਗਸਟਰ, ਭਾਰੀ ਪੁਲਸ ਫੋਰਸ ਨੇ ਚੁਫੇਰਿਓਂ ਪਾਇਆ ਘੇਰਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।