ਪ੍ਰੇਮ ਵਿਆਹ ਕਰਵਾ ਕੇ ਘਰ ਪੁੱਜੇ ਪਤੀ-ਪਤਨੀ ਦਾ ਪਰਿਵਾਰਕ ਮੈਂਬਰਾਂ ਵੱਲੋਂ ਕੁਟਾਪਾ

Wednesday, Jul 07, 2021 - 03:36 PM (IST)

ਪ੍ਰੇਮ ਵਿਆਹ ਕਰਵਾ ਕੇ ਘਰ ਪੁੱਜੇ ਪਤੀ-ਪਤਨੀ ਦਾ ਪਰਿਵਾਰਕ ਮੈਂਬਰਾਂ ਵੱਲੋਂ ਕੁਟਾਪਾ

ਨਾਭਾ (ਜੈਨ) : ਇੱਥੇ ਪ੍ਰੇਮ ਵਿਆਹ ਕਰਵਾ ਕੇ ਘਰ ਪੁੱਜਣ ਸਮੇਂ ਪਤੀ ਪਤਨੀ ਦਾ ਕੁਟਾਪਾ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਨੀਸ਼ਾ ਬੇਗਮ ਨੇ ਦੱਸਿਆ ਕਿ ਉਸ ਨੇ ਪਰਦੀਪ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਤੂੰਗਾ ਨਾਲ ਪ੍ਰੇਮ ਵਿਆਹ ਕਰਵਾਇਆ ਹੈ।

ਪ੍ਰੇਮ ਵਿਆਹ ਕਰਵਾਉਣ ਤੋਂ ਤੁਰੰਤ ਬਾਅਦ ਜਦੋਂ ਉਹ ਆਪਣੇ ਪਤੀ ਪਰਦੀਪ ਸਿੰਘ ਨਾਲ ਸਹੁਰੇ ਘਰ ਪਹੁੰਚੀ ਤਾਂ ਭਗਵਾਨ ਸਿੰਘ (ਸਹੁਰੇ) ਨੇ ਆਪਣੇ ਭਰਾ ਇੰਦਰਜੀਤ ਸਿੰਘ, ਗੁਰਮੁਖ ਸਿੰਘ ਪੁੱਤਰ ਭਰਪੂਰ ਸਿੰਘ ਤੇ ਗੁਰਦੀਪ ਸਿੰਘ ਸਮੇਤ ਸਾਨੂੰ ਕਮਰੇ ਵਿਚ ਬੰਦ ਕਰਕੇ ਕੁੱਟਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਸਦਰ ਥਾਣਾ ਪੁਲਸ ਨੇ ਨੀਸ਼ਾ ਬੇਗਮ ਦੀ ਸ਼ਿਕਾਇਤ ਅਨੁਸਾਰ ਉਸ ਦੇ ਸਹੁਰਾ ਪਰਿਵਾਰ ਦੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
 


author

Babita

Content Editor

Related News