ਜਨਾਨੀ ਵਲੋਂ ਦੂਜੀ ਵਾਰ ਕਰਾਇਆ ਪ੍ਰੇਮ ਵਿਆਹ ਵੀ ਨਹੀਂ ਆਇਆ ਰਾਸ, ਨਸ਼ੇੜੀ ਪਤੀ ਦੇ ਤਸ਼ੱਦਦ ਕਾਰਨ ਬੁਰਾ ਹਾਲ

8/8/2020 12:20:29 PM

ਭਵਾਨੀਗੜ੍ਹ (ਕਾਂਸਲ): ਸਥਾਨਕ ਪੁਲਸ ਨੇ ਇਕ ਜਨਾਨੀ ਦੀ ਸ਼ਿਕਾਇਤ 'ਤੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਉਸ ਦੇ ਪਤੀ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।ਪ੍ਰਾਪਤ ਜਾਣਕਾਰੀ ਅਨੁਸਾਰ ਹਨੂੰਮਾਨ ਬਸਤੀ ਦੀ ਰਹਿਣ ਵਾਲੀ ਜਨਾਨੀ ਬਬਲੀ ਨੇ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਵਿਆਹ 11 ਸਾਲ ਪਹਿਲਾਂ ਕਿਸੇ ਹੋਰ ਵਿਅਕਤੀ ਨਾਲ ਹੋਇਆ ਹੋਇਆ ਸੀ ਪਰ ਬਾਅਦ 'ਚ ਉਸ ਦੀ ਰਣਜੀਤ ਸਿੰਘ ਨਾਲ ਜਾਣ ਪਹਿਚਾਣ ਹੋ ਜਾਣ ਕਾਰਨ ਉਸ ਨੇ ਰਣਜੀਤ ਸਿੰਘ ਨਾਲ ਕੋਰਟ 'ਚ ਪ੍ਰੇਮ ਵਿਆਹ ਕਰਵਾ ਲਿਆ ਸੀ।

ਇਹ ਵੀ ਪੜ੍ਹੋ: ਵੱਡੀ ਵਾਰਦਾਤ: 4 ਵਿਅਕਤੀਆਂ ਵਲੋਂ 13 ਸਾਲਾ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ

ਉਸ ਨੇ ਦੋਸ਼ ਲਗਾਇਆ ਕਿ ਉਸ ਦਾ ਮੌਜੂਦਾ ਪਤੀ ਰਣਜੀਤ ਸਿੰਘ ਕਥਿਤ ਤੌਰ 'ਤੇ ਨਸ਼ੇ 'ਚ ਉਸ ਦੀ ਕੁੱਟਮਾਰ ਕਰਦਾ ਹੈ ਅਤੇ ਉਸ ਦੀ ਕੁੜੀ ਹਰਸਿਮਰਨ ਕੌਰ ਨੂੰ ਆਪਣੀ ਧੀ ਨਹੀਂ ਮੰਨਦਾ। ਜਨਾਨੀ ਨੇ ਦੱਸਿਆ ਕਿ ਬੀਤੀ 6 ਅਗਸਤ ਨੂੰ ਉਸ ਦੇ ਪਤੀ ਨੇ ਕਥਿਤ ਤੌਰ 'ਤੇ ਨਸ਼ੇ 'ਚ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਵਲੋਂ ਪੈਸੇ ਦੇਣ ਤੋਂ ਇਨਕਾਰ ਕਰ ਦੇਣ 'ਤੇ ਪਹਿਲਾਂ ਆਪਣੀ ਪੈਂਟ ਵਾਲੀ ਬੈਲਟ ਲਾਹ ਕੇ ਉਸ ਦੀ ਕੁੱਟ ਮਾਰ ਕੀਤੀ ਅਤੇ ਫਿਰ ਉਸ ਦੇ ਸਿਰ 'ਚ ਲੋਹੇ ਦੀ ਰਾਡ ਨਾਲ ਵਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਪੁਲਸ ਨੇ ਜਨਾਨੀ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਤੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਪਤਨੀ ਦੇ ਕਿਸੇ ਹੋਰ ਬੰਦੇ ਨਾਲ ਸਨ ਸਬੰਧ ਤਾਂ ਦੁਖੀ ਪਤੀ ਨੇ ਕੀਤਾ ਖੌਫਨਾਕ ਕਾਰਾ


Shyna

Content Editor Shyna