ਪ੍ਰੇਮ ਸੰਬੰਧਾਂ ਦਾ ਖੌਫ਼ਨਾਕ ਅੰਤ, ਮੁੰਡੇ ਨੇ ਹੱਥੀਂ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ

Tuesday, Apr 12, 2022 - 05:22 PM (IST)

ਪ੍ਰੇਮ ਸੰਬੰਧਾਂ ਦਾ ਖੌਫ਼ਨਾਕ ਅੰਤ, ਮੁੰਡੇ ਨੇ ਹੱਥੀਂ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ

ਰਾਜਪੁਰਾ (ਮਸਤਾਨਾ) : ਲੜਕੀ ਨਾਲ ਚੱਲ ਰਹੇ ਪ੍ਰੇਮ ਸੰਬੰਧਾਂ ਕਾਰਨ ਕੁੜੀ ਦੇ ਪਰਿਵਾਰ ਵਲੋਂ ਮੁੰਡੇ ਨੂੰ ਬਲੈਕਮੇਲ ਕਰਨ ਕਾਰਣ ਨੌਜਵਾਨ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ ਥਾਣਾ ਸਿਟੀ ਦੀ ਪੁਲਸ ਨੇ ਦੋ ਜਨਾਨੀਆਂ ਸਣੇ 4 ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਇਹ ਜਾਣਕਾਰੀ ਮ੍ਰਿਤਕ ਨੌਜਵਾਨ ਲਲਿਤ ਕੁਮਾਰ ਵਾਸੀ ਰਾਜਪੁਰਾ ਦੀ ਮਾਤਾ ਮਮਤਾ ਰਾਣੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਕਤ ਨੇ ਦੱਸਿਆ ਕਿ ਮੇਰੇ ਲੜਕੇ ਦਾ ਰਾਜਪੁਰਾ ਵਾਸੀ ਕਿਸੇ ਲੜਕੀ ਨਾਲ ਪ੍ਰੇਮ ਸੰਬੰਧ ਚੱਲ ਰਿਹਾ ਸੀ। ਬੀਤੇ ਦਿਨੀਂ ਮੇਰੇ ਲੜਕੇ ਨੇ ਮੈਨੂੰ ਫੋਨ ਕਰਕੇ ਦੱਸਿਆ ਸੀ ਕਿ ਕੁੜੀ ਦੇ ਪਰਿਵਾਰ ਦੇ ਮੈਂਬਰ ਮੈਨੂੰ ਬਲੈਕਮੇਲ ਕਰ ਰਹੇ ਹਨ, ਜਿਸ ਕਾਰਨ ਮੈਂ ਕੋਈ ਜ਼ਹਿਰੀਲੀ ਚੀਜ਼  ਖਾ ਕੇ ਆਤਮਹੱਤਿਆ ਕਰ ਰਿਹਾ ਹਾਂ ਫਿਰ ਜਦੋਂ ਮੈਂ ਆਪਣੇ ਰਿਸ਼ਤੇਦਾਰਾਂ ਸਣੇ ਮੌਕੇ ’ਤੇ ਪੁੱਜੀ ਤਾਂ ਮੇਰਾ ਲੜਕਾ ਬੇਹੋਸ਼ ਪਿਆ ਸੀ।

ਅਸੀਂ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲੈ ਗਏ, ਜਿਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ, ਜਿਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਪੁਲਸ ਨੇ ਮਮਤਾ ਦੀ ਸ਼ਿਕਾਇਤ ’ਤੇ ਉਕਤ ਕੁੜੀ ਸਰਬਜੀਤ ਕੌਰ, ਉਸ ਦੀ ਮਾਤਾ ਗੁਰਨਾਮ ਕੌਰ ਸਣੇ ਕੁੱਲ 4 ਖ਼ਿਲਾਫ ਧਾਰਾ 306 ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਬੀਤੇ ਦਿਨ ਪੁਲਸ ਚੌਂਕੀ ਕਸਤੂਰਬਾ ਦੇ ਇੰਚਾਰਜ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਸਰਬਜੀਤ ਕੌਰ ਅਤੇ ਉਸ ਦੀ ਮਾਤਾ ਗੁਰਨਾਮ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 


author

Gurminder Singh

Content Editor

Related News