ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

Thursday, Mar 12, 2020 - 05:02 PM (IST)

ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਲੋਪੋਕੇ, ਚੋਗਾਵਾ (ਹਰਜੀਤ, ਸਤਨਾਮ) : ਅੰਮ੍ਰਿਤਸਰ ਪੁਲਸ ਥਾਣਾ ਲੋਪੋਕੇ ਦੇ ਕਸਬਾ ਚੋਗਾਵਾ ਦੇ ਇਕ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਮਿਲਦਿਆ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਾਸੀ ਚੋਗਾਵਾ ਵਜੋਂ ਹੋਈ ਹੈ, ਜੋ ਐੱਚ.ਡੀ.ਐੱਫ. ਸੀ ਬੈਂਕ 'ਚ ਮੁਲਾਜ਼ਮ ਸੀ।

PunjabKesari

ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਸ ਮੁਲਾਜ਼ਮ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਐੱਚ.ਡੀ.ਐੱਫ.ਸੀ.  ਲੋਪੋਕੇ ਬੈਂਕ ਦੀ ਬਰਾਂਚ 'ਚ ਰਾਤ ਸਮੇਂ ਡਿਊਟੀ 'ਤੇ ਸੀ। ਇਸੇ ਦੌਰਾਨ ਉਹ ਆਪਣੇ ਬੈਂਕ 'ਚ ਲੱਗੇ ਸਾਥੀ ਦੀ ਰਾਈਫਲ ਲੈ ਕੇ ਰਾਤ ਦਾ ਹੀ ਲਾਪਤਾ ਸੀ। ਅੱਜ ਬਾਅਦ ਦੁਪਹਿਰ ਉਸ ਦੀ ਲਾਸ਼ ਲੋਪੋਕੇ ਚੋਗਾਵਾ ਵਿਚਕਾਰ ਪੈਂਦੇ ਸੂਏ ਤੋ ਠੱਠੀ ਵਾਲੇ ਪਾਸੇ ਤੋ ਮਿਲੀ। ਉਸ ਦੇ ਗਲੇ ਦੇ ਹੇਠਾਂ ਗੋਲੀ ਲੱਗੀ ਸੀ।

ਇਹ ਵੀ ਪੜ੍ਹੋ : ਬੇਰੋਜ਼ਗਾਰੀ ਤੋਂ ਤੰਗ ਆ ਕੇ ਨੌਜਵਾਨ ਨੇ ਖੁਦ ਨੂੰ ਕੀਤਾ ਖਤਮ 


author

Baljeet Kaur

Content Editor

Related News